October 30, 2026
ਅੰਤਰਰਾਸ਼ਟਰੀਖੇਡਾਂ

ਮਹਿਲਾ ਟੀ-20 ਏਸ਼ੀਆ ਕੱਪ: ਭਾਰਤੀ ਅੰਡਰ-19 ਟੀਮ ਫਾਈਨਲ ’ਚ

ਮਹਿਲਾ ਟੀ-20 ਏਸ਼ੀਆ ਕੱਪ: ਭਾਰਤੀ ਅੰਡਰ-19 ਟੀਮ ਫਾਈਨਲ ’ਚ

ਸਿੰਗਾਪੁਰ:ਭਾਰਤ ਨੇ ਅੰਡਰ-19 ਮਹਿਲਾ ਟੀ-20 ਏਸ਼ੀਆ ਕੱਪ ਵਿੱਚ ਅੱਜ ਇੱਥੇ ਸ੍ਰੀਲੰਕਾ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਸ੍ਰੀਲੰਕਾ ਦੀ ਟੀਮ ਨੂੰ ਨੌਂ ਵਿਕਟਾਂ ’ਤੇ 98 ਦੌੜਾਂ ’ਤੇ ਰੋਕ ਦਿੱਤਾ। ਭਾਰਤ ਲਈ ਆਯੂਸ਼ੀ ਸ਼ੁਕਲਾ ਨੇ ਚਾਰ ਓਵਰਾਂ ਵਿੱਚ ਦਸ ਦੌੜਾਂ ਦੇ ਕੇ ਚਾਰ ਜਦਕਿ ਪਰੂਣਿਕਾ ਸਿਸੋਦੀਆ ਨੇ ਦੋ ਵਿਕਟਾਂ ਲਈਆਂ। ਸ੍ਰੀਲੰਕਾ ਲਈ ਸਿਰਫ ਸੁਮਦੂ ਨਿਸਾਂਸਾਲਾ (21) ਅਤੇ ਕਪਤਾਨ ਮਾਨੁਦੀ ਐਨ (33) ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੀਆਂ। ਭਾਰਤ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਅਤੇ ਸਲਾਮੀ ਬੱਲੇਬਾਜ਼ ਈਸ਼ਵਰੀ ਅਸਵਾਰੇ ਤੀਜੀ ਗੇਂਦ ’ਤੇ ਹੀ ਆਊਟ ਹੋ ਗਈ। ਇਸ ਮਗਰੋਂ ਜੀ ਕਮਲਿਨੀ (28) ਅਤੇ ਜੀ ਤ੍ਰਿਸ਼ਾ (32) ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਭਾਰਤ ਨੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਨੌਂ ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਬੰਗਲਾਦੇਸ਼ ਅਤੇ ਸ੍ਰੀਲੰਕਾ ਨੂੰ ਹਰਾਇਆ ਜਦਕਿ ਨੇਪਾਲ ਖ਼ਿਲਾਫ਼ ਮੈਚ ਬੇ-ਨਤੀਜਾ ਰਿਹਾ ਸੀ।

Related posts

ਨਵੇਂ ਸਾਲ ਦੇ ਜਸ਼ਨਾਂ ਦੌਰਾਨ ਅੱਗ ਕਾਰਨ 40 ਮੌਤਾਂ; ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ

Current Updates

ਹੋਰਮੁਜ਼ ਜਲਮਾਰਗ ਵਿੱਚ ਇਰਾਨ ਨੇ ਭਾਰਤ ਆ ਰਹੇ ਜਹਾਜ਼ਾਂ ਨੂੰ ਘੇਰਨ ਅਤੇ ਗੋਲੀਬਾਰੀ ਦੀ ਨਾਟਕੀ ਵੀਡੀਓ ਕੀਤੀ ਜਾਰੀ

Current Updates

ਈਰਾਨ ਸੰਕਟ: ਭਾਰਤ ਲਈ ਤੇਲ ਸੰਕਟ ਤੁਰੰਤ ਬੰਦ ਨਹੀਂ

Current Updates

Leave a Comment