June 9, 2025
ਖਾਸ ਖ਼ਬਰ

‘ਬਿਹਾਰ ਦੀ ਕੋਇਲ’ ਸ਼ਾਰਦਾ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

‘ਬਿਹਾਰ ਦੀ ਕੋਇਲ’ ਸ਼ਾਰਦਾ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਪਟਨਾ -ਮਸ਼ਹੂਰ ਲੋਕ ਗਾਇਕਾ ਅਤੇ ‘ਬਿਹਾਰ ਦੀ ਕੋਇਲ’ ਵਜੋਂ ਮਸ਼ਹੂਰ ਸ਼ਾਰਦਾ ਸਿਨਹਾ ਦਾ ਅੱਜ ਇੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਆਖ਼ਰੀ ਰਸਮਾਂ ਨਿਭਾਉਂਦਿਆਂ ਸ਼ਾਰਦਾ ਦੇ ਪੁੱਤਰ ਅੰਸ਼ੂਮਨ ਸਿਨਹਾ ਨੇ ਚਿਖਾ ਨੂੰ ਅਗਨੀ ਦਿਖਾਈ। ਪਟਨਾ ਦੇ ਮਹੇਂਦਰੂ ਇਲਾਕੇ ਵਿੱਚ ਗੁਲਾਬੀ ਘਾਟ ਸ਼ਮਸ਼ਾਨ ਦੇ ਬਾਹਰ ਸ਼ਾਰਦਾ ਸਿਨਹਾ ਦੇ ਆਖ਼ਰੀ ਦਰਸ਼ਨ ਲਈ ਸੈਂਕੜੇ ਪ੍ਰਸ਼ੰਸਕ ਇਕੱਠੇ ਹੋਏ ਸੀ। ਇਸ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦੀ ਮੌਜੂਦ ਸਨ। ਰਾਜੇਂਦਰ ਨਗਰ ਖੇਤਰ (ਕੰਕੜਬਾਗ਼) ਸਥਿਤ ਸ਼ਾਰਦਾ ਸਿਨਹਾ ਦੀ ਰਿਹਾਇਸ਼ ਤੋਂ ਸ਼ਮਸ਼ਾਨ ਘਾਟ ਤੱਕ ਅੰਤਿਮ ਯਾਤਰਾ ਕੱਢੀ ਗਈ, ਜਿੱਥੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਪਦਮ ਭੂਸ਼ਣ ਸ਼ਾਰਦਾ ਸਿਨਹਾ ਦਾ ਮੰਗਲਵਾਰ ਰਾਤ ਨੂੰ ਦੇਹਾਂਤ ਹੋ ਗਿਆ ਸੀ। ਸਿਨਹਾ ਇੱਕ ਤਰ੍ਹਾਂ ਦੇ ਬਲੱਡ ਕੈਂਸਰ ‘ਮਲਟੀਪਲ ਮਾਇਲੋਮਾ’ ਤੋਂ ਪੀੜਤ ਸੀ। ਉਨ੍ਹਾਂ ਦਾ ਨਵੀਂ ਦਿੱਲੀ ਸਥਿਤ ਏਮਜ਼ ਵਿੱਚ ਇਲਾਜ ਹੋ ਰਿਹਾ ਸੀ। ਮਸ਼ਹੂਰ ਲੋਕ ਗਾਇਕਾ ਦੀ ਮ੍ਰਿਤਕ ਦੇਹ ਬੁੱਧਵਾਰ ਨੂੰ ਦਿੱਲੀ ਤੋਂ ਪਟਨਾ ਲਿਆਂਦੀ ਗਈ। ਪਟਨਾ ਹਵਾਈ ਅੱਡੇ ’ਤੇ ਬਿਹਾਰ ਦੇ ਕਈ ਮੰਤਰੀ ਮੌਜੂਦ ਸੀ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਉਨ੍ਹਾਂ ਦੇ ਘਰ ਗਏ ਅਤੇ ਸ਼ਰਧਾਂਜਲੀ ਭੇਟ ਕੀਤੀ।

Related posts

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੁਝ ਸੂਬਿਆਂ ਵੱਲੋਂ ਬਿਜਲੀ ‘ਤੇ ਪਾਣੀ ਸੈੱਸ ਵਸੂਲਣ ਖਿਲਾਫ਼ ਉਠਾਈ ਜ਼ੋਰਦਾਰ ਆਵਾਜ਼

Current Updates

ਪੁਲੀਸ ਵੱਲੋਂ ਦਿੱਲੀ ਦੀ ‘ਲੇਡੀ ਡੌਨ’ ਕਾਬੂ, ਹਾਸ਼ਿਮ ਬਾਬਾ ਦੀ ਤੀਸਰੀ ਪਤਨੀ ਜ਼ੋਇਆ ਖਾਨ ਦੇ ਮਹਿੰਗੇ ਸ਼ੌਕ

Current Updates

ਅਲਾਹਾਬਾਦ ਹਾਈ ਕੋਰਟ ਨੇ ਗਿਆਨਵਾਪੀ ਮਸਜਿਦ ’ਚ ਪੁਰਾਤੱਤਵ ਸਰਵੇਖਣ ਨੂੰ ਦਿੱਤੀ ਹਰੀ ਝੰਡੀ

Current Updates

Leave a Comment