September 28, 2026
ਖਾਸ ਖ਼ਬਰਰਾਸ਼ਟਰੀ

ਮਨੀਪੁਰ:ਸੀਆਰਪੀਐੱਫ ਜਵਾਨ ਵੱਲੋਂ ਕੈਂਪ ’ਚ ਫਾਇਰਿੰਗ; ਕਾਂਸਟੇਬਲ ਤੇ ਸਬ-ਇੰਸਪੈਕਟਰ ਦੀ ਮੌਕੇ ’ਤੇ ਮੌਤ, 8 ਜ਼ਖ਼ਮੀ

ਮਨੀਪੁਰ:ਸੀਆਰਪੀਐੱਫ ਜਵਾਨ ਵੱਲੋਂ ਕੈਂਪ ’ਚ ਫਾਇਰਿੰਗ; ਕਾਂਸਟੇਬਲ ਤੇ ਸਬ-ਇੰਸਪੈਕਟਰ ਦੀ ਮੌਕੇ ’ਤੇ ਮੌਤ, 8 ਜ਼ਖ਼ਮੀ

ਇੰਫਾਲ-ਇਥੇ ਸੀਆਰਪੀਐੱਫ ਜਵਾਨ ਵੱਲੋਂ ਕੈਂਪ ਵਿਚ ਕੀਤੀ ਗੋਲੀਬਾਰੀ ਨੀਮ ਫੌਜੀ ਬਲਾਂ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਅੱਠ ਹੋਰ ਜ਼ਖ਼ਮੀ ਹੋ ਗਏ। ਸੀਆਰਪੀਐੱਫ ਜਵਾਨ ਨੇ ਮਗਰੋਂ ਖ਼ੁਦ ਦੀ ਵੀ ਜਾਨ ਲੈ ਲਈ। ਇਹ ਘਟਨਾ ਰਾਤ 8:20 ਵਜੇ ਦੇ ਕਰੀਬ ਇੰਫਾਲ ਪੱਛਮੀ ਜ਼ਿਲ੍ਹੇ ਦੇ ਲਾਮਫੇਲ ਵਿਚ ਸੀਆਰਪੀਐੱਫ ਕੈਂਪ ਦੀ ਦੱਸੀ ਜਾਂਦੀ ਹੈ।

ਮੁਲਜ਼ਮ ਹਵਲਦਾਰ ਸੰਜੈ ਕੁਮਾਰ ਨੇ ਆਪਣੇ ਹਥਿਆਰ ਤੋਂ ਫਾਇਰਿੰਗ ਕੀਤੀ, ਜਿਸ ਵਿਚ ਇਕ ਕਾਂਸਟੇਬਲ ਤੇ ਸਬ-ਇੰਸਪੈਕਟਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੁਮਾਰ ਨੇ ਮਗਰੋਂ ਖੁ਼ਦ ਨੂੰ ਵੀ ਗੋਲੀ ਮਾਰ ਲਈ।ਮੁਲਜ਼ਮ ਸੀਆਰਪੀਐੱਫ ਦੀ 120ਵੀਂ ਬਟਾਲੀਅਨ ਵਿਚ ਤਾਇਨਾਤ ਸੀ। ਅਧਿਕਾਰੀ ਨੇ ਕਿਹਾ ਕਿ ਗੋਲੀਬਾਰੀ ਵਿਚ ਸੀਆਰਪੀਐੱਫ ਦੇ 8 ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇੰਫਾਲ ਦੇ ਰਿਜਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਸੀਆਰਪੀਐੱਫ ਨੇ ਅਜੇ ਤੱਕ ਅਧਿਕਾਰਤ ਤੌਰ ’ਤੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ।

Related posts

ਕਿਰਾਏਦਾਰਾਂ ਨੂੰ ਵੀ ਮਿਲੇਗੀ ਮੁਫ਼ਤ ਬਿਜਲੀ ਅਤੇ ਪਾਣੀ ਦੀ ਸਹੂਲਤ: ਕੇਜਰੀਵਾਲ

Current Updates

ਭਗਦੜ ਭਾਰਤੀ ਯੂਥ ਕਾਂਗਰਸ ਵੱਲੋਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਖਿਲਾਫ਼ ਪ੍ਰਦਰਸ਼ਨ

Current Updates

ਸਕੂਲ ਸਮੇਂ ਕਲਾਸਾਂ ਛੱਡ ਕੇ ਭੱਜ ਜਾਂਦੇ ਸਨ ਅਮਿਤਾਭ ਬੱਚਨ

Current Updates

Leave a Comment