May 19, 2026
ਖਾਸ ਖ਼ਬਰਚੰਡੀਗੜ੍ਹਪੰਜਾਬ

ਕਲਾ ਰਾਹੀਂ ਕੁਦਰਤ ਨਾਲ ਜੁੜਦੇ ਹਨ ਬੱਚੇ:ਚਿੱਤਰਾ ਨੰਦਨ

ਕਲਾ ਰਾਹੀਂ ਕੁਦਰਤ ਨਾਲ ਜੁੜਦੇ ਹਨ ਬੱਚੇ:ਚਿੱਤਰਾ ਨੰਦਨ

-ਵਣ ਰੇਂਜ ਵਿਸਥਾਰ ਵੱਲੋੰ ‘ਕਲਾ ਅਤੇ ਕੁਦਰਤ’ ਕਾਰਜਸ਼ਾਲਾਵਾਂ ਦਾ ਆਯੋਜਨ

ਕਲਾ ਰਾਹੀਂ ਕੁਦਰਤ ਨਾਲ ਜੁੜਦੇ ਹਨ ਬੱਚੇ:ਚਿੱਤਰਾ ਨੰਦਨਕਲਾ ਰਾਹੀਂ ਕੁਦਰਤ ਨਾਲ ਜੁੜਦੇ ਹਨ ਬੱਚੇ:ਚਿੱਤਰਾ ਨੰਦਨ

ਪਟਿਆਲਾ। ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ‘ਕਲਾ ਅਤੇ ਕੁਦਰਤ’ ਕਾਰਜ਼ਾਲਾਵਾਂ ਦਾ ਆਯੋਜਨ ਕੀਤਾ ਗਿਆ। ਕਾਰਜਸ਼ਾਲਾਵਾਂ ਦੌਰਾਨ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੇਂਟਿੰਗ ਅਤੇ ਕਰਾਫ਼ਟ ਆਰਟਿਸਟ ਸੁਸ੍ਰੀ ਚਿੱਤਰਾ ਨੰਦਨ ਨੇ ਵੱਖ-ਵੱਖ ਸਕੂਲਾਂ ਦੇ ਡੇਢ ਸੌ ਤੋਂ ਵੱਧ ਬੱਚਿਆਂ ਨੂੰ ਸਿਖਲਾਈ ਦਿੱਤੀ।
ਕਾਰਜਸ਼ਾਲਾਵਾਂ ਦਾ ਆਯੋਜਨ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ ਆਈਐਫਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਰੇਂਜ ਅਫ਼ਸਰ (ਵਿਸਥਾਰ) ਸ਼ਮਿੰਦਰ ਸਿੰਘ ਦੀ ਅਗੁਵਾਈ ਵਿੱਚ ਬਲਾਕ ਇੰਚਾਰਜ ਅਮਨ ਅਰੋੜਾ ਵੱਲੋਂ ਕੀਤਾ ਗਿਆ।
ਵਿਸਥਾਰ ਰੇਂਜ ਪਟਿਆਲਾ ਵੱਲੋਂ ਸਕਾਲਰ ਫੀਲਡਜ਼ ਪਬਲਿਕ ਸਕੂਲ ਮਾਜਰੀ ਅਕਾਲੀਆਂ, ਸਰਕਾਰੀ ਕੰਨਿਆ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨਜ਼ ਪਟਿਆਲਾ, ਸੀਬਾ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ ਅਤੇ ਬਾਰਾਦਰੀ ਬਾਗ ਪਟਿਆਲਾ ਵਿਖੇ ਕੁੱਲ ਚਾਰ ਵਰਕਸ਼ਾਪਾਂ ਦਾ ਲਗਾਈਆਂ ਗਈਆਂ। ਇਨ੍ਹਾਂ ਵਰਕਸ਼ਾਪਾਂ ਦੌਰਾਨ ਆਰਟਿਸਟ ਚਿੱਤਰਾ ਨੰਦਨ ਨੇ ਬੱਚਿਆਂ ਨੂੰ ਰੁੱਖਾਂ ਅਤੇ ਕੁਦਰਤੀ ਨਜ਼ਾਰਿਆਂ ਦੀ ਪੇਂਟਿੰਗ ਬਣਾਉਣ, ਮੈਡੀਟੇਸ਼ਨ ਕਰਨ, ਫਾਲਤੂ ਚੀਜ਼ਾਂ ਦੇ ਇਸਤੇਮਾਲ ਨਾਲ ਕਰਾਫ਼ਟਿੰਗ ਕਰਨ ਦੀ ਸਿਖਲਾਈ ਦੇਣ ਦੇ ਨਾਲ-ਨਾਲ ਬੱਚਿਆਂ ਨੂੰ ਧਰਤੀ ਨਾਲ ਆਪਣੇ ਸੰਬੰਧ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ।
ਸੁਸ੍ਰੀ ਨੰਦਨ ਨੇ ਕਿਹਾ ਕਿ ਕਲਾ ਰਾਹੀਂ ਬੱਚਿਆਂ ਨੂੰ ਕੁਦਰਤ ਨਾਲ ਜੋੜਿਆ ਜਾ ਸਕਦਾ ਹੈ। ਕੁਦਰਤ ਨਾਲ ਅਨੁਕੂਲ ਸੰਬੰਧ ਰੱਖਣ ਵਾਲੇ ਬੱਚੇ ਭਵਿੱਖ ਵਿੱਚ ਸੰਵੇਦਨਸ਼ੀਲ ਇਨਸਾਨ ਬਨਣ ਦੇ ਨਾਲ-ਨਾਲ ਵਾਤਾਵਰਣ ਪ੍ਰਤੀ ਜਾਗਰੂਕ ਅਤੇ ਜਿੰਮੇਵਾਰ ਨਾਗਰਿਕ ਵੀ ਬਨਣਗੇ।

ਕਲਾ ਰਾਹੀਂ ਕੁਦਰਤ ਨਾਲ ਜੁੜਦੇ ਹਨ ਬੱਚੇ:ਚਿੱਤਰਾ ਨੰਦਨ
ਸਕਾਲਰ ਫੀਲਡਜ਼ ਪਬਲਿਕ ਸਕੂਲ ਵਿਖੇ ਦੋ-ਰੋਜ਼ਾ ਵਰਕਸ਼ਾਪ ਦੌਰਾਨ ਸਕੂਲ ਚੇਅਰਮੈਨ ਸੁਰਿੰਦਰ ਸਿੰਘ ਚੱਢਾ, ਪ੍ਰਿੰਸੀਪਲ ਪੂਨਮ ਅਰੋੜਾ ਅਤੇ ਆਰਟ ਟੀਚਰ ਜਗਜੀਤ ਸਿੰਘ ਅਤੇ ਹਿਮਾਨੀ ਆਹੂਜਾ ਨੇ ਚਿੱਤਰਾ ਨੰਦਨ ਦਾ ਸੁਆਗਤ ਕੀਤਾ। ਸ੍ਰੀ ਚੱਢਾ ਨੇ ਵਣ ਰੇੰਜ (ਵਿਸਥਾਰ) ਦੇ ਇਸ ਨਿਵੇਕਲੇ ਯਤਨ ਦੀ ਪ੍ਰਸ਼ੰਸਾ ਕੀਤੀ। ਸਰਕਾਰੀ ਕੰਨਿਆ ਸਮਾਰਟ ਸਕੂਲ ਪੁਰਾਣੀ ਪੁਲਸ ਲਾਈਨਜ਼ ਵਿਖੇ ਸਟੇਟ ਐਵਾਰਡੀ ਪ੍ਰਿੰਸੀਪਲ ਮਨਦੀਪ ਕੌਰ ਸਿੱਧੂ ਦੀ ਅਗੁਵਾਈ ਵਿੱਚ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ। ਆਰਟ ਟੀਚਰ ਗੁਰਜੀਤ ਕੌਰ ਨੇ ਵਣ ਰੇੰਜ (ਵਿਸਥਾਰ) ਪਟਿਆਲਾ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਯਤਨਾਂ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸੀਬਾ ਇੰਟਰਨੈਸ਼ਨਲ ਸਕੂਲ ਲਹਿਰਗਾਗਾ ਵਿਖੇ ਸਕੂਲ ਚੇਅਰਮੈਨ ਕੰਵਲਜੀਤ ਸਿੰਘ ਢੀਂਡਸਾ ਦੀ ਅਗੁਵਾਈ ਵਿੱਚ ਵਰਕਸ਼ਾਪ ਲਗਾਈ ਗਈ। ਚੌਥੀ ਓਪਨ ਵਰਕਸ਼ਾਪ ਬਾਰਾਦਰੀ ਬਾਗ ਵਿਖੇ ਲਗਾਈ ਗਈ, ਜਿੱਥੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਪੰਜਾਬ ਦੇ ਪ੍ਰਸਿੱਧ ਰੰਗਕਰਮੀ ਅਤੇ ਨਾਟਕਕਾਰ ਬਲਰਾਮ ਬੋਧੀ ਅਤੇ ਸਰਕਾਰੀ ਸਕੂਲ ਭਾਨਰਾ ਦੇ ਆਰਟ ਟੀਚਰ ਪ੍ਰਵੇਸ਼ ਕੁਮਾਰ ਨੇ ਇਹ ਵਰਕਸ਼ਾਪਾਂ ਲਗਾਉਣ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।

Related posts

ਰੂਸ ਦੇ ਹਮਲੇ ਵਿੱਚ ਛੇ ਯੂਕਰੇਨੀ ਹਲਾਕ

Current Updates

ਕਾਂਗੜਾ ਦੀਆਂ ਪਹਾੜੀਆਂ ’ਚ ਲਾਪਤਾ ਕੈਨੇਡੀਅਨ ਪੈਰਾਗਲਾਈਡਰ ਦੀ ਲੋਕੇਸ਼ਨ ਦਾ ਪਤਾ ਲੱਗਾ

Current Updates

ਰਿਲਾਇੰਸ ਗਰੁੱਪ ਦਾ ਮਾਰਕੀਟ ਕੈਪ ਇਕ ਦਿਨ ‘ਚ 40,000 ਕਰੋੜ ਰੁਪਏ ਤੋਂ ਵੱਧ ਘਟਿਆ

Current Updates

Leave a Comment