September 13, 2026
ਖਾਸ ਖ਼ਬਰਰਾਸ਼ਟਰੀ

ਆਰਬੀਆਈ ਨੇ 2000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਤਰੀਕ 7 ਤੱਕ ਵਧਾਈ

RBI extended the date of exchange of Rs 2000 notes till 7th

ਰਿਜ਼ਰਵ ਬੈਂਕ ਆਫ ਇੰਡੀਆ ਨੇ 2000 ਰੁਪਏ ਦਾ ਨੋਟ ਬੈਂਕ ਵਿਚ ਜਮ੍ਹਾ ਕਰਨ ਜਾਂ ਇਸ ਨੂੰ ਦੂਜੇ ਨੋਟਾਂ ਨਾਲ ਬਦਲਣ ਦੀ ਤਰੀਕ 7 ਅਕਤੂਬਰ ਤੱਕ ਵਧਾ ਦਿੱਤੀ ਹੈ। ਆਰਬੀਆਈ ਨੇ ਸਰਕੂਲਰ ਜਾਰੀ ਕਰਕੇ ਕਿਹਾ ਵਿਡ੍ਰਾਲ ਪ੍ਰੋਸੈਸ ਦਾ ਤੈਅ ਸਮੇਂ ਖਤਮ ਹੋਣ ਦੇ ਬਾਅਦ ਰਿਵਿਊ ਦੇ ਆਧਾਰ ‘ਤੇ 2000 ਰੁਪਏ ਦੇ ਨੋਟ ਨੂੰ ਜਮ੍ਹਾ ਤੇ ਬਦਲਣ ਦੀ ਮੌਜੂਦਾ ਵਿਵਸਤਾ ਨੂੰ 7 ਅਕਤੂਬਰ 2023 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਆਰਬੀਆਈ ਨੇ ਇਸਸਾਲ 19 ਮਈ ਨੂੰ ਇਕ ਸਰਕੂਲਰ ਜਾਰੀ ਕਰਕੇ 30 ਸਤੰਬਰ ਤੱਕ 2000 ਦੇ ਨੋਟ ਬੈਂਕਾਂ ਵਿਚ ਜਮ੍ਹਾ ਕਰਨ ਜਾਂ ਬਦਲਣ ਲਈ ਕਿਹਾ ਸੀ। ਬੈਂਕਾਂ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ 19 ਮਈ 2023 ਤੱਕ ਕੁੱਲ 3.56 ਲੱਖ ਕਰੋੜ ਰੁਪਏ ਦੀ ਕੀਮਤ ਦੇ 2000 ਦੇ ਨੋਟ ਚਲਨ ਵਿਚ ਸਨ।ਇਸ ਵਿਚੋਂ 29 ਸਤੰਬਰ ਤੱਕ 3.42 ਲੱਖ ਕਰੋੜ ਦੀ ਕੀਮਤ ਦੇ ਨੋਟ ਵਾਪਸ ਆ ਚੁੱਕੇ ਹਨ। ਹੁਣ ਸਿਰਫ 0.14 ਲੱਖ ਕਰੋੜ ਦੀ ਵੈਲਿਊ ਦੇ ਨੋਟ ਬਾਜ਼ਾਰ ਵਿਚ ਹਨ।

ਦੱਸ ਦੇਈਏ ਕਿ 2000 ਦਾ ਨੋਟ ਨਵੰਬਰ 2016 ਵਿਚ ਮਾਰਕੀਟ ਵਿਚ ਆਇਆ ਸੀ। ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਤੇ 1000 ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ।ਇਨ੍ਹਾਂ ਦੀ ਜਗ੍ਹਾ ਨਵੇਂ ਪੈਟਰਨ ਵਿਚ 500 ਦਾ ਨਵਾਂ ਨੋਟ ਤੇ 2000 ਦਾ ਨੋਟ ਜਾਰੀ ਕੀਤਾ ਗਿਆ ਸੀ। ਹਾਲਾਂਕਿ ਆਰਬੀਆਈ ਸਾਲ 2018-19 ਤੋਂ 2000 ਦੇ ਨੋਟਾਂ ਦੀ ਛਪਾਈ ਬੰਦ ਕਰ ਚੁੱਕਾ ਹੈ। ਦੂਜੇ ਪਾਸੇ 2021-22 ਵਿਚ 38 ਕਰੋੜ 2000 ਦੇ ਨੋਟ ਨਸ਼ਟ ਕੀਤੇ ਗਏ ਸਨ।

Related posts

ਪ‌ਟਿਆਲਾ ’ਚ ਵੱਡੀ ਨਦੀ ਦੇ ਪਾਣੀ ਦਾ ਪੱਧਰ ਵਧਿਆ,ਹੜ੍ਹ ਦਾ ਖ਼ਤਰਾ ; ਕਈ ਇਲਾਕਿਆਂ ਨੂੰ ਖਾਲ੍ਹੀ ਕਰਵਾਉਣ ਦੇ ਆਦੇਸ਼

Current Updates

ਅਦਾਕਾਰ ਸਤੀਸ਼ ਸ਼ਾਹ ਦਾ ਦੇਹਾਂਤ

Current Updates

ਦੀਪਕੇ ਵੱਲੋਂ ਪੁਲੀਸ ’ਤੇ ਸਮਰਥਕਾਂ ਨੂੰ ਰੋਕਣ ਦੇ ਦੋਸ਼; ਸੋਨਮ ਵਾਂਗਚੁਕ ਦੀ ਸਿਹਤ ਵਿਗੜਣ ਲੱਗੀ

Current Updates

Leave a Comment