ਪਟਿਆਲਾ- ਭਾਜਪਾ ਦੇ ਗੁਰੂ ਨਾਨਕ ਨਗਰ ਮੰਡਲ ਦੇ ਜਨਰਲ ਸਕੱਤਰ ਵਿਨੋਦ ਬਾਲੀ ਵੱਲੋਂ ਹੀਰਾ ਬਾਗ ਵਿਖੇ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਸਤਬੀਰ ਸਿੰਘ ਖਟੜਾ ਦੀ ਮੀਟਿੰਗ ਕਰਵਾਈ ਗਈ। ਮੰਡਲ ਪ੍ਰਧਾਨ ਸੌਰਵ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋਈ ਇਸ ਮੀਟਿੰਗ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ ਅਤੇ ਜ਼ਿਲ੍ਹਾ ਬੁਲਾਰੇ ਯੁਵਰਾਜ ਸ਼ਰਮਾ ਜੱਸੋਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਵਾਰਡ ਨੰਬਰ 26 ਦੇ ਵਸਨੀਕਾਂ ਨੇ ਸ੍ਰੀ ਕੂਕਾ ਅਤੇ ਐਡਵੋਕੇਟ ਖਟੜਾ ਨੂੰ ਅਪੀਲ ਕੀਤੀ ਕਿ ਪਟਿਆਲਾ ਨਗਰ ਨਿਗਮ ਦੀਆਂ ਮੁੜ ਹੋਣ ਵਾਲੀਆਂ ਚੋਣਾਂ ਵਿੱਚ ਵਿਨੋਦ ਬਾਲੀ ਨੂੰ ਇਸ ਵਾਰਡ ਤੋਂ ਭਾਜਪਾ ਦਾ ਉਮੀਦਵਾਰ ਬਣਾਇਆ ਜਾਵੇ।
ਐਡਵੋਕੇਟ ਖਟੜਾ ਨੇ ਭਾਜਪਾ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ਵਿੱਚ ਫਸਣ ਤੋਂ ਬਚਾਉਣ ਲਈ ਹਰ ਪੰਜਾਬੀ ਨੂੰ ਭਾਜਪਾ ਨਾਲ ਇਕਜੁੱਟ ਹੋਣ ਦੀ ਅਪੀਲ ਕੀਤੀ। ਵਿਜੇ ਕੁਮਾਰ ਕੂਕਾ ਨੇ ਵਿਨੋਦ ਬਾਲੀ ਦੀ ਮਿਹਨਤ ਅਤੇ ਪਾਰਟੀ ਪ੍ਰਤੀ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਲੀ ਵਰਗੇ ਮਿਹਨਤੀ ਵਰਕਰ ਪਾਰਟੀ ਦੀ ਅਸਲ ਤਾਕਤ ਹਨ। ਉਨ੍ਹਾਂ ਨਗਰ ਨਿਗਮ ਚੋਣਾਂ ਤੋਂ ਬਾਅਦ ਵਾਰਡ ਨੰਬਰ 26 ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦਾ ਵਾਅਦਾ ਵੀ ਕੀਤਾ। ਯੁਵਰਾਜ ਸ਼ਰਮਾ ਜੱਸੋਵਾਲ, ਮੰਡਲ ਪ੍ਰਧਾਨ ਸੌਰਵ ਸ਼ਰਮਾ, ਵਿਨੋਦ ਬਾਲੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਉਪਿੰਦਰ ਸਿੰਘ ਜੋਸ਼ੀ, ਗੁਰਦੀਪ ਸਿੰਘ, ਮਨਦੀਪ ਅਨਹਦ, ਵਰੁਣ ਸ਼ਰਮਾ, ਨਰਾਇਣ ਦੱਤ, ਪ੍ਰਦੀਪ ਕੁਮਾਰ, ਪੀਯੂਸ਼ ਕੁਮਾਰ, ਮਨਿੰਦਰ ਸਿੰਘ ਜੋਸ਼ੀ, ਮਹਿੰਦਰ ਕੌਰ, ਅਮਰਜੀਤ ਕੌਰ, ਰਾਜ ਕੌਰ, ਗੰਗਾ ਦੇਵੀ, ਮਨਦੀਪ ਕੌਰ, ਸੁਨੀਤਾ ਰਾਣੀ, ਸੋਨੂੰ ਕਰਿਆਣਾ, ਪਾਲ ਸਿੰਘ, ਸਰਬਜੀਤ ਕੌਰ, ਸੁਰਜੀਤ ਨਿਸ਼ਾਦ, ਅਸਲਮ ਖਾਨ, ਸੁਰੱਇਆ ਬੇਗਮ, ਸ਼ਾਹਨਵਾਜ਼ ਖਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ।
previous post
next post
