September 22, 2026
ਖਾਸ ਖ਼ਬਰਪੰਜਾਬਰਾਸ਼ਟਰੀ

ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ.ਡੀ. ਦਾ ਛਾਪਾ: 3 ਮੰਜ਼ਿਲਾਂ ਕੀਤੀਆਂ ਸੀਲ

ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ.ਡੀ. ਦਾ ਛਾਪਾ: 3 ਮੰਜ਼ਿਲਾਂ ਕੀਤੀਆਂ ਸੀਲ

ਮੁਹਾਲੀ-  ਐੱਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਜਵਾਨਾਂ ਦੇ ਨਾਲ ਮੰਗਲਵਾਰ ਨੂੰ ਮੁਹਾਲੀ ਸਥਿਤ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ’ਚ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ। ਈ.ਡੀ. ਦੀ ਇਸ ਅਚਾਨਕ ਕਾਰਵਾਈ ਨਾਲ ਪ੍ਰਸ਼ਾਸਨਿਕ ਗਲਿਆਰਿਆਂ ’ਚ ਹੜਕੰਪ ਮਚ ਗਿਆ।

ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਗਮਾਡਾ ਦਫ਼ਤਰ ਦੀਆਂ ਘੱਟੋ-ਘੱਟ 3 ਮੰਜ਼ਿਲਾਂ ਨੂੰ ਸੀਲ ਕਰ ਦਿੱਤਾ ਅਤੇ ਉੱਥੇ ਮੌਜੂਦ ਚੋਟੀ ਦੇ ਅਧਿਕਾਰੀਆਂ ਦੇ ਮੋਬਾਈਲ ਫ਼ੋਨ ਆਪਣੇ ਕਬਜ਼ੇ ਵਿੱਚ ਲੈ ਲਏ। ਇਸ ਛਾਪੇਮਾਰੀ ਦੌਰਾਨ ਈ.ਡੀ. ਨੇ ਰੇਮੀਗੇਟ (Remigate) ਮਾਮਲੇ ਦੇ ਨਾਲ-ਨਾਲ ਨਿੱਜੀ ਬਿਲਡਰਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਜ਼ਮੀਨ ਦੀ ਵਰਤੋਂ ਬਦਲਣ (Change of Land Use – CLU) ਦੀਆਂ ਮਨਜ਼ੂਰੀਆਂ ਦੇਣ ਦੇ ਰਿਕਾਰਡ ਜ਼ਬਤ ਕਰ ਲਏ ਹਨ। ਸੂਤਰਾਂ ਅਨੁਸਾਰ, ਗਮਾਡਾ ਦੇ ਸੀਨੀਅਰ ਅਧਿਕਾਰੀਆਂ, ਜਿਨ੍ਹਾਂ ਵਿੱਚ ਅਸਟੇਟ ਅਫ਼ਸਰ (EO), ਵਧੀਕ ਮੁੱਖ ਪ੍ਰਸ਼ਾਸਕ (ACA) ਅਤੇ ਮੁੱਖ ਇੰਜੀਨੀਅਰ (Chief Engineer) ਸ਼ਾਮਲ ਹਨ, ਨੂੰ ਹਾਊਸਿੰਗ ਸਕੱਤਰ ਦੇ ਕਮਰੇ ਵਿੱਚ ਬੁਲਾਇਆ ਗਿਆ, ਜਿੱਥੇ ਈ.ਡੀ. ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਾਂਚ ਏਜੰਸੀ ਦੇ ਅਧਿਕਾਰੀਆਂ ਮੁਤਾਬਕ, ਈ.ਡੀ. ਜ਼ਮੀਨ ਐਕਵਾਇਰ ਕਰਨ ਦੇ ਮਾਮਲਿਆਂ, ਨਿੱਜੀ ਰੀਅਲਟਰਾਂ/ਬਿਲਡਰਾਂ ਨੂੰ ਦਿੱਤੇ ਗਏ ਅਣਉਚਿਤ ਲਾਭਾਂ, ਸੀ.ਐੱਲ.ਯੂ. ਮਨਜ਼ੂਰੀਆਂ ਅਤੇ ਸਰਕਾਰੀ ਜਾਇਦਾਦਾਂ ਦੀ ਨਿਲਾਮੀ ਵਿੱਚ ਹੋਈਆਂ ਵੱਡੀਆਂ ਗੜਬੜੀਆਂ ਤੇ ਵਿੱਤੀ ਧਾਂਦਲੀਆਂ ਦੀ ਪੜਤਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਈ.ਡੀ. ਪਿਛਲੇ ਕੁਝ ਮਹੀਨਿਆਂ ਤੋਂ ਮੁਹਾਲੀ ਅਤੇ ਨਿਊ ਚੰਡੀਗੜ੍ਹ ਖੇਤਰ ਵਿੱਚ ਬਿਲਡਰਾਂ ਤੇ ਗਮਾਡਾ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋਏ ਕਰੋੜਾਂ ਰੁਪਏ ਦੇ ਸੀ.ਐੱਲ.ਯੂ. ਘੁਟਾਲੇ ਅਤੇ ਫ਼ੀਸ ਡਿਫ਼ਾਲਟ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਅੱਜ ਦੀ ਇਸ ਕਾਰਵਾਈ ਨਾਲ ਮੁਹਾਲੀ ਦੇ ਰੀਅਲ ਅਸਟੇਟ ਖੇਤਰ ਅਤੇ ਸਿਆਸੀ ਹਲਕਿਆਂ ’ਚ ਭਾਰੀ ਚਰਚਾ ਛਿੜ ਗਈ ਹੈ।

Related posts

1 ਅਕਤੂਬਰ ਤੋਂ ਬਦਲਣਗੇ LPG ਗੈਸ ਸਿਲੰਡਰ ਦੇ ਨਿਯਮ: ਸਬਸਿਡੀ ਲਈ ਈ-ਕੇਵਾਈਸੀ (e-KYC) ਜ਼ਰੂਰੀ

Current Updates

ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਨਾਲ ਸਬੰਧਤ ਜ਼ਮੀਨ ਦੀ ਵਿਕਰੀ ਧੋਖਾਧੜੀ ਨਾਲ ਕਰਨ ਦੇ ਮਾਮਲੇ ’ਚ ਮੈਨੇਜਰ ਮੁਅੱਤਲ

Current Updates

ਪੰਜਾਬ ਸਰਕਾਰ ਵੱਲੋਂ ਬੇਅਦਬੀ ਵਿਰੁੱਧ ਐਕਟ ਲਈ ਸੱਤ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ

Current Updates

Leave a Comment