September 18, 2026
ਖਾਸ ਖ਼ਬਰਪੰਜਾਬਰਾਸ਼ਟਰੀ

“ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਦਾ ਆਗਾਜ਼

“ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਦਾ ਆਗਾਜ਼

ਪਟਿਆਲਾ- ਪਟਿਆਲਾ ਵਾਸੀਆਂ ਨੂੰ ਘਰਾਂ ਵਿੱਚ ਵਰਤੇ ਜਾ ਰਹੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਵੱਲੋਂ ਸ਼ੁਰੂ ਕੀਤੀ ਗਈ “ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਦਾ ਅੱਜ ਤੇਜਬਾਗ ਕਲੋਨੀ ਸਥਿਤ ਉਨ੍ਹਾਂ ਦੇ ਕੈਂਪ ਆਫਿਸ ਵਿਖੇ ਆਗਾਜ਼ ਕੀਤਾ ਗਿਆ। ਇਸ ਮੌਕੇ ਪਹਿਲਾ “ਦੁੱਧ ਸ਼ੁੱਧਤਾ ਜਾਂਚ ਕੈਂਪ” ਲਗਾਇਆ ਗਿਆ, ਜਿਸ ਵਿੱਚ ਇਲਾਕਾ ਵਾਸੀਆਂ ਨੇ ਆਪਣੇ ਘਰਾਂ ਵਿੱਚ ਵਰਤੇ ਜਾ ਰਹੇ ਦੁੱਧ ਦੇ ਸੈਂਪਲ ਲਿਆ ਕੇ ਮੁਫ਼ਤ ਜਾਂਚ ਕਰਵਾਈ।
ਮੁਹਿੰਮ ਦੇ ਆਗਾਜ਼ ਮੌਕੇ ਪਸ਼ੂਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਭਾਗ ਦੇ ਡਾਇਰੈਕਟਰ ਡਾ. ਵਰਿਆਮ ਸਿੰਘ ਅਤੇ ਸੰਯੁਕਤ ਡਾਇਰੈਕਟਰ ਡਾ. ਪਰਮਪਾਲ ਸਿੰਘ ਵੀਡੀਓ ਕਾਨਫਰੰਸਿੰਗ ਰਾਹੀਂ ਕੈਂਪ ਨਾਲ ਜੁੜੇ। ਉਨ੍ਹਾਂ ਨੇ ਜਨਹਿੱਤ ਵਿੱਚ ਚੇਅਰਮੈਨ ਤੇਜਿੰਦਰ ਮਹਿਤਾ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਭਾਗ ਵੱਲੋਂ ਸਹਿਯੋਗ ਜਾਰੀ ਰੱਖਣ ਦੀ ਗੱਲ ਕਹੀ।
ਇਸ ਮੌਕੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਦੁੱਧ ਹਰ ਪਰਿਵਾਰ ਦੀ ਰੋਜ਼ਾਨਾ ਖੁਰਾਕ ਦਾ ਅਹਿਮ ਹਿੱਸਾ ਹੈ ਅਤੇ ਇਸ ਦੀ ਗੁਣਵੱਤਾ ਬਾਰੇ ਜਾਣਨਾ ਹਰ ਖਪਤਕਾਰ ਦਾ ਹੱਕ ਹੈ। ਉਨ੍ਹਾਂ ਕਿਹਾ ਕਿ “ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਦਾ ਮਕਸਦ ਕਿਸੇ ਵਿਅਕਤੀ, ਡੇਅਰੀ ਜਾਂ ਦੁੱਧ ਵਿਕਰੇਤਾ ਨੂੰ ਨਿਸ਼ਾਨਾ ਬਣਾਉਣਾ ਨਹੀਂ, ਸਗੋਂ ਲੋਕਾਂ ਨੂੰ ਆਪਣੇ ਘਰ ਵਿੱਚ ਵਰਤੇ ਜਾ ਰਹੇ ਦੁੱਧ ਦੀ ਗੁਣਵੱਤਾ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਖੁਦ ਸੈਂਪਲ ਲਿਆ ਕੇ ਜਾਂਚ ਕਰਵਾਉਣਾ ਇਸ ਮੁਹਿੰਮ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਨੂੰ ਦਰਸਾਉਂਦਾ ਹੈ।
ਮਹਿਤਾ ਨੇ ਕਿਹਾ ਕਿ ਜਿਹੜੇ ਵਿਅਕਤੀ ਆਪਣੇ ਇਲਾਕੇ ਵਿੱਚ “ਦੁੱਧ ਸ਼ੁੱਧਤਾ ਜਾਂਚ ਕੈਂਪ” ਲਗਵਾਉਣ ਦੇ ਇੱਛੁਕ ਹਨ, ਉਹ ਟੀਮ ਤੇਜਿੰਦਰ ਮਹਿਤਾ ਨਾਲ ਸੰਪਰਕ ਕਰ ਸਕਦੇ ਹਨ। ਲੋਕਾਂ ਦੀ ਮੰਗ ਅਨੁਸਾਰ ਡੇਅਰੀ ਵਿਕਾਸ ਵਿਭਾਗ ਨਾਲ ਤਾਲਮੇਲ ਕਰਕੇ ਕੈਂਪ ਲਗਾਉਣ ਦੇ ਪ੍ਰਬੰਧ ਕੀਤੇ ਜਾਣਗੇ।
ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਡਾ. ਦਲਬੀਰ ਕੁਮਾਰ ਨੇ ਦੱਸਿਆ ਕਿ ਕੈਂਪ ਦੌਰਾਨ ਕੁੱਲ 58 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਕੀਤੇ ਗਏ ਸੈਂਪਲਾਂ ਵਿੱਚ ਰਸਾਇਣਕ ਮਿਲਾਵਟ ਵਾਲਾ ਕੋਈ ਸੈਂਪਲ ਨਹੀਂ ਮਿਲਿਆ ਹੈ, ਲੇਕਿਨ ਪਾਣੀ ਦੀ ਮਾਤਰਾ ਵਾਲੇ ਸੈਂਪਲਾਂ ਦੀ ਬਹੁਤਾਤ ਪਾਈ ਗਈ। ਉਨ੍ਹਾਂ ਦੱਸਿਆ ਕਿ ਮਿਲਾਵਟ ਸਬੰਧੀ ਰਿਪੋਰਟ ਖਪਤਕਾਰਾਂ ਨੂੰ ਦਿੱਤੀ ਗਈ ਹੈ, ਜੇਕਰ ਉਹ ਚਾਹੁਣ ਤਾਂ ਸਿਹਤ ਵਿਭਾਗ ਕੋਲ ਸ਼ਿਕਾਇਤ ਕਰ ਸਕਦੇ ਹਨ।
ਮੁਹਿੰਮ ਦੇ ਆਗਾਜ਼ ਮੌਕੇ ਡਾ. ਰੋਹਤਾਸ਼ ਮਿੱਤਲ, ਇੰਸਪੈਕਟਰ ਲਖਮੀਰ ਸਿੰਘ, ਇੰਸਪੈਕਟਰ ਕੁਲਵਿੰਦਰ ਸਿੰਘ, ਹਰਕੀਰਤ ਸਿੰਘ, ਜਿਲਾ ਲੈਬੋਰੇਟਰੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਗੁਪਤਾ, ਆਮ ਆਦਮੀ ਪਾਰਟੀ ਦੇ ਜਿਲਾ ਸੋਸ਼ਲ ਮੀਡੀਆ ਇੰਚਾਰਜ ਸੁਮੀਤ ਟਕੇਜਾ, ਬਹਾਵਲਪੁਰ ਵਿਰਾਸਤ ਮੰਚ ਦੇ ਕਨਵੀਨਰ ਐਸਕੇ ਤਨੇਜਾ, ਸਮਾਜ ਸੇਵੀ ਰਾਜੀਵ ਕੁਮਾਰ ਰਾਓ, ਵਿਨੋਦ ਗੋਇਲ, ਸੰਜੈ ਕਪੂਰ, ਗੁਰਨਾਮ ਸਿੰਘ ਫੌਜੀ, ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਭੂਪਿੰਦਰ ਸਿੰਘ ਵੜੈਚ, ਯੂਥ ਆਗੂ ਸੁਰਿੰਦਰ ਨਿੱਕੂ, ਗੌਰਵ ਛਾਬੜਾ, ਰਾਹੁਲ ਸੇਠੀ, ਗਗਨ ਪਾਂਧੀ, ਅਤੁਲ ਗੋਇਲ, ਵੇਰਕਾ ਪਟਿਆਲਾ ਤੋਂ ਪਰਮਿੰਦਰ ਸਿੰਘ, ਗੁਰਸ਼ਰਨ ਸਿੰਘ ਅਤੇ ਇਲਾਕੇ ਦੇ ਹੋਰ ਪਤਵੰਤੇ ਲੋਕ ਹਾਜ਼ਰ ਸਨ

Related posts

ਭਗਵੰਤ ਮਾਨ ਨੇ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਸਰਕਾਰੀ ਡਿਗਰੀ ਕਾਲਜ ਸੁਖਚੈਨ ਲੋਕਾਂ ਨੂੰ ਕੀਤਾ ਸਮਰਪਿਤhi

Current Updates

ਅਮਨ ਅਰੋੜਾ ਬਣੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ

Current Updates

ਸ੍ਰੀ ਹਰਿਮੰਦਰ ਸਾਹਿਬ ’ਚ ਹਵਾਈ ਸੁਰੱਖਿਆ ਗੰਨਾਂ ਲਗਾਉਣ ਦੇ ਦਾਅਵੇ ਰੱਦ

Current Updates

Leave a Comment