September 6, 2026
ਖਾਸ ਖ਼ਬਰਰਾਸ਼ਟਰੀ

ਲੋਕਾਂ ਨੂੰ ਮਿਲੀ ਰਾਹਤ: ਹਫ਼ਤੇ ਭਰ ਵਿੱਚ ਸਰਕਾਰ ਨੇ 17 ਸ਼ਹਿਰਾਂ ਵਿੱਚ ਵੇਚਿਆ 4 ਹਜ਼ਾਰ ਟਨ ਬਫ਼ਰ ਪਿਆਜ਼

ਲੋਕਾਂ ਨੂੰ ਮਿਲੀ ਰਾਹਤ: ਹਫ਼ਤੇ ਭਰ ਵਿੱਚ ਸਰਕਾਰ ਨੇ 17 ਸ਼ਹਿਰਾਂ ਵਿੱਚ ਵੇਚਿਆ 4 ਹਜ਼ਾਰ ਟਨ ਬਫ਼ਰ ਪਿਆਜ਼

ਨਵੀਂ ਦਿੱਲੀ-  ਸਰਕਾਰ ਨੇ ਵਧਦੀਆਂ ਕੀਮਤਾਂ ’ਤੇ ਕਾਬੂ ਪਾਉਣ ਲਈ ਰਿਆਇਤੀ ਦਰ ’ਤੇ ਪਿਆਜ਼ ਦੀ ਵਿਕਰੀ ਸ਼ੁਰੂ ਕਰਨ ਦੇ ਪਹਿਲੇ 10 ਦਿਨਾਂ ਵਿੱਚ 17 ਸ਼ਹਿਰਾਂ ਵਿੱਚ ਲਗਪਗ 4,000 ਟਨ ਬਫ਼ਰ ਪਿਆਜ਼ ਵੇਚ ਦਿੱਤਾ ਹੈ। ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰ ਸਰਕਾਰ ਕੋਲ 2026 ਲਈ ਭਾਰਤੀ ਰਾਸ਼ਟਰੀ ਸਹਿਕਾਰੀ ਖਪਤਕਾਰ ਮਹਾਂਸੰਘ (ਐੱਨ.ਸੀ.ਸੀ.ਐੱਫ.) ਅਤੇ ਭਾਰਤੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਮਹਾਂਸੰਘ (ਨਾਫ਼ੇਡ) ਰਾਹੀਂ 1.21 ਲੱਖ ਟਨ ਪਿਆਜ਼ ਦਾ ਬਫ਼ਰ ਸਟਾਕ ਹੈ। ਇਹ ਏਜੰਸੀਆਂ ਕੀਮਤਾਂ ’ਤੇ ਅੰਕੁਸ਼ ਲਗਾਉਣ ਲਈ ਉਤਪਾਦਕ ਸੂਬਿਆਂ ਤੋਂ ਸਟਾਕ ਕੀਤੇ ਪਿਆਜ਼ ਨੂੰ ਥੋਕ ਖਪਤ ਵਾਲੇ ਕੇਂਦਰਾਂ ਤੱਕ ਪਹੁੰਚਾ ਰਹੀਆਂ ਹਨ। ਇਸ ਲਈ ਸਮਰਪਿਤ ਰੇਲ ਰੈਕ ‘ਕਾਂਦਾ ਐਕਸਪ੍ਰੈੱਸ’ ਅਤੇ ਟਰੱਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਚੁਣੇ ਹੋਏ ਮੁੱਲ-ਸੰਵੇਦਨਸ਼ੀਲ ਸ਼ਹਿਰਾਂ ਵਿੱਚ ਪਿਆਜ਼ 35 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਰਿਆਇਤੀ ਦਰ ’ਤੇ ਵੇਚਿਆ ਜਾ ਰਿਹਾ ਹੈ।

ਖਰੇ ਨੇ ਕਿਹਾ, ‘‘ਹੁਣ ਤੱਕ 17 ਸ਼ਹਿਰਾਂ ਵਿੱਚ ਲਗਪਗ 4,000 ਟਨ ਬਫ਼ਰ ਪਿਆਜ਼ ਵੇਚਿਆ ਜਾ ਚੁੱਕਾ ਹੈ।’’ ਉਨ੍ਹਾਂ ਕਿਹਾ ਕਿ ‘ਕਾਂਦਾ ਐਕਸਪ੍ਰੈੱਸ’ ਰਾਹੀਂ ਦਿੱਲੀ ਅਤੇ ਚੇਨਈ ਵਿੱਚ ਪਿਆਜ਼ ਦੀ ਖੇਪ ਪਹੁੰਚ ਚੁੱਕੀ ਹੈ। ਤੀਜੀ ਖੇਪ ਹੁਣ ਲੱਦੀ ਜਾ ਰਹੀ ਹੈ, ਜਿਸ ਨੂੰ ਆਉਣ ਵਾਲੇ ਦਿਨਾਂ ਵਿੱਚ ਗੁਹਾਟੀ ਭੇਜਿਆ ਜਾਵੇਗਾ। ਖਰੇ ਨੇ ਕਿਹਾ, ‘‘ਬਫ਼ਰ ਪਿਆਜ਼ ਦੀ ਵੰਡ ਨਾਲ ਖਪਤਕਾਰਾਂ ਨੂੰ ਕੁਝ ਰਾਹਤ ਮਿਲੀ ਹੈ। ਕੀਮਤਾਂ ਵਿੱਚ ਮਾਮੂਲੀ ਗਿਰਾਵਟ ਆਈ ਹੈ।’’ਉਨ੍ਹਾਂ ਕਿਹਾ ਕਿ ਸਰਕਾਰ ਦੇ ਬਫ਼ਰ ਸਟਾਕ ਦੇ ਪਿਆਜ਼ ਦਾ ਆਕਾਰ ਅਤੇ ਗੁਣਵੱਤਾ ਨਿੱਜੀ ਵਪਾਰੀਆਂ ਵੱਲੋਂ ਵੇਚੇ ਜਾ ਰਹੇ ਪਿਆਜ਼ ਵਰਗੀ ਹੀ ਹੈ।

ਉਨ੍ਹਾਂ ਕਿਹਾ ਕਿ ਰਬੀ ਪਿਆਜ਼ ਦੀ ਫ਼ਸਲ, ਜਿਸ ਨੂੰ ਆਮ ਤੌਰ ’ਤੇ ਸਾਲ ਦੇ ਬਾਅਦ ਵਾਲੇ ਮਹੀਨਿਆਂ ਵਿੱਚ ਵਿਕਰੀ ਲਈ ਸਟਾਕ ਕੀਤਾ ਜਾਂਦਾ ਹੈ, ਬੇਮੌਸਮੀ ਬਾਰਸ਼ ਕਾਰਨ ਵਾਢੀ ਦੌਰਾਨ ਕੁਝ ਨੁਕਸਾਨ ਤੋਂ ਪ੍ਰਭਾਵਿਤ ਹੋਈ। ਐੱਨ.ਸੀ.ਸੀ.ਐੱਫ. ਦੀ ਮੈਨੇਜਿੰਗ ਡਾਇਰੈਕਟਰ ਅਨੀਸ ਜੋਸਫ਼ ਚੰਦਰਾ ਨੇ ਕਿਹਾ ਕਿ ਇਕੱਲੇ ਐੱਨ.ਸੀ.ਸੀ.ਐੱਫ. ਨੇ ਹੁਣ ਤੱਕ 1,500 ਟਨ ਬਫ਼ਰ ਪਿਆਜ਼ ਵੇਚਿਆ ਹੈ।

ਉਨ੍ਹਾਂ ਕਿਹਾ, ‘‘ਹੁਣ ਤੱਕ ਅਸੀਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ 1,500 ਟਨ ਬਫ਼ਰ ਪਿਆਜ਼ ਵੇਚਿਆ ਹੈ। ਸਾਡਾ ਧਿਆਨ ਪ੍ਰਚੂਨ ਵਿਕਰੀ ’ਤੇ ਹੈ ਅਤੇ ਪਿਆਜ਼ 35 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ’ਤੇ ਵੇਚਿਆ ਜਾ ਰਿਹਾ ਹੈ।’’ ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਪਿਆਜ਼ ਦਾ ਔਸਤ ਪ੍ਰਚੂਨ ਮੁੱਲ 50.79 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ, ਜਦੋਂ ਕਿ 28 ਅਗਸਤ ਨੂੰ ਰਿਆਇਤੀ ਵਿਕਰੀ ਸ਼ੁਰੂ ਹੋਣ ਸਮੇਂ ਇਹ 48.50 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

Related posts

ਜਬਰ-ਜਨਾਹ ਮਾਮਲਾ: ਆਸਾਰਾਮ ਨੂੰ ਅੰਤਰਿਮ ਜ਼ਮਾਨਤ ਮਿਲੀ

Current Updates

ਚੰਡੀਗੜ੍ਹ ਮਾਰਚ ਦੌਰਾਨ ਵਧਿਆ ਤਣਾਅ: ‘ਵਾਰਿਸ ਪੰਜਾਬ ਦੇ’ ਦਾ ਸਮਰਥਕ ਪੁਲੀਸ ਦੀ ਵਾਟਰ ਕੈਨਨ ’ਤੇ ਚੜ੍ਹਿਆ

Current Updates

ਭਾਰਤ ਦੇ ਵਿਸ਼ਵ ਪੱਧਰੀ ਉਭਾਰ ‘ਤੇ ਚਰਚਾ: ਇੰਡੀਅਨ ਆਇਲ ਰਿਫਾਇਨਰੀਜ਼ ਹੈੱਡਕੁਆਰਟਰ ਵੱਲੋਂ ‘ਪਬਲਿਕ ਸੈਕਟਰ ਮੰਥ’ ਪ੍ਰੋਗਰਾਮ ਦੀ ਮੇਜ਼ਬਾਨੀ

Current Updates

Leave a Comment