September 5, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪਟਿਆਲਾ ਜ਼ਿਲ੍ਹੇ ਵਿੱਚ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ

ਪਟਿਆਲਾ ਜ਼ਿਲ੍ਹੇ ਵਿੱਚ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ

ਪਟਿਆਲਾ-  ਇਥੇ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਰਵਾਇਤੀ ਉਤਸ਼ਾਹ ਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਮੰਦਰਾਂ ਵਿੱਚ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਭਗਤਾਂ ਵੱਲੋਂ ਵੱਖ-ਵੱਖ ਬਾਜ਼ਾਰਾਂ ਵਿੱਚ ਸ਼ੋਭਾ ਯਾਤਰਾਵਾਂ ਤੇ ਝਾਕੀਆਂ ਕੱਢ ਕੇ ਸ੍ਰੀ ਕ੍ਰਿਸ਼ਨ ਦੇ ਜੀਵਨ ਤੇ ਸਿਧਾਂਤ ਨੂੰ ਲੋਕਾਂ ਅੱਗੇ ਰੱਖਿਆ ਗਿਆ। ਇਸ ਦੌਰਾਨ ਸ਼ਹਿਰ ਦੇ ਮੰਦਰਾਂ ਵਿੱਚ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰ ਕੇ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਸਮਰਪਿਤ ਪੂਜਾ ਅਰਚਨਾ ਕੀਤੀ| ਇਸ ਦੌਰਾਨ ਛੋਟੇ ਬੱਚਿਆਂ ਦੀਆਂ ਝਾਕੀਆਂ ਕੱਢੀਆਂ ਗਈਆਂ। ਇਸ ਦੌਰਾਨ ਮੰਦਰਾਂ ਦੇ ਬਾਹਰ ਪੁਲੀਸ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਵੱਖ ਵੱਖ ਸਕੂਲਾਂ ਤੇ ਹੋਰ ਸੰਗਠਨਾਂ ਵੱਲੋਂ ਇਹ ਦਿਹਾੜਾ ਖੁਸ਼ੀ ਤੇ ਉਮੰਗ ਨਾਲ ਮਨਾਇਆ ਗਿਆ| ਕਿਸੇ ਅਣਸੁਖਾਵੀਂ ਘਟਨਾ ਦੇ ਇਤਿਹਾਤ ਵਜੋਂ ਪੁਲੀਸ ਕਾਫ਼ੀ ਮੁਸਤੈਦ ਦਿਖਾਈ ਦਿੱਤੀ।

Related posts

ਪਾਕਿਸਤਾਨੀ ਹਵਾਈ ਹਮਲੇ ’ਚ ਕਾਬੁਲ ਦਾ ਹਸਪਤਾਲ ਤਬਾਹ; 400 ਮੌਤਾਂ, 250 ਜ਼ਖ਼ਮੀ

Current Updates

ਗੁਰਦੁਆਰਾ ਸਾਹਿਬ ‘ਚ ਅੱਗ ਲੱਗਣ ਦੀ ਮੰਦਭਾਗੀ ਘਟਨਾ: ਬੱਬੂ ਮਾਨ ਨੇ ਐਡੀਲੇਡ ਸ਼ੋਅ ਕੀਤਾ ਮੁਲਤਵੀ

Current Updates

ਸਾਗਰਾ ਪਾੜੇ ’ਚ ਪਏ ਪਾੜ ਨੂੰ ਕਿਸਾਨਾਂ ਨੇ ਪੂਰਿਆ; ਪ੍ਰਸ਼ਾਸਨ ਗਾਇਬ

Current Updates

Leave a Comment