September 3, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਪੰਜਾਬ ਦੀ ਖਰੜਾ ਵੋਟਰ ਸੂਚੀ ’ਚੋਂ ਰਾਜ ਸਭਾ ਮੈਂਬਰ Raghav Chadha ਆਊਟ

ਪੰਜਾਬ ਦੀ ਖਰੜਾ ਵੋਟਰ ਸੂਚੀ ’ਚੋਂ ਰਾਜ ਸਭਾ ਮੈਂਬਰ Raghav Chadha ਆਊਟ

ਚੰਡੀਗੜ੍ਹ-  ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਪੰਜਾਬ ਦੀ ਖਰੜਾ ਵੋਟਰ ਸੂਚੀ ’ਚੋਂ ਆਊਟ ਹੋ ਗਏ ਹਨ। ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਦੌਰਾਨ ਰਾਘਵ ਚੱਢਾ ਦੇ ਪੰਜਾਬ ਵਿਚਲੇ ਆਪਣੇ ਰਿਹਾਇਸ਼ੀ ਟਿਕਾਣੇ ਤੋਂ ਸ਼ਿਫ਼ਟ ਹੋਣ ਦੀ ਪੁਸ਼ਟੀ ਹੋਈ ਹੈ ਜਿਸ ਮਗਰੋਂ ਰਾਘਵ ਚੱਢਾ ਦੀ ਵੋਟ ਪੰਜਾਬ ’ਚੋਂ ਕੱਟ ਦਿੱਤੀ ਗਈ ਹੈ। ਕੁੱਝ ਸਮਾਂ ਪਹਿਲਾਂ ਭਾਜਪਾ ’ਚ ਸ਼ਾਮਲ ਹੋਏ ਰਾਘਵ ਚੱਢਾ ਨੇ ਆਪਣੀ ਵੋਟ ਕੱਟੇ ਜਾਣ ਨੂੰ ‘ਸਿਆਸੀ ਬਦਲਾਖੋਰੀ’ ਕਰਾਰ ਦਿੰਦਿਆਂ ਪੰਜਾਬ ਦੀ ‘ਆਪ’ ਸਰਕਾਰ ’ਤੇ ਗ਼ੁੱਸਾ ਕੱਢਿਆ ਹੈ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਖਦੇ ਹਨ ਕਿ ਭਾਰਤੀ ਚੋਣ ਕਮਿਸ਼ਨ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ’ਚ ਰਾਘਵ ਚੱਢਾ ਦੀ ਵੋਟ ਕੱਟੇ ਜਾਣ ਨਾਲ ਸੂਬਾਈ ਸਰਕਾਰ ਦੀ ਕੀ ਤੁਅੱਲਕ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ 13 ਅਗਸਤ ਨੂੰ ਖਰੜਾ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ’ਚ ਰਾਘਵ ਚੱਢਾ ਦੀ ਵੋਟ ਕੱਟੇ ਜਾਣ ਦਾ ਪਤਾ ਚੱਲਿਆ ਹੈ। ਪੰਜਾਬ ’ਚ 20.66 ਲੱਖ ਵੋਟਰਾਂ ਦੇ ਨਾਮ ਕੱਟੇ ਗਏ ਹਨ ਜੋ ਕਿ ਕੁੱਲ ਵੋਟਰ ਸੂਚੀ ਦਾ ਕਰੀਬ 9.7 ਫ਼ੀਸਦੀ ਬਣਦੇ ਹਨ। ਵੇਰਵਿਆਂ ਅਨੁਸਾਰ ਰਾਘਵ ਚੱਢਾ ਨੇ ਜਦੋਂ ਤੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਿਹਾ ਹੈ, ਉਸ ਮਗਰੋਂ ਸਿਰਫ਼ ਇੱਕ ਵਾਰ ਉਹ ਪੰਜਾਬ ’ਚ ਨਜ਼ਰ ਆਏ ਹਨ। ਪਿਛਲੀਆਂ ਨਗਰ ਨਿਗਮ ਚੋਣਾਂ ’ਚ ਵੀ ਰਾਘਵ ਚੱਢਾ ਨੇ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ ਸੀ। ਮੁਹਾਲੀ ਨਿਗਮ ਦੀ ਵੋਟਰ ਸੂਚੀ ’ਚ ਵਾਰਡ ਨੰਬਰ 44 ’ਚ ਸੀਰੀਅਲ ਨੰਬਰ 253 ਅਤੇ ਬੂਥ ਨੰਬਰ 160 ’ਚ ਰਾਘਵ ਚੱਢਾ ਦੀ ਵੋਟ ਬਣੀ ਹੋਈ ਸੀ। ਮੁਹਾਲੀ ਦੇ ਵਾਰਡ ਨੰਬਰ 44 ’ਚ ਪੈਂਦੇ ਰੀਜੈਂਸੀ ਹਾਈਟਸ ’ਚ ਰਾਘਵ ਚੱਢਾ ਦੀ ਰਿਹਾਇਸ਼ ਹੈ ਜਿੱਥੋਂ ਉਨ੍ਹਾਂ ਦੇ ਹੁਣ ਪੱਕੇ ਤੌਰ ’ਤੇ ਸ਼ਿਫ਼ਟ ਹੋਣ ਦੀ ਗੱਲ ਕਹੀ ਗਈ ਹੈ।

ਆਮ ਆਦਮੀ ਪਾਰਟੀ ਨੇ ਜਦੋਂ ਰਾਘਵ ਚੱਢਾ ਦੀ ਰਾਜ ਸਭਾ ਲਈ 21 ਮਾਰਚ 2022 ਨੂੰ ਨਾਮਜ਼ਦਗੀ ਦਾ ਐਲਾਨ ਕੀਤਾ ਸੀ ਤਾਂ ਉਸ ਵਕਤ ਪੰਜਾਬ ’ਚ ਸਿਆਸੀ ਹਿਲਜੁਲ ਹੋਈ ਸੀ ਕਿ ਪੰਜਾਬ ਤੋਂ ਬਾਹਰ ਦੇ ਬਾਸ਼ਿੰਦੇ ਨੂੰ ਰਾਜ ਸਭਾ ਦੀ ਟਿਕਟ ਦਿੱਤੀ ਗਈ ਹੈ। ਰਾਘਵ ਚੱਢਾ ਅਪਰੈਲ 2022 ’ਚ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸਨ। ਰਾਜ ਸਭਾ ਦੀ ਸਾਲ 2022 ’ਚ ਨਾਮਜ਼ਦਗੀ ਮੌਕੇ ਚੋਣ ਕਮਿਸ਼ਨ ਕੋਲ ਦਾਇਰ ਕੀਤੇ ਹਲਫ਼ੀਆ ਬਿਆਨ ਮੁਤਾਬਿਕ ਰਾਘਵ ਚੱਢਾ ਦੀ ਦਿੱਲੀ ਦੇ ਵਿਧਾਨ ਸਭਾ ਹਲਕਾ ਰਜੇਂਦਰ ਨਗਰ ’ਚ ਸੀਰੀਅਲ ਨੰਬਰ 313, ਪਾਰਟ ਨੰਬਰ 52 ਤਹਿਤ ਵੋਟ ਬਣੀ ਹੋਈ ਸੀ।

ਉਸ ਮਗਰੋਂ ਰਜੇਂਦਰ ਨਗਰ ਦਿੱਲੀ ਦੀ ਵੋਟਰ ਸੂਚੀ ’ਚ ਰਾਘਵ ਚੱਢਾ ਦਾ ਨਾਮ ਦਰਜ ਨਹੀਂ ਸੀ। ਸੂਤਰਾਂ ਅਨੁਸਾਰ ਰਾਘਵ ਚੱਢਾ ਨੇ ਦਿੱਲੀ ਤੋਂ ਆਪਣੀ ਵੋਟ ਕਟਾਉਣ ਮਗਰੋਂ ਨਵੀਂ ਵੋਟ ਪੰਜਾਬ ’ਚ ਬਣਾ ਲਈ ਸੀ। ਲੋਕ ਸਭਾ ਚੋਣਾਂ 2024 ਸਮੇਂ ਰਾਘਵ ਚੱਢਾ ਨੇ ਮੁਹਾਲੀ ਦੇ ਪਿੰਡ ਲਖਨੌਰ ਦੇ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ ਪਾਈ ਸੀ। ਹੁਣ ਦੇਖਣਾ ਹੋਵੇਗਾ ਕਿ ਕੀ ਰਾਘਵ ਚੱਢਾ ਦੀ ਦੇਸ਼ ਦਾ ਵੋਟਰ ਹੈ ਜਾਂ ਨਹੀਂ।

Related posts

ਸ਼ੇਅਰ ਬਾਜ਼ਾਰ ਨੂੰ 1000 ਅੰਕਾਂ ਦਾ ਵੱਡਾ ਗੋਤਾ

Current Updates

ਹਿਜਾਬ ਘਟਨਾ: ‘ਮਹਿਲਾ ਤੋਂ ਮੁਆਫ਼ੀ ਮੰਗੇ ਨਿਤੀਸ਼ ਕੁਮਾਰ’: ਜ਼ਾਇਰਾ ਵਸੀਮ

Current Updates

ਸੁਖਬੀਰ ਬਾਦਲ ਦਾ ਅਸਤੀਫ਼ਾ ਪ੍ਰਵਾਨ

Current Updates

Leave a Comment