October 17, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

‘ਮੋਦੀ ਜੀ, ਤੁਸੀਂ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ..’; CJP Protest ਦੌਰਾਨ ਚਰਚਾ ਵਿੱਚ ਆਈ Ruchika Singh ਦਾ ਨਵਾਂ ਵੀਡੀਓ ਵਾਇਰਲ !

‘ਮੋਦੀ ਜੀ, ਤੁਸੀਂ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ..’; CJP Protest ਦੌਰਾਨ ਚਰਚਾ ਵਿੱਚ ਆਈ Ruchika Singh ਦਾ ਨਵਾਂ ਵੀਡੀਓ ਵਾਇਰਲ !

ਚੰਡੀਗੜ੍ਹ- ਜੰਤਰ-ਮੰਤਰ ‘ਤੇ ‘ਕੌਕਰੋਚ ਜਨਤਾ ਪਾਰਟੀ’ ਦੇ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਮਾਤਾ ਜੀ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਕੇ ਚਰਚਾ ’ਚ ਆਈ 15 ਸਾਲਾ ਰੁਚਿਕਾ ਸਿੰਘ ਇੱਕ ਵਾਰ ਫਿਰ ਵਾਇਰਲ ਵੀਡੀਓ ਰਾਹੀਂ ਸਾਹਮਣੇ ਆਈ ਹੈ। ਨਵੇਂ ਵੀਡੀਓ ਵਿੱਚ ਉਸ ਨੇ ਪ੍ਰਧਾਨ ਮੰਤਰੀ ’ਤੇ ਉਸ ਦੀ ਜ਼ਿੰਦਗੀ ‘ਨਰਕ’ ਬਣਾਉਣ ਦੇ ਗੰਭੀਰ ਦੋਸ਼ ਲਾਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਸ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਹੱਥ ਜੋੜ ਕੇ ਆਪਣੇ ਬੋਲਾਂ ਲਈ ਮੁਆਫ਼ੀ ਮੰਗਦੀ ਦਿਖਾਈ ਦਿੱਤੀ ਸੀ, ਪਰ ਹੁਣ ਸਾਹਮਣੇ ਆਈ ਨਵੀਂ ਵੀਡੀਓ ’ਚ ਉਹ ਦਾਅਵਾ ਕਰ ਰਹੀ ਹੈ ਕਿ ਉਹ ਹੁਣ ਪਿੱਛੇ ਨਹੀਂ ਹਟੇਗੀ। ਇਸ ਵੀਡੀਓ ’ਚ ਰੁਚਿਕਾ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, “ਮੋਦੀ ਜੀ, ਤੁਸੀਂ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਤੁਸੀਂ ਇੱਕ 15 ਸਾਲ ਦੀ ਲੜਕੀ ਨੂੰ ਇੰਨਾ ਪਰੇਸ਼ਾਨ ਕੀਤਾ ਹੈ ਕਿ ਉਸ ਨੂੰ ਹਰ ਜਗ੍ਹਾ ਤੰਗ ਕੀਤਾ ਜਾ ਰਿਹਾ ਹੈ ਅਤੇ ਮੈਨੂੰ ਹਰ ਥਾਂ ਆਪਣਾ ਚਿਹਰਾ ਲੁਕਾਉਣਾ ਪੈ ਰਿਹਾ ਹੈ।”

ਉਸ ਨੇ ਵੀਡੀਓ ’ਚ ਅੱਗੇ ਕਿਹਾ ਕਿ ਹੁਣ ਉਸ ਕੋਲ ਗੁਆਉਣ ਲਈ ਕੁਝ ਨਹੀਂ ਬਚਿਆ ਅਤੇ ਉਹ ਪਿੱਛੇ ਨਹੀਂ ਹਟੇਗੀ। ਹਾਲਾਂਕਿ, ਇੰਟਰਨੈੱਟ ’ਤੇ ਵਾਇਰਲ ਹੋ ਰਹੇ ਇਸ ਵੀਡੀਓ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਅਤੇ ਨਾ ਹੀ ਇਸ ਦੇ ਰਿਕਾਰਡਿੰਗ ਦੇ ਸਮੇਂ ਜਾਂ ਜਗ੍ਹਾ ਦਾ ਪਤਾ ਲੱਗ ਸਕਿਆ ਹੈ। ਇਸ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਦੋ ਧੜਿਆਂ ’ਚ ਵੰਡੇ ਨਜ਼ਰ ਆ ਰਹੇ ਹਨ; ਕੁਝ ਲੋਕ ਉਸ ਦੀ ਹਿੰਮਤ ਦੀ ਤਾਰੀਫ਼ ਕਰ ਰਹੇ ਹਨ ਜਦਕਿ ਹੋਰ ਉਸ ਦੇ ਇਸ ਰਵੱਈਏ ’ਤੇ ਸਵਾਲ ਚੁੱਕ ਰਹੇ ਹਨ।

ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ’ਚ ਹੋਏ ਪ੍ਰਦਰਸ਼ਨ ਦੌਰਾਨ ਵਰਤੀ ਗਈ ਭਾਸ਼ਾ ਕਾਰਨ ਨੋਇਡਾ ਵਿਖੇ ਉਸ ਖ਼ਿਲਾਫ਼ ਜ਼ੀਰੋ ਐੱਫ.ਆਈ.ਆਰ. (Zero FIR) ਦਰਜ ਕੀਤੀ ਗਈ ਸੀ। ਮੀਡੀਆ ਰਿਪੋਰਟਾਂ ਅਨੁਸਾਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਹੋ ਰਹੀ ਟ੍ਰੋਲਿੰਗ, ਜਨਤਕ ਦਬਾਅ ਅਤੇ ਪਰੇਸ਼ਾਨੀ ਤੋਂ ਤੰਗ ਆ ਕੇ ਰੁਚਿਕਾ ਅਤੇ ਉਸ ਦੀ ਮਾਂ ਨੂੰ ਆਪਣਾ ਘਰ ਛੱਡ ਕੇ ਭੱਜਣਾ ਪਿਆ ਸੀ। ਹਾਲਾਂਕਿ ਰੁਚਿਕਾ ਵੱਲੋਂ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਅਤੇ ਪ੍ਰਧਾਨ ਮੰਤਰੀ ਵੱਲੋਂ ਵੀ ਮੁਆਫ਼ ਕਰਨ ਦੀ ਅਪੀਲ ਤੋਂ ਬਾਅਦ ਵੀ ਮਾਮਲਾ ਠੰਡਾ ਨਹੀਂ ਪਿਆ।

Related posts

ਸੁਪਰੀਮ ਕੋਰਟ ਵੱਲੋਂ ਯਾਸੀਨ ਮਲਿਕ ਨੂੰ ਜੰਮੂ ਅਦਾਲਤ ’ਚ ਵਰਚੁਅਲੀ ਪੇਸ਼ ਹੋਣ ਦੇ ਹੁਕਮ

Current Updates

’48 ਘੰਟਿਆਂ ਵਿੱਚ 4 ਮੌਤਾਂ। ਪੰਜਾਬ ਹੋਰ ਕਿੰਨੇ ਪੁੱਤਰ ਗੁਆਏਗਾ?’ ਨਸ਼ੇ ਨਾਲ ਸਬੰਧਤ ਮੌਤਾਂ ‘ਤੇ ਐਮਪੀ ਰੰਧਾਵਾ ਨੇ ਪੁੱਛਿਆ

Current Updates

2000 ਦੇ ਨੋਟਾਂ ਦੀ ਕੁੱਲ 6,181 ਕਰੋੜ ਦੀ ਰਾਸ਼ੀ ਬਜ਼ਾਰ ਵਿਚ ਉਪਲਬਧ: ਆਰਬੀਆਈ

Current Updates

Leave a Comment