September 23, 2026
ਖਾਸ ਖ਼ਬਰਪੰਜਾਬਰਾਸ਼ਟਰੀ

ਡੰਪਿੰਗ ਗਰਾਊਂਡ ’ਤੇ ਬਾਇਓਗੈਸ ਪਲਾਂਟ ਲਾਉਣ ਦੀ ਤਜਵੀਜ਼

ਡੰਪਿੰਗ ਗਰਾਊਂਡ ’ਤੇ ਬਾਇਓਗੈਸ ਪਲਾਂਟ ਲਾਉਣ ਦੀ ਤਜਵੀਜ਼

ਪਟਿਆਲਾ-  ਸਨੌਰੀ ਅੱਡਾ ਖੇਤਰ ’ਚ ਸਥਿਤ ਘਲੌੜੀ ਗੇਟ ਨੇੜਲੇ ਸ਼ਮਸ਼ਾਨਘਾਟ ਦੇ ਨਾਲ ਲੱਗਦੇ ਡੰਪਿੰਗ ਗਰਾਊਂਡ ’ਤੇ ਨਗਰ ਨਿਗਮ ਗਿੱਲੇ ਕੂੜੇ ਤੋਂ ਕੰਪ੍ਰੈੱਸਡ ਬਾਇਓਗੈਸ (ਸੀ ਬੀ ਜੀ) ਤਿਆਰ ਕਰਨ ਲਈ 100 ਟਨ ਪ੍ਰਤੀ ਦਿਨ ਸਮਰੱਥਾ ਵਾਲਾ ਪਲਾਂਟ ਸਥਾਪਤ ਕਰੇਗਾ। ਇਸ ਪਲਾਂਟ ਲਾਉਣ ਲਈ ਨਿਗਮ ਵੱਲੋਂ ਐੱਚ ਪੀ ਸੀ ਐੱਲ ਰਿਨਿਊਏਬਲ ਐਂਡ ਗ੍ਰੀਨ ਐਨਰਜੀ ਲਿਮਟਿਡ ਨੂੰ ਪੇਸ਼ਕਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਨਿਗਮ ਵੱਲੋਂ ਇਸ ਡੰਪਿੰਗ ਗਰਾਊਂਡ ਨੂੰ ਇੱਥੋਂ ਕੁਝ ਹੀ ਕਿਲੋਮੀਟਰ ਦੇ ਫਾਸਲੇ ’ਤੇ ਸਥਿਤ ਪਿੰਡ ਦੂਧੜ ’ਚ ਤਬਦੀਲ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਲਈ ਪੰਚਾਇਤ ਤੋਂ 12 ਏਕੜ ਜ਼ਮੀਨ ਵੀ ਲੀਜ਼ ’ਤੇ ਲਈ ਗਈ ਹੈ। ਹੁਣ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕਰਦਿਆਂ ਲੋੜੀਂਦੀ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਬਲਕਿ ਆਸ-ਪਾਸ ਦੇ ਪਿੰਡਾਂ ਨੇ ਵੀ ਵਿਰੋਧ ਕੀਤਾ ਜਦਕਿ ਕਿਸਾਨ ਜਥੇਬੰਦੀਆਂ ਵੀ ਇਸ ਖ਼ਿਲਾਫ਼ ਡਟ ਗਈਆਂ ਹਨ।

ਇਸ ਮੌਕੇ ਅਕਾਲੀ ਆਗੂ ਗੁਰਧਿਆਨ ਭਾਨਰੀ, ਕਿਸਾਨ ਆਗੂ ਰਣਜੀਤ ਸਵਾਜਪੁਰ ਅਤੇ ਸਾਬਕਾ ਸਰਪੰਚ ਦਰਸ਼ਨ ਮੈਣ ਤੇ ਹੋੋਰਨਾਂ ਦਾ ਕਹਿਣਾ ਸੀ ਕਿ ਇਹ ਪਲਾਂਟ ਇਲਾਕੇ ਭਰ ’ਚ ਮੱਖੀ ਤੇ ਮੱਛਰ ਦੀ ਪੈਦਾਇਸ਼ ਸਮੇਤ ਬਿਮਾਰੀਆਂ ਦਾ ਕਾਰਨ ਵੀ ਬਣੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਸਬੰਧੀ ਸੰਪਰਕ ਕਰਨ ’ਤੇ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਵੀ ਡੰਪਿੰਗ ਗਰਾਊਂਡ ਵਿੱਚ 100 ਟਨ ਸਮਰੱਥਾ ਦਾ ਬਾਇਓਗੈਸ ਪਲਾਂਟ ਲਾਉਣ ਦੀ ਤਜਵੀਜ਼ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਡੰਪਿੰਗ ਗਰਾਊਂਡ ’ਤੇ ਕੂੜੇ ਦਾ ਬੋਝ ਘਟਾਉਣ ਅਤੇ ਇਸ ਕੂੜੇ ਤੋਂ ਨਵਿਆਉਣਯੋਗ ਊਰਜਾ ਅਤੇ ਜੈਵਿਕ ਖਾਦ ਤਿਆਰ ਲਈ ਇਸ ਪਲਾਂਟ ਰਾਹੀਂ ਗਿੱਲੇ ਕੂੜੇ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ। ਇਸ ਨਾਲ ਹੀ ਮੀਥੇਨ ਗੈਸ ਦੇ ਨਿਕਾਸ ਵਿੱਚ ਵੀ ਕਮੀ ਆਵੇਗੀ। ਇਸ ਮੰਤਵ ਲਈ ਨਿਗਮ ਨੇ ਕੰਪਨੀ ਨੂੰ ਪੰਜ ਏਕੜ ਜ਼ਮੀਨ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ ਅਤੇ ਲੋੜ ਪੈਣ ’ਤੇ ਹੋਰ ਜ਼ਮੀਨ ਵੀ ਮੁਹੱਈਆ ਕਰਵਾਈ ਜਾ ਸਕਦੀ ਹੈ। ਇਸੇ ਕੜੀ ਵਜੋਂ ਕੰਪਨੀ ਦੀ ਟੀਮ ਨੇ ਦੌਰਾ ਕਰਦਿਆਂ ਪ੍ਰਾਜੈਕਟ ਲਈ ਦਿੱਤੀ ਜਾਣ ਵਾਲੀ ਜ਼ਮੀਨ ’ਤੇ ਤਸੱਲੀ ਪ੍ਰਗਟਾਈ। ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਦਾ ਕਹਿਣਾ ਸੀ ਕਿ ਇੱਕ ਹੋਰ ਟੀਮ ਨੇ ਵਿਗਿਆਨਕ ਅਤੇ ਤਕਨੀਕੀ ਅਧਿਐਨ ਦੇ ਮੱਦੇਨਜ਼ਰ ਡੰਪਿੰਗ ਗਰਾਊਂਡ ਤੋਂ ਮਿੱਟੀ ਦੇ ਨਮੂਨੇ ਵੀ ਇਕੱਠੇ ਕੀਤੇ ਹਨ।

Related posts

ਵੱਡੇ ਲੋਕਾਂ ਨੇ ਹੋਲੀ ਦੇ ਜਸ਼ਨਾਂ ਨੂੰ ਘੱਟਗਿਣਤੀਆਂ ਲਈ ਡਰ ਦੇ ਮਾਹੌਲ ’ਚ ਬਦਲਿਆ: ਮਹਿਬੂਬਾ ਮੁਫ਼ਤੀ

Current Updates

ਅੱਲੂ ਅਰਜੁਨ ਨੇ‘ਪੁਸ਼ਪਾ 2’ ਦੀ ਸਕ੍ਰੀਨਿੰਗ ਦੌਰਾਨ ਭਗਦੜ ਬਾਰੇ ਤੋੜੀ ਚੁੱਪੀ

Current Updates

ਮਾਂ ਕਾਲੀ ਦੇ ਆਸ਼ੀਰਵਾਦ ਨਾਲ ਪੰਜਾਬ ਨਸ਼ਿਆਂ ਦੇ ਦਾਨਵ ਨੂੰ ਹਰਾਂਵੇਗਾ: ਸਿਸੋਦੀਆ

Current Updates

Leave a Comment