November 1, 2026
ਅੰਤਰਰਾਸ਼ਟਰੀਖਾਸ ਖ਼ਬਰ

ਏਥਨਜ਼ ਨੇੜੇ ਜੰਗਲ ਦੀ ਅੱਗ ਬੁਝਾਉਂਦਿਆਂ ਦੋ ਹੈਲੀਕਾਪਟਰ ਆਪਸ ਵਿੱਚ ਟਕਰਾਏ

ਏਥਨਜ਼ ਨੇੜੇ ਜੰਗਲ ਦੀ ਅੱਗ ਬੁਝਾਉਂਦਿਆਂ ਦੋ ਹੈਲੀਕਾਪਟਰ ਆਪਸ ਵਿੱਚ ਟਕਰਾਏ

ਗਰੀਸ-  ਯੂਨਾਨ (ਗਰੀਸ) ਦੀ ਰਾਜਧਾਨੀ ਏਥਨਜ਼ ਦੇ ਪੱਛਮੀ ਪਾਸੇ ਜੰਗਲੀ ਅੱਗ ਨੂੰ ਬੁਝਾਉਂਦਿਆਂ ਦੋ ਹੈਲੀਕਾਪਟਰ ਅੱਜ ਆਪਸ ਵਿੱਚ ਟਕਰਾ ਗਏ। ਯੂਨਾਨ ਦੇ ਫ਼ਾਇਰ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਹਾਦਸੇ ਤੋਂ ਬਾਅਦ ਪਸਾਥਾ ਇਲਾਕੇ ਵਿੱਚ ਅਮਲੇ ਦੀ ਭਾਲ ਅਤੇ ਬਚਾਅ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਫ਼ਾਇਰ ਸਰਵਿਸ ਵੱਲੋਂ ਕਿਹਾ ਗਿਆ, “ਪਸਾਥਾ ਖੇਤਰ ਵਿੱਚ ਅੱਗ ਬੁਝਾਉਣ ਦੀ ਕਾਰਵਾਈ ਦੌਰਾਨ ਇਸ ਵਿੱਚ ਹਿੱਸਾ ਲੈ ਰਹੇ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ। ਅਮਲੇ ਦੀ ਭਾਲ ਅਤੇ ਬਚਾਅ ਕਾਰਜਾਂ ਲਈ ਤੁਰੰਤ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਜੋ ਇਸ ਸਮੇਂ ਕੰਮ ਕਰ ਰਹੀਆਂ ਹਨ।” ਵੱਖ-ਵੱਖ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰਾਂ ਵਿੱਚੋਂ ਇੱਕ ਦੇ 2 ਪਾਇਲਟਾਂ ਵਾਲੇ ਅਮਲੇ ਨੂੰ ਸੁਰੱਖਿਅਤ ਲੱਭ ਲਿਆ ਗਿਆ ਹੈ। ਪ੍ਰਸ਼ਾਸਨ ਅਤੇ ਬਚਾਅ ਟੀਮਾਂ ਵੱਲੋਂ ਦੂਜੇ ਹੈਲੀਕਾਪਟਰ ਅਤੇ ਉਸ ਦੇ ਅਮਲੇ ਦੀ ਭਾਲ ਲਈ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਤਾਂ ਕਿ ਜਲਦੀ ਤੋਂ ਜਲਦੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ।

Related posts

ਹਮਾਸ ਦੀ ਹਮਾਇਤ ਕਰਨ ’ਤੇ ਭਾਰਤੀ ਵਿਦਿਆਰਥਣ ਦਾ ਵੀਜ਼ਾ ਰੱਦ, ਖ਼ੁਦ ਹੋਈ ਦੇਸ਼ ਨਿਕਾਲਾ

Current Updates

ਹਲਵਾਰਾ ਏਅਰਪੋਰਟ ਉਸਾਰੀ ਦੀ ਜਾਂਚ ਦੀ ਮੰਗ ਦੌਰਾਨ ਬੈਂਡ-ਬਾਜਿਆਂ ਨਾਲ ਪ੍ਰਦਰਸ਼ਨ

Current Updates

ਨਾ ਗੁਜਰਾਤ, ਨਾ ਦਿੱਲੀ ਮਾਡਲ, ਅਸੀ ਦੇਵਾਂਗੇ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਮਾਡਲ

Current Updates

Leave a Comment