October 1, 2026
ਖਾਸ ਖ਼ਬਰਰਾਸ਼ਟਰੀ

ਮੁੰਬਈ ਵਿੱਚ ਖੁੱਲ੍ਹੇ ਗਟਰ ‘ਚ ਡਿੱਗਣ ਨਾਲ ਵਿਅਕਤੀ ਦੀ ਮੌਤ, BMC ਦੇ 4 ਅਧਿਕਾਰੀ ਸਸਪੈਂਡ

ਮੁੰਬਈ ਵਿੱਚ ਖੁੱਲ੍ਹੇ ਗਟਰ 'ਚ ਡਿੱਗਣ ਨਾਲ ਵਿਅਕਤੀ ਦੀ ਮੌਤ, BMC ਦੇ 4 ਅਧਿਕਾਰੀ ਸਸਪੈਂਡ

ਮੁੰਬਈ-  ਭਾਰੀ ਮੀਂਹ ਦੌਰਾਨ ਮੁੰਬਈ ਦੇ ਚਾਂਦੀਵਲੀ ਇਲਾਕੇ ਵਿੱਚ ਵੀਰਵਾਰ ਨੂੰ ਖੁੱਲ੍ਹੇ ਗਟਰ (ਮੈਨਹੋਲ) ਵਿੱਚ ਡਿੱਗਣ ਕਾਰਨ 55 ਸਾਲਾ ਅਸਲਮ ਇਸ਼ਾਕ ਸ਼ੇਖ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਐਕਸ਼ਨ ਲੈਂਦਿਆਂ ਬ੍ਰਿਹਨਮੁੰਬਈ ਮਿਊਂਸਿਪਲ ਕਾਰਪੋਰੇਸ਼ਨ (ਬੀ ਐੱਮ ਸੀ) ਨੇ ਨਗਰ ਨਿਗਮ ਦੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੰਬੰਧਤ ਠੇਕੇਦਾਰ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਬੀ ਐੱਮ ਸੀ ਅਨੁਸਾਰ ਤਿੰਨ ਠੇਕਾ ਕਰਮਚਾਰੀ ਸੀਵਰ ਲਾਈਨ ਦੇ ਮੈਨਹੋਲ ’ਤੇ ਸੁਰੱਖਿਆ ਗਰਿੱਲ ਲਗਾਉਣ ਲਈ ਢੱਕਣ ਹਟਾ ਕੇ ਕੰਮ ਕਰ ਰਹੇ ਸਨ। ਇਸ ਦੌਰਾਨ ਮੋਬਾਈਲ ਫੋਨ ’ਤੇ ਕਥਿਤ ਤੌਰ ‘ਤੇ ਗੱਲ ਕਰਦਾ ਅਸਲਮ ਇਸ਼ਾਕ ਸ਼ੇਖ ਖੁੱਲ੍ਹੇ ਮੈਨਹੋਲ ਵਿੱਚ ਡਿੱਗ ਗਿਆ। ਫਾਇਰ ਬ੍ਰਿਗੇਡ ਅਤੇ ਆਫ਼ਤ ਪ੍ਰਬੰਧਨ ਟੀਮਾਂ ਨੇ ਉਸ ਨੂੰ ਬਾਹਰ ਕੱਢ ਕੇ ਰਾਜਾਵਾਡੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮੇਅਰ ਰਿਤੂ ਤਾਵਡੇ ਨੇ ਮ੍ਰਿਤਕ ਦੇ ਪਰਿਵਾਰ ਲਈ 10 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਸਹਾਇਤਾ ਦਾ ਐਲਾਨ ਕੀਤਾ। ਨਗਰ ਕਮਿਸ਼ਨਰ ਅਸ਼ਵਿਨੀ ਭਿਡੇ ਨੇ ਸੱਤ ਦਿਨਾਂ ਵਿੱਚ ਰਿਪੋਰਟ ਦੇਣ ਲਈ ਉੱਚ ਪੱਧਰੀ ਜਾਂਚ ਕਮੇਟੀ ਗਠਿਤ ਕੀਤੀ ਹੈ। ਬੀ ਐੱਮ ਸੀ ਨੇ ਸਾਰੇ ਮੈਨਹੋਲਾਂ ਦੀ ਅੱਠ ਦਿਨਾਂ ਵਿੱਚ ਜਾਂਚ ਅਤੇ ਕੰਮ ਵਾਲੀਆਂ ਥਾਵਾਂ ’ਤੇ ਲਾਜ਼ਮੀ ਬੈਰੀਕੇਡਿੰਗ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਘਟਨਾ ਤੋਂ ਬਾਅਦ ਵਿਰੋਧੀ ਧਿਰ ਦੇ ਆਗੂਆਂ ਨੇ ਮੁੰਬਈ ਦੀ ਮੌਨਸੂਨ ਲਈ ਤਿਆਰੀ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਉਠਾਏ। ਡਿਪਟੀ ਮੇਅਰ ਸੰਜੇ ਘਾਡੀ ਨੇ ਕਿਹਾ ਕਿ ਠੇਕੇਦਾਰ ਖ਼ਿਲਾਫ਼ ਗੈਰ-ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਜਾਵੇਗਾ। ਇਹ ਮਾਮਲਾ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵੀ ਉਠਾਇਆ ਗਿਆ।

Related posts

ਹੁਣ ਤੱਕ 98.2 ਫੀਸਦ ਵੋਟਰਾਂ ਦੇ ਦਸਤਾਵੇਜ਼ ਜਮ੍ਹਾਂ; ਤਿੰਨ ਲੱਖ ਤੋਂ ਵੱਧ ਨਵੇਂ ਵੋਟਰਾਂ ਨੇ ਭਰੇ ਫਾਰਮ: ਚੋਣ ਕਮਿਸ਼ਨ

Current Updates

ਇਜ਼ਰਾਇਲੀ ਹਮਲੇ ’ਚ 52 ਫ਼ਲਸਤੀਨੀ ਹਲਾਕ

Current Updates

ਸੀਰੀਆ ’ਚ ਬਾਗ਼ੀਆਂ ਦਾ ਚਾਰ ਸ਼ਹਿਰਾਂ ’ਤੇ ਕਬਜ਼ਾ, ਅਸਦ ਹਕੂਮਤ ਖ਼ਤਰੇ ’ਚ

Current Updates

Leave a Comment