September 26, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਪੰਜਾਬ ਵਿੱਚ ਸਰਕਾਰੀ ਦਫ਼ਤਰਾਂ ਦਾ ਸਮਾਂ ਮੁੜ ਬਦਲਿਆ; 1 ਜੁਲਾਈ ਤੋਂ ਸਵੇਰੇ 9 ਵਜੇ ਖੁੱਲ੍ਹਣਗੇ ਦਫ਼ਤਰ

ਪੰਜਾਬ ਵਿੱਚ ਸਰਕਾਰੀ ਦਫ਼ਤਰਾਂ ਦਾ ਸਮਾਂ ਮੁੜ ਬਦਲਿਆ; 1 ਜੁਲਾਈ ਤੋਂ ਸਵੇਰੇ 9 ਵਜੇ ਖੁੱਲ੍ਹਣਗੇ ਦਫ਼ਤਰ

ਚੰਡੀਗੜ੍ਹ-  ਪੰਜਾਬ ਸਰਕਾਰ ਦੇ ਸਰਕਾਰੀ ਦਫ਼ਤਰ ਅਤੇ ਅਦਾਰੇ ਪਹਿਲੀ ਜੁਲਾਈ ਤੋਂ ਮੁੜ ਸਵੇਰ 9 ਵਜੇ ਤੋਂ ਲੱਗਣਗੇ। ਸੂਬਾ ਸਰਕਾਰ ਵੱਲੋਂ ਅੱਜ ਜਾਰੀ ਪੱਤਰ ਅਨੁਸਾਰ ਸਮੂਹ ਸਰਕਾਰੀ ਦਫ਼ਤਰਾਂ/ਅਦਾਰਿਆਂ ਦਾ ਸਮਾਂ ਪਹਿਲਾਂ ਦੀ ਤਰ੍ਹਾਂ ਪਹਿਲੀ ਜੁਲਾਈ ਤੋਂ ਸਵੇਰ 9 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਦਾ ਕਰ ਦਿੱਤਾ ਗਿਆ ਹੈ। ਗਰਮੀ ਦੇ ਵਧ ਰਹੇ ਪ੍ਰਕੋਪ ਕਾਰਨ ਪੰਜਾਬ ਸਰਕਾਰ ਨੇ 25 ਮਈ ਨੂੰ ਸਰਕਾਰੀ ਦਫ਼ਤਰਾਂ ਅਤੇ ਵਿੱਦਿਅਕ ਅਦਾਰਿਆਂ ਦਾ ਸਮਾਂ ਅਗਲੇ ਹੁਕਮਾਂ ਤੱਕ ਸਵੇਰ 7.30 ਵਜੇ ਤੋਂ ਦੁਪਹਿਰ ਡੇਢ ਵਜੇ ਤੱਕ ਦਾ ਕੀਤਾ ਸੀ।

ਸਮਾਂ ਬਦਲਣ ਦੇ ਬਾਵਜੂਦ ਬਿਜਲੀ ਦੀ ਖਪਤ ’ਚ ਨਹੀਂ ਆਇਆ ਕੋਈ ਵੱਡਾ ਫ਼ਰਕ- ਦੇਖਿਆ ਗਿਆ ਕਿ ਗਰਮੀ ਦੌਰਾਨ ਬਿਜਲੀ ਦੀ ਮੰਗ ਤੇ ਖਪਤ ਵਧ ਜਾਂਦੀ ਹੈ। ਦਫ਼ਤਰੀ ਸਮਾਂ ਤਬਦੀਲ ਕੀਤੇ ਜਾਣ ਪਿੱਛੇ ਇਹ ਵੀ ਇੱਕ ਕਾਰਨ ਸੀ ਕਿ ਦਫ਼ਤਰਾਂ ਦੇ ਬੰਦ ਹੋਣ ਨਾਲ ਬਿਜਲੀ ਦੀ ਮੰਗ ’ਚ ਕਟੌਤੀ ਹੋਵੇਗੀ ਪ੍ਰੰਤੂ ਹਕੀਕਤ ’ਚ ਕੋਈ ਬਹੁਤਾ ਵੱਡਾ ਫ਼ਰਕ ਨਹੀਂ ਪਿਆ। ਪੰਜਾਬ ਸਰਕਾਰ ਨੇ ਜਦੋਂ ਹੁਣ ਅਮਲ ’ਚ ਦੇਖਿਆ ਤਾਂ ਬੇਸ਼ੱਕ ਸਰਕਾਰੀ ਮੁਲਾਜ਼ਮ 7.30 ਵਜੇ ਹੀ ਦਫ਼ਤਰਾਂ ’ਚ ਆ ਜਾਂਦੇ ਸਨ ਪ੍ਰੰਤੂ ਆਮ ਲੋਕਾਂ ਦੀ ਆਮਦ 9 ਵਜੇ ਤੋਂ ਬਾਅਦ ਹੀ ਸ਼ੁਰੂ ਹੁੰਦੀ ਸੀ।

ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕਾਂ ਨੂੰ ਹੋ ਰਹੀ ਸੀ ਪਰੇਸ਼ਾਨੀ- ਅਧਿਕਾਰੀ ਦੱਸਦੇ ਹਨ ਕਿ ਜੋ ਲੋਕ ਪੰਜਾਬ ਦੇ ਦੂਰ ਦੁਰਾਡੇ ਖ਼ਿੱਤਿਆਂ ਚੋਂ ਕੰਮ ਕਾਰ ਲਈ ਚੰਡੀਗੜ੍ਹ ਆਉਂਦੇ ਸਨ, ਉਨ੍ਹਾਂ ਦੇ ਦੁਪਹਿਰ ਤੱਕ ਪੁੱਜਣ ’ਤੇ ਦਫ਼ਤਰ ਬੰਦ ਹੋ ਜਾਂਦੇ ਸਨ। ਦਫ਼ਤਰੀ ਸਮਾਂ ਤਬਦੀਲ ਕਰਨ ਵਾਰੇ ਇਨ੍ਹਾਂ ਮੁਸ਼ਕਲਾਂ ਦੇ ਮੱਦੇਨਜ਼ਰ ਹੁਣ ਪੁਰਾਣਾ ਦਫ਼ਤਰੀ ਸਮਾਂ ਬਹਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਬਿਜਲੀ ਦੀ ਮੰਗ ਤੇ ਖਪਤ ਵੀ ਦਫ਼ਤਰੀ ਸਮਾਂ ਤਬਦੀਲ ਕੀਤੇ ਜਾਣ ਨਾਲ ਬਹੁਤੀ ਹੇਠਾਂ ਨਹੀਂ ਆ ਸਕੀ। ਦੇਖਿਆ ਜਾਵੇ ਤਾਂ ਪਹਿਲੀ ਵਾਰ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਕਰੀਬ ਢਾਈ ਦਹਾਕੇ ਪਹਿਲਾਂ ਸਰਕਾਰੀ ਦਫ਼ਤਰਾਂ ਦਾ ਸਮਾਂ ਤਬਦੀਲ ਕੀਤਾ ਸੀ। ‘ਆਪ’ ਸਰਕਾਰ ਨੇ ਸਾਲ 2024 ’ਚ ਸਮਾਂ ਤਬਦੀਲ ਕੀਤੇ ਜਾਣ ਦਾ ਤਜਰਬਾ ਕੀਤਾ ਸੀ। ਇਸ ਵਰ੍ਹੇ ਮੁੜ ਸਮਾਂ ਤਬਦੀਲੀ ਦਾ ਤਜਰਬਾ ਮੁੜ ਦੁਹਰਾਇਆ ਗਿਆ ਜਿਸ ਨੂੰ ਹੁਣ ਗਰਮੀ ਦੇ ਘਟਣ ਤੋਂ ਪਹਿਲਾਂ ਹੀ ਵਾਪਸ ਲੈ ਲਿਆ ਗਿਆ ਹੈ।

Related posts

ਤਰਨ ਤਾਰਨ ਵਿੱਚ 65 ਸਾਲਾ ਟਰੈਵਲ ਏਜੰਟ ਦੀ ਗੋਲੀਆਂ ਮਾਰ ਕੇ ਹੱਤਿਆ

Current Updates

ਸਿਡਨੀ ਟੈਸਟ ਲਈ ਕਪਤਾਨ ਰੋਹਿਤ ਸ਼ਰਮਾ ਦੀ ਹੋ ਸਕਦੀ ਹੈ ਛੁੱਟੀ

Current Updates

ਪੁਲੀਸ ਵੱਲੋਂ 2 ਕਿੱਲੋ ਹੈਰੋਇਨ ਅਤੇ ਦੇਸੀ ਪਿਸਟਲ ਸਮੇਤ 4 ਮੁਲਜ਼ਮ ਕਾਬੂ

Current Updates

Leave a Comment