June 26, 2026
ਖਾਸ ਖ਼ਬਰਪੰਜਾਬਰਾਸ਼ਟਰੀ

ਜਗਮਨ ਸਮਰਾ ਨੇ ਮਾਸਕ ਲਗਵਾ ਕੇ ਕਿਸੇ ਤੋਂ ਫੇਕ ਵੀਡੀਓ ਬਣਵਾਈ: ਭਗਵੰਤ ਮਾਨ

ਜਗਮਨ ਸਮਰਾ ਨੇ ਮਾਸਕ ਲਗਵਾ ਕੇ ਕਿਸੇ ਤੋਂ ਫੇਕ ਵੀਡੀਓ ਬਣਵਾਈ: ਭਗਵੰਤ ਮਾਨ

ਮੁਹਾਲੀ-  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੁਹਾਲੀ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਵੀਡੀਓ ਜਨਤਕ ਕਰਕੇ ਖੁਲਾਸਾ ਕੀਤਾ ਕਿ ਉਨ੍ਹਾਂ ਖ਼ਿਲਾਫ਼ ਬਣਾਈ ਗਈ ਜਾਅਲੀ ਵੀਡੀਓ ਜਗਮਨ ਸਮਰਾ ਵੱਲੋਂ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ ਵਿੱਚ ਜਿਸ ਵਿਅਕਤੀ ਕੋਲੋਂ ਮੇਰੀ ਭੂਮਿਕਾ ਨਿਭਾਈ ਗਈ ਹੈ, ਉਸ ਨੇ ਮਾਸਕ ਲਾਇਆ ਹੋਇਆ ਸੀ। ਉਨ੍ਹਾਂ ਇਸ ਮੌਕੇ ਕਾਰ ਵਿੱਚ ਬੈਠੇ ਜਗਮਨ ਸਮਰਾ ਦੀ ਇੱਕ ਵੀਡੀਓ ਵੀ ਜਨਤਕ ਕੀਤੀ ਤੇ ਜਿਸ ਵਿੱਚ ਵਿਖਾਇਆ ਗਿਆ ਕਿ ਜਗਮਨ ਸਮਰਾ ਵੱਲੋਂ ਮਾਸਕ ਦੀ ਡਿਲਵਰੀ ਹਾਸਲ ਕੀਤੀ ਗਈ ਹੈ ਅਤੇ ਮਾਸਕ ਨੂੰ ਆਪਣੇ ਹੱਥ ਉੱਤੇ ਚੜਾ ਕੇ ਹੋਟਲ ਵਿੱਚ ਲੈ ਕੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਟਲ ਦੇ ਕਮਰੇ ਵਿਚ ਗੁਰੂ ਸਾਹਿਬ ਦੀਆਂ ਤਸਵੀਰਾਂ ਨਹੀਂ ਹੁੰਦੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਵੀਡੀਓ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜਣਗੇ ਤਾਂ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਾ ਕੇ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਕਿਸੇ ਦੇ ਵੀ ਚਿਹਰੇ ਦਾ ਮਾਸਕ ਬਣ ਜਾਂਦਾ ਹੈ ਪਰ ਮਾਸਕ ਵਿੱਚ ਅੱਖਾਂ ਨਹੀਂ ਬਣਦੀਆਂ ਇਸੇ ਕਰਕੇ ਜਾਅਲੀ ਵੀਡੀਓ ਵਿੱਚ ਅੱਖਾਂ ਉੱਤੇ ਐਨਕ ਲਾਈ ਹੋਈ ਹੈ। ਉਹਨਾਂ ਕਿਹਾ ਕਿ ਸਬੰਧਤ ਵੀਡੀਓ ਵਿੱਚ ਉਨ੍ਹਾਂ ਦੀ ਠੋਡੀ ਸਾਫ਼ ਹੈ, ਜਦੋਂ ਕਿ ਉਨ੍ਹਾਂ ਦੇ ਪੰਜ ਸਾਲ ਦੀ ਉਮਰ ਤੋਂ ਇੱਕ ਨਿਸ਼ਾਨ ਬਣਿਆ ਹੋਇਆ ਹੈ। ਇਸੇ ਤਰ੍ਹਾਂ ਸਬੰਧਤ ਵਿਅਕਤੀ ਦਾ ਕੱਦ ਵੀ ਉਹਨਾਂ ਤੋਂ ਦੋ ਫੁੱਟ ਉੱਚਾ ਹੈ।

ਮੇਰੇ ਖ਼ਿਲਾਫ਼ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਬਣਾਇਆ ਸਾਂਝਾ ਮੋਰਚਾ- ਭਗਵੰਤ ਮਾਨਇਸ ਮੌਕੇ ਉਨ੍ਹਾਂ ਨਾਨਕ ਨਾਮ ਲੇਵਾ ਨੂੰ ਅਪੀਲ ਕੀਤੀ ਕਿ ਇਹ ਸਾਰੀ ਸਾਜ਼ਿਸ਼ ਉਨ੍ਹਾਂ ਨੂੰ ਧਾਰਮਿਕ ਤੌਰ ਤੇ ਬਦਨਾਮ ਕਰਨ ਲਈ ਰਚੀ ਗਈ ਹੈ। ਕਿਉਂ ਸਿਆਸੀ ਤੌਰ ਤੇ ਵਿਰੋਧੀ ਪਾਰਟੀਆਂ ਕੋਲ ਕਹਿਣ ਨੂੰ ਕੁਝ ਵੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵੀਡੀਓ 2018-19 ਦੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਦੋਂ ਕਿ ਉਹ ਤਾਂ 2016 ਤੋਂ ਬਾਅਦ ਕਦੇ ਕੈਨੇਡਾ ਹੀ ਨਹੀਂ ਗਏ ਹਨ।

ਮੁੱਖ ਮੰਤਰੀ ਦਾ ਬਿਆਨ: ਮੁੱਖ ਮੰਤਰੀ ਨੇ ਕਿਹਾ ਕਿ ਵੀਡੀਓ ਕਿਸ ਦੇ ਕਹਿਣ ’ਤੇ ਬਣਾਈ ਗਈ, ਇਸ ਦਾ ਪ੍ਰੋਡਿਊਸਰ ਅਤੇ ਡਾਇਰੈਕਟਰ ਕੌਣ ਹੈ, ਇਸ ਦਾ ਵੀ ਜਲਦੀ ਹੀ ਖੁਲਾਸਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਗਮਨ ਸਮਰਾ ਉਨ੍ਹਾਂ ਦਾ ਕਦੇ ਦੋਸਤ ਨਹੀਂ ਰਿਹਾ ਸਿਰਫ਼ ਇੱਕ ਵਾਰ ਜਦੋਂ ਉਹ ਪੀਪੀਪੀ ਪਾਰਟੀ ਵਿੱਚ ਸਨ ਉਦੋਂ ਉਹਨਾਂ ਨੂੰ ਉਹ ਮਿਲੇ ਸਨ। ਉਨ੍ਹਾਂ ਕਿਹਾ ਕਿ ਉਹ ਬਲੈਕ ਮੇਲਰ ਹੈ ਅਤੇ ਉਹਨਾਂ ਖਿਲਾਫ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਵੱਲੋਂ ਬਣਾਏ ਗਏ ਸਾਂਝੇ ਮੋਰਚੇ ਵੱਲੋਂ ਹੀ ਇਹ ਵੀਡੀਓ ਬਣਵਾਈ ਹੋ ਸਕਦੀ ਹੈ।

ਐੱਸਜੀਪੀਸੀ, ਕਾਂਗਰਸ, ਅਕਾਲੀ ਦਲ ਅਤੇ ਭਾਜਪਾ ‘ਤੇ ਨਿਸ਼ਾਨੇ- ਮੁੱਖ ਮੰਤਰੀ ਨੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਜਦੋਂ ਦੋ ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲ ਕੀਤੇ ਸਨ ਅਤੇ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤਾਂ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਦੇ ਬਾਈਕਾਟ ਕਰਨ ਦੇ ਗੁਰਦੁਆਰਿਆਂ ਦੇ ਬਾਹਰ ਬੋਰਡ ਕਿਉਂ ਨਹੀਂ ਲਗਵਾਏ ਗਏ ਜਿਹੋ ਜਿਹੇ ਬੋਰਡ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਬਾਈਕਾਟ ਕਰਨ ਦੇ ਲਗਵਾਏ ਜਾ ਰਹੇ ਹਨ। ਉਨ੍ਹਾਂ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਬਾਈਕਾਟ ਕਰਨ ਦੇ ਬਿਆਨ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਹੜੀ ਕਾਂਗਰਸ ਨੇ ਖੁਦ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ ਹੋਵੇ, ਤਖਤ ਉੱਤੇ ਤੋਪਾਂ ਚਲਾਈਆਂ ਹੋਣ, ਉਹ ਕਾਂਗਰਸ ਅੱਜ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਕਰੇ ਇਹ ਗੱਲ ਸਮਝ ਤੋਂ ਬਾਹਰ ਹੈ।

ਅਕਾਲੀ ਦਲ ਖੁਦ ਬੇਅਦਬੀ ਦਾ ਦੋਸ਼ੀ ਹੈ ਅਤੇ ਸਿੱਖ ਨੌਜਵਾਨਾਂ ਤੇ ਗੋਲੀਆਂ ਚਲਾਉਂਦਾ ਰਿਹਾ ਹੈ ਤੇ ਉਹ ਕਿਵੇਂ ਉਹਨਾਂ ਨੂੰ ਗਲਤ ਠਹਿਰਾ ਸਕਦਾ ਹੈ, ਉਨ੍ਹਾਂ ਭਾਜਪਾ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੀ ਭਾਜਪਾ ਨੇ ਇੰਦਰਾ ਗਾਂਧੀ ਨੂੰ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ’ਤੇ ਅਟੈਕ ਕਰਨ ਦੀ ਸਲਾਹ ਦਿੱਤੀ ਸੀ ਉਹ ਭਾਜਪਾ ਹੁਣ ਸ੍ਰੀ ਅਕਾਲ ਤਖਤ ਦੀਆਂ ਗੱਲਾਂ ਕਿਵੇਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਦਰਅਸਲ ਸਾਰੀਆਂ ਪਾਰਟੀਆਂ ਉਨਾਂ ਵੱਲੋਂ ਕੀਤੇ ਜਾ ਸਮਾਜਿਕ, ਆਰਥਿਕ ਅਤੇ ਧਾਰਮਿਕ ਕੰਮਾਂ ਤੋਂ ਪਰੇਸ਼ਾਨ ਹਨ। ਉਨ੍ਹਾਂ ਨੂੰ ਕੋਈ ਪੰਜਾਬੀ ਮੂੰਹ ਨਹੀਂ ਲਾ ਰਿਹਾ, ਜਿਸ ਕਾਰਨ ਉਹ ਉਹਨਾਂ ਨੂੰ ਬਦਨਾਮ ਕਰਨ ਲਈ ਅਜਿਹੀਆਂ ਸਾਜਿਸ਼ਾਂ ਰਚ ਰਹੇ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸਮਰਪਣ- ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਸਿਰ ਝੁਕਾਂਦੇ ਹਨ ਉਨ੍ਹਾਂ ਦੇ ਸਰਵਉੱਚਤਾ ਪ੍ਰਵਾਨ ਕਰਦੇ ਹਨ ਅਤੇ ਜੇਕਰ ਅਕਾਲ ਤਖਤ ਸਾਹਿਬ ਉਹਨਾਂ ਨੂੰ ਦੁਬਾਰਾ ਤਖਤ ’ਤੇ ਬੁਲਾਏਗਾ ਤਾਂ ਨਿਰਸੰਕੋਚ ਜਾਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਹਿ ਕੇ ਆਏ ਸਨ ਕਿ ਇਸ ਵੀਡੀਓ ਵਿੱਚ ਮੈਂ ਨਹੀਂ ਹਾਂ ਕੋਈ ਹੋਰ ਹੈ ਅਤੇ ਅੱਜ ਵੀ ਉਹ ਇਸ ਗੱਲ ’ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਉਹਨਾਂ ਨੇ ਪੰਜਾਬ ਤੇ ਪੰਜਾਬੀਆਂ ਲਈ ਅਨੇਕਾਂ ਕੰਮ ਕੀਤੇ ਹਨ ਤੇ ਇਸੇ ਕਰਕੇ ਅੱਜ ਵੀ ਲੋਕ ਉਹਨਾਂ ਦੇ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾ ਦੇ ਕਹਿਣ ’ਤੇ ਮੇਰੇ ਖਿਲਾਫ ਫਤਵੇ ਜਾਰੀ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਧਰਮ ਯੁੱਧ ਦੀ ਗੱਲ ਕਰਦਾ ਹੈ ਪਰ ਉਹ ਤਾਂ ਹਮੇਸ਼ਾ ਧਰਮ ਵਿਰੁੱਧ ਰਹੇ ਹਨ।

ਕਾਨੂੰਨੀ ਕਾਰਵਾਈ ਅਤੇ ਹੋਰ ਸਵਾਲ- ਗੁੜਗਾਓਂ ਵਿਖੇ ਦਰਜ ਹੋਏ ਪਰਚੇ ਸਬੰਧਤ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਈ ਡੀ ਅਤੇ ਪੁਲੀਸ ਨੂੰ ਭੇਜ ਕੇ ਅਤੇ ਦਬਾਅ ਦੇ ਕੇ ਲੈਬੋਰਟਰੀਆਂ ਵਾਲਿਆਂ ਅਤੇ ਹੋਰਨਾਂ ਤੋਂ ਗਲਤ ਬਿਆਨਬਾਜ਼ੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਗਮਨ ਸਮਰਾ ਨਾਲ ਸਬੰਧਤ ਸਮੁੱਚੀ ਤਾਜ਼ਾ ਵੀਡੀਓ ਪੁਲੀਸ ਕੋਲ ਭੇਜੀ ਜਾਏਗੀ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਵੀ ਉਪਰਾਲੇ ਕੀਤੇ ਜਾਣਗੇ। ਮੁੱਖ ਮੰਤਰੀ ਨੇ ਬੇਅਦਬੀ ਕਾਨੂੰਨ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤੇ ਗਏ ਸਿੱਖ ਵਿਧਾਇਕਾਂ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਸਬੰਧੀ ਕਿਹਾ ਕਿ ਇਸ ਬਾਰੇ ਵਿਧਾਨ ਸਭਾ ਦੀ ਕਮੇਟੀ ਫੈਸਲਾ ਲਵੇਗੀ।

Related posts

ਰਵਨੀਤ ਬਿੱਟੂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ

Current Updates

ਗੈਸ ਟੈਂਕਰ ਦੇ ਦੋ ਵਾਹਨਾਂ ਨਾਲ ਟਕਰਾਉਣ ਕਾਰਨ 7 ਦੀ ਮੌਤ

Current Updates

ਪ੍ਰਧਾਨ ਮੰਤਰੀ ਮੋਦੀ ਨਵੀਂ ਦਿੱਲੀ ਪਹੁੰਚੇ, ਹਵਾਈ ਅੱਡੇ ’ਤੇ ਕਸ਼ਮੀਰ ਦੇ ਹਾਲਾਤ ਬਾਰੇ ਜਾਣਕਾਰੀ ਲਈ

Current Updates

Leave a Comment