September 8, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸਕੂਲ ਦੇ ਖੇਡ ਮੈਦਾਨ ਵਿੱਚ ਮਿਲੇ ਡਰੋਨ ਉੱਤੇ ਜਾਣੋਂ ਕੀ ਬੋਲੀ Jalandhar Police

ਸਕੂਲ ਦੇ ਖੇਡ ਮੈਦਾਨ ਵਿੱਚ ਮਿਲੇ ਡਰੋਨ ਉੱਤੇ ਜਾਣੋਂ ਕੀ ਬੋਲੀ Jalandhar Police

ਜਲੰਧਰ- ਇੱਥੋਂ ਦੇ ਪਿੰਡ ਹਰੀਪੁਰ ਦੇ ਸਰਕਾਰੀ ਸਕੂਲ ਦੇ ਖੇਡ ਮੈਦਾਨ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਸ਼ੱਕੀ ਡਰੋਨ ਮਿਲਣ ਨਾਲ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ, ਕਿਉਂਕਿ ਉਨ੍ਹਾਂ ਨੂੰ ਖ਼ਦਸ਼ਾ ਸੀ ਕਿ ਇਹ ਕੋਈ ਜਾਸੂਸੀ ਕਰਨ ਵਾਲਾ ਯੰਤਰ ਹੈ ਜਾਂ ਫਿਰ ਕਿਸੇ ਅਣਪਛਾਤੀ ਜਗ੍ਹਾ ਤੋਂ ਆਈ ਕੋਈ ਖ਼ਤਰਨਾਕ ਚੀਜ਼ ਹੈ। ਇਹ ਡਰੋਨ ਮੰਗਲਵਾਰ ਸ਼ਾਮ ਲਗਪਗ 7.30 ਵਜੇ ਸਕੂਲ ਦੇ ਖੇਡ ਮੈਦਾਨ ਵਿੱਚ ਮਿਲਿਆ। ਪਿੰਡ ਦੇ ਸਰਪੰਚ ਨਿਰਮਲ ਰਾਮ ਨੇ ਦੱਸਿਆ ਕਿ ਸਕੂਲ ਵਿੱਚ ਖੇਡ ਰਹੇ ਕੁਝ ਬੱਚਿਆਂ ਨੇ ਇੱਕ ਸ਼ੱਕੀ ਡਰੋਨ ਨੂੰ ਆਪਣੇ ਨੇੜੇ ਉਤਰਦੇ ਦੇਖਿਆ। ਬੱਚਿਆਂ ਨੇ ਉਪਕਰਣ ਨੂੰ ਚੁੱਕ ਲਿਆ ਅਤੇ ਪਿੰਡ ਦੇ ਲੋਕਾਂ ਕੋਲ ਲੈ ਗਏ, ਜਿਨ੍ਹਾਂ ਨੇ ਤੁਰੰਤ ਆਦਮਪੁਰ ਪੁਲੀਸ ਨੂੰ ਸੂਚਿਤ ਕੀਤਾ।

ਤੁਰੰਤ ਕਾਰਵਾਈ ਕਰਦੇ ਹੋਏ, ਡੀ ਐੱਸ ਪੀ ਰਾਜੀਵ ਕੁਮਾਰ ਅਤੇ ਐੱਸ ਐੱਚ ਓ ਰਵਿੰਦਰ ਕੁਮਾਰ ਦੀ ਅਗਵਾਈ ਵਿੱਚ ਇੱਕ ਪੁਲੀਸ ਟੀਮ ਮੌਕੇ ‘ਤੇ ਪਹੁੰਚੀ। ਡਰੋਨ ਨੂੰ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਘਬਰਾਉਣ ਜਾ ਚਿੰਤਾ ਨਾ ਕਰਨ ਦੀ ਅਪੀਲ ਕੀਤੀ।

ਬੁੱਧਵਾਰ ਨੂੰ ਪੁਲੀਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਹ ਡਰੋਨ ਭਾਰਤੀ ਫ਼ੌਜ (Indian Army) ਦਾ ਇੱਕ ਉਪਕਰਣ ਸੀ ਜੋ ਟੈਸਟਿੰਗ (ਜਾਂਚ) ਲਈ ਵਰਤਿਆ ਜਾ ਰਿਹਾ ਸੀ । ਬੁੱਧਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਪੁਲੀਸ ਨੇ ਕਿਹਾ: “ਸੋਸ਼ਲ ਮੀਡੀਆ ‘ਤੇ ਖ਼ਬਰਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲੰਧਰ ਦੇ ਆਦਮਪੁਰ ਵਿੱਚ ਇੱਕ ਸਰਕਾਰੀ ਸਕੂਲ ਦੇ ਅੰਦਰ ਡਰੋਨ ਮਿਲਿਆ ਹੈ। ਡੀ ਐੱਸ ਪੀ ਆਦਮਪੁਰ ਅਤੇ ਐੱਸ ਐੱਚ ਓ ਆਦਮਪੁਰ ਨੇ ਮੌਕੇ ਦਾ ਦੌਰਾ ਕੀਤਾ ਅਤੇ ਤੱਥਾਂ ਦੀ ਪੜਤਾਲ ਕੀਤੀ। ਜਾਂਚ ਦੌਰਾਨ ਸਾਹਣੇ ਆਇਆ ਕਿ ਇਹ ਵਸਤੂ ਇੱਕ ਡਰੋਨ ਸੀ ਜਿਸ ਨੂੰ ਫ਼ੌਜ ਦੇ ਜਵਾਨਾਂ ਵੱਲੋਂ ਟੈਸਟਿੰਗ ਦੇ ਉਦੇਸ਼ਾਂ ਲਈ ਚਲਾਇਆ ਜਾ ਰਿਹਾ ਸੀ। ਅਪਰੇਸ਼ਨਲ ਰੇਂਜ (ਦਾਇਰੇ) ਤੋਂ ਬਾਹਰ ਜਾਣ ਕਾਰਨ, ਡਰੋਨ ਅਣਜਾਣੇ ਵਿੱਚ ਸਕੂਲ ‘ਚ ਉਤਰ ਗਿਆ। ਇਸ ਘਟਨਾ ਨਾਲ ਕੋਈ ਵੀ ਸ਼ੱਕੀ ਗਤੀਵਿਧੀ ਜੁੜੀ ਨਹੀਂ ਪਾਈ ਗਈ ਹੈ। ਮਾਮਲੇ ਦੀ ਮੌਕੇ ‘ਤੇ ਹੀ ਪੜਤਾਲ ਕਰ ਲਈ ਗਈ ਸੀ ਅਤੇ ਚਿੰਤਾ ਦੀ ਕੋਈ ਲੋੜ ਨਹੀਂ ਹੈ।”

ਡੀ ਐੱਸ ਪੀ ਆਦਮਪੁਰ ਰਾਜੀਵ ਕੁਮਾਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਕੱਲ੍ਹ ਸ਼ਾਮ ਡਰੋਨ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਐੱਸ ਐੱਚ ਓ ਰਵਿੰਦਰ ਕੁਮਾਰ ਅਤੇ ਮੈਂ ਖੁਦ ਸਕੂਲ ਦਾ ਨਿਰੀਖਣ ਕੀਤਾ ਤੇ ਜਾਂਚ ਲਈ ਡਰੋਨ ਨੂੰ ਕਬਜ਼ੇ ਵਿੱਚ ਲਿਆ। ਮੌਕੇ ‘ਤੇ ਮੌਜੂਦ ਫ਼ੌਜ ਦੇ ਜਵਾਨਾਂ ਨੇ ਪੁਲੀਸ ਨੂੰ ਸੂਚਿਤ ਕੀਤਾ ਕਿ ਡਰੋਨ ਉਨ੍ਹਾਂ ਦਾ ਹੈ। ਇੱਕ ਵਰਕਸ਼ਾਪ ਦੌਰਾਨ ਆਰਮੀ ਯੂਨਿਟ ਵੱਲੋਂ  ਟੈਸਟ ਲਈ ਇਸ ਦੀ ਵਰਤੋਂ ਕੀਤੀ ਜਾ ਰਹੀ ਸੀ ਅਤੇ ਇਹ ਰੇਂਜ ਤੋਂ ਬਾਹਰ ਚਲਾ ਗਿਆ ਸੀ। ਇੱਕ ਸੀਨੀਅਰ ਅਧਿਕਾਰੀ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਸੀ। ਇਸ ਲਈ, ਘਬਰਾਉਣ ਦੀ ਕੋਈ ਗੱਲ ਨਹੀਂ ਹੈ।”

Related posts

ਜਲ ਸਰੋਤਾਂ ਨੂੰ ਭਰਨ ਤੇ ਸੰਭਾਲਣ ਲਈ ਪਹਿਲੀ ਦਫ਼ਾ ਪੰਜਾਬ ਅਪਣਾਏਗਾ ਏਕੀਕ੍ਰਿਤ ਸੂਬਾਈ ਜਲ ਯੋਜਨਾ

Current Updates

ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਤੇਜ਼ੀ ਜਾਰੀ; ਸੈਂਸੈਕਸ 32 ਅੰਕ ਵਧਿਆ

Current Updates

12 ਸਾਲਾ ਲੜਕੇ ਦੀ ਹੱਤਿਆ ਦੇ ਦੋਸ਼ ਹੇਠ ਮਦਰੱਸੇ ਦੇ ਪੰਜ ਨਾਬਾਲਗ ਗ੍ਰਿਫ਼ਤਾਰ

Current Updates

Leave a Comment