September 8, 2026
ਖਾਸ ਖ਼ਬਰਪੰਜਾਬਰਾਸ਼ਟਰੀ

ਜਿੰਨਾਹ’ ਪੁਸਤਕ ਤੇ ਵਿਚਾਰ-ਚਰਚਾ 6 ਜੂਨ ਨੂੰ

ਜਿੰਨਾਹ’ ਪੁਸਤਕ ਤੇ ਵਿਚਾਰ-ਚਰਚਾ 6 ਜੂਨ ਨੂੰ

ਪਟਿਆਲਾ- ਪਟਿਆਲਾ ਬੁੱਕ ਕਲੱਬ ਅਤੇ ਆੱਟਮ ਆਰਟ ਵੱਲੋਂ ਪ੍ਰਸਿੱਧ ਇਤਿਹਾਸਕਾਰ, ਰਾਜਨੀਤੀ ਵਿਗਿਆਨੀ ਅਤੇ ਸਟਾਕਹੋਮ ਯੂਨੀਵਰਸਿਟੀ ਦੇ ਪ੍ਰੋਫੈਸਰ ਐਮਰੀਟਸ ਡਾ. ਇਸ਼ਤਿਆਕ ਅਹਿਮਦ ਵੱਲੋਂ ਲਿਖਿਤ ਅਤੇ ਪੰਜਾਬੀ ਦੇ ਉੱਘੇ ਨਾਟਕਕਾਰ ਤੇ ਅਨੁਵਾਦਕ ਬਲਰਾਮ ਵੱਲੋਂ ਅਨੁਵਾਦਿਤ ਪੁਸਤਕ ‘ਜਿੰਨਾਹ: ਉਸਦੀਆਂ ਸਫ਼ਲਤਾਵਾਂ, ਅਸਫ਼ਲਤਾਵਾਂ, ਦੋ ਕੌਮੀ ਸਿਧਾਂਤ ਅਤੇ ਇਤਿਹਾਸ ਵਿੱਚ ਉਸਦੀ ਭੂਮਿਕਾ’ ਬਾਰੇ ਵਿਚਾਰ-ਚਰਚਾ 6 ਜੂਨ ਨੂੰ ਸ਼ਾਮ 4 ਵਜੇ ਭਾਸ਼ਾ ਵਿਭਾਗ, ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਕਰਵਾਈ ਜਾਵੇਗੀ।

ਪਟਿਆਲਾ ਬੁੱਕ ਕਲੱਬ ਦੇ ਕਨਵੀਨਰ ਐਡਵੋਕੇਟ ਹਰਬੰਸ ਸਿੰਘ ਕਨਸੂਹਾ ਕਲਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਸਮਾਗਮ ਭਾਰਤੀ ਉਪ-ਮਹਾਂਦੀਪ ਦੇ ਆਧੁਨਿਕ ਇਤਿਹਾਸ ਦੇ ਸਭ ਤੋਂ ਵੱਧ ਚਰਚਿਤ ਵਿਅਕਤੀਆਂ ਵਿੱਚੋਂ ਇੱਕ ਮੁਹੰਮਦ ਅਲੀ ਜਿੰਨਾਹ ਦੀ ਰਾਜਨੀਤਿਕ ਭੂਮਿਕਾ ਅਤੇ ਇਤਿਹਾਸਕ ਵਿਰਾਸਤ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰੇਗਾ। ਡਾ. ਇਸ਼ਤਿਆਕ ਅਹਿਮਦ ਦੀ ਇਹ ਪੁਸਤਕ ਜਿੰਨਾਹ ਦੇ ਰਾਜਨੀਤਿਕ ਸਫ਼ਰ, ਉਨ੍ਹਾਂ ਦੀਆਂ ਸਫ਼ਲਤਾਵਾਂ ਅਤੇ ਅਸਫ਼ਲਤਾਵਾਂ, ਦੋ ਕੌਮੀ ਸਿਧਾਂਤ ਦੇ ਵਿਕਾਸ ਅਤੇ ਭਾਰਤ ਦੀ ਵੰਡ ਵਿੱਚ ਉਨ੍ਹਾਂ ਦੀ ਭੂਮਿਕਾ ਦਾ ਤੱਥਾਂ ਅਤੇ ਇਤਿਹਾਸਕ ਦਸਤਾਵੇਜ਼ਾਂ ਦੇ ਆਧਾਰ ’ਤੇ ਵਿਸ਼ਲੇਸ਼ਣ ਕਰਦੀ ਹੈ।

ਪੰਜਾਬੀ ਵਿੱਚ ਇਸ ਪੁਸਤਕ ਦਾ ਅਨੁਵਾਦ ਬਲਰਾਮ ਵੱਲੋਂ ਕੀਤਾ ਗਿਆ ਹੈ, ਜਿਨ੍ਹਾਂ ਨੇ ਨਾਟਕ ਅਤੇ ਅਨੁਵਾਦ ਦੇ ਖੇਤਰ ਵਿੱਚ ਵਿਲੱਖਣ ਪਛਾਣ ਬਣਾਈ ਹੈ। ਇਸ ਅਨੁਵਾਦ ਰਾਹੀਂ ਪੰਜਾਬੀ ਪਾਠਕਾਂ ਨੂੰ ਦੱਖਣੀ ਏਸ਼ੀਆ ਦੇ ਇਤਿਹਾਸ ਨਾਲ ਜੁੜੇ ਇੱਕ ਮਹੱਤਵਪੂਰਨ ਅਧਿਐਨ ਨੂੰ ਆਪਣੀ ਭਾਸ਼ਾ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਹੈ।

ਸਮਾਗਮ ਦੌਰਾਨ ਪ੍ਰੋ. ਰਵਿੰਦਰ ਸਿੰਘ ਰਵੀ ਸਟੇਜ ਪ੍ਰਬੰਧਨ ਦੀ ਜ਼ਿੰਮੇਵਾਰੀ ਨਿਭਾਉਣਗੇ, ਜਦਕਿ ਚਰਨ ਗਿੱਲ ਸੁਆਗਤੀ ਸ਼ਬਦ ਪੇਸ਼ ਕਰਨਗੇ। ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਉਪ-ਚੇਅਰਮੈਨ ਪ੍ਰੋ. ਬਾਵਾ ਸਿੰਘ ਮੁੱਖ ਵਕਤਾ ਵਜੋਂ ਪੇਪਰ ਪੇਸ਼ ਕਰਨਗੇ ਅਤੇ ਪੁਸਤਕ ਵਿੱਚ ਉਠਾਏ ਗਏ ਇਤਿਹਾਸਕ, ਰਾਜਨੀਤਿਕ ਅਤੇ ਵਿਚਾਰਧਾਰਕ ਪ੍ਰਸ਼ਨਾਂ ’ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਮੌਕੇ ਪੁਸਤਕ ਦੇ ਅਨੁਵਾਦਕ ਬਲਰਾਮ ਵੀ ਹਾਜ਼ਰ ਰਹਿਣਗੇ।

ਆਯੋਜਕਾਂ ਨੇ ਸਾਹਿਤ, ਇਤਿਹਾਸ, ਰਾਜਨੀਤੀ ਅਤੇ ਸਮਾਜਿਕ ਅਧਿਐਨ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕਾਂ, ਖੋਜਾਰਥੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਨੂੰ ਇਸ ਸਾਹਿਤਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

Related posts

ਡੀ ਮਾਰਟ:‘ਮੁਹਾਲੀ ਵਾਕ’ ਵਿੱਚ ਡੀ ਮਾਰਟ ਸਟੋਰ ਖੁੱਲ੍ਹਿਆ

Current Updates

ਹੁਸ਼ਿਆਰਪੁਰ ’ਚ ਦੋ ਅਣਪਛਾਤਿਆਂ ਵੱਲੋਂ ਸਮਾਜ ਸੇਵੀ ਤੇ ਯੂਟਿਊਬਰ ਸੈਮ ਦੇ ਘਰ ’ਤੇ firing

Current Updates

ਦਿੱਲੀ ਧਮਾਕਾ ਦੀ ਨਵੀਂ ਸੀਸੀਟੀਵੀ ਫੁਟੇਜ, ਭੀੜ-ਭੜੱਕੇ ਵਾਲੀ ਸੜਕ ’ਤੇ ਆਈ20 ’ਚ ਧਮਾਕੇ ਦੀ ਫੁਟੇਜ ਕੈਦ ਹੋਈ

Current Updates

Leave a Comment