November 10, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਇਤਿਹਾਸਕ ਜਿੱਤ: ਮਾਨਸਾ ਦੀ ਧੀ ਸੁਪਨੀਤ ਕੌਰ ਨੇ 12ਵੀਂ ਵਿੱਚੋਂ 500 ‘ਚੋਂ 500 ਅੰਕ ਲੈ ਕੇ ਗੱਡੇ ਝੰਡੇ

ਇਤਿਹਾਸਕ ਜਿੱਤ: ਮਾਨਸਾ ਦੀ ਧੀ ਸੁਪਨੀਤ ਕੌਰ ਨੇ 12ਵੀਂ ਵਿੱਚੋਂ 500 'ਚੋਂ 500 ਅੰਕ ਲੈ ਕੇ ਗੱਡੇ ਝੰਡੇ

ਚੰਡੀਗੜ੍ਹ- ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਬਾਰਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ ਮੈਰਿਟ ਸੂਚੀ ਵਿੱਚ ਕੁੜੀਆਂ ਨੇ ਮੁੜ ਆਪਣਾ ਦਬਦਬਾ ਬਣਾਇਆ ਹੈ। ਸੂਬੇ ਦੇ ਪਹਿਲੇ ਤਿੰਨੋਂ ਸਥਾਨਾਂ ’ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੇ 500 ਵਿੱਚੋਂ 500 ਅੰਕ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ।

ਸਥਾਨ ਵਿਦਿਆਰਥਣ ਦਾ ਨਾਂ ਸਕੂਲ ਦਾ ਨਾਂ ਜ਼ਿਲ੍ਹਾ ਰੋਲ ਨੰਬਰ ਅੰਕ
ਪਹਿਲਾ ਸੁਪਨੀਤ ਕੌਰ ਗੁਰੂ ਕੁਲ ਅਕੈਡਮੀ ਪਬਲਿਕ ਸੀਨੀ. ਸੈਕੰ. ਸਕੂਲ, ਉੱਭਾ ਮਾਨਸਾ 2026184632 500/500
ਦੂਜਾ ਸੁਹਾਨੀ ਚੌਹਾਨ ਬੀ.ਸੀ.ਐਮ. ਸੀਨੀ. ਸੈਕੰ. ਸਕੂਲ, ਜਮਾਲਪੁਰ ਕਲੋਨੀ ਲੁਧਿਆਣਾ 2026482108 500/500
ਤੀਜਾ ਦਿਵਾਂਸ਼ੀ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀ. ਸੈਕੰ. ਸਕੂਲ, ਸ਼ਿਮਲਾਪੁਰੀ ਲੁਧਿਆਣਾ 2026494333 500/500

ਬੋਰਡ ਚੇਅਰਮੈਨ ਨੇ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਇਨ੍ਹਾਂ ਤਿੰਨਾਂ ਵਿਦਿਆਰਥਣਾਂ ਨੇ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਖੇਡ ਕੋਟੇ ਦੇ ਵਾਧੂ ਅੰਕ ਵੀ ਪ੍ਰਾਪਤ ਹੋਏ ਹਨ:

  • ਸੁਪਨੀਤ ਕੌਰ (ਪਹਿਲਾ ਸਥਾਨ): ਇਹ ਹੋਣਹਾਰ ਵਿਦਿਆਰਥਣ ਸ਼ੂਟਿੰਗ ਦੀ ਖਿਡਾਰਨ ਹੈ ਅਤੇ ਰਾਸ਼ਟਰੀ (ਨੈਸ਼ਨਲ) ਪੱਧਰ ’ਤੇ ਮੈਡਲ ਜਿੱਤ ਚੁੱਕੀ ਹੈ।
  • ਸੁਹਾਨੀ ਚੌਹਾਨ (ਦੂਜਾ ਸਥਾਨ): ਸੁਹਾਨੀ ਬੇਸਬਾਲ ਦੀ ਖਿਡਾਰਨ ਹੈ, ਜਿਸ ਨੇ ਪੰਜਾਬ ਪੱਧਰ ’ਤੇ ਦੂਜਾ ਸਥਾਨ ਹਾਸਲ ਕੀਤਾ ਹੈ।
  • ਦਿਵਾਂਸ਼ੀ (ਤੀਜਾ ਸਥਾਨ): ਦਿਵਵਾਂਸੀ ਸੌਫਟਬਾਲ ਦੀ ਖਿਡਾਰਨ ਹੈ, ਜਿਸ ਨੇ ਰਾਜ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਇਤਿਹਾਸਕ ਜਿੱਤ: ਮਾਨਸਾ ਦੀ ਧੀ ਸੁਪਨੀਤ ਕੌਰ ਨੇ 12ਵੀਂ ਵਿੱਚੋਂ 500 'ਚੋਂ 500 ਅੰਕ ਲੈ ਕੇ ਗੱਡੇ ਝੰਡੇ

ਹੇਠ ਲਿਖੇ STEPS ਰਾਹੀਂ ਤੁਸੀਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ

STEP 01- ਅਧਿਕਾਰਿਕ ਵੈੱਬਸਾਈਟ pseb.ac.in ’ਤੇ ਜਾਓ।

STEP 02- ਹੋਮਪੇਜ ‘ਤੇ ਦਿੱਤੇ “PSEB Class 12 Result 2026” ਲਿੰਕ ‘ਤੇ ਕਲਿੱਕ ਕਰੋ।

STEP 03-  ਮੰਗੇ ਗਏ ਖਾਣੇ ਵਿੱਚ ਆਪਣਾ ਰੋਲ ਨੰਬਰ ਦਰਜ ਕਰੋ।

STEP 04-  ਨਤੀਜਾ ਵੇਖਣ ਲਈ ਵੇਰਵੇ ਸਬਮਿਟ ਕਰੋ।

STEP 05- ਅਸਥਾਈ ਮਾਰਕਸ਼ੀਟ ਡਾਊਨਲੋਡ ਕਰਕੇ ਭਵਿੱਖ ਲਈ ਸੰਭਾਲ ਕੇ ਰੱਖੋ।

ਮਾਨਸਾ ਤੇ ਲੁਧਿਆਣਾ ਵਿੱਚ ਖੁਸ਼ੀ ਦੀ ਲਹਿਰ- ਨਤੀਜਿਆਂ ਤੋਂ ਬਾਅਦ ਜਿੱਥੇ ਮਾਨਸਾ ਦੇ ਪਿੰਡ ਉੱਭਾ ਵਿੱਚ ਸੁਪਨੀਤ ਕੌਰ ਦੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ, ਉੱਥੇ ਹੀ ਲੁਧਿਆਣਾ ਦੇ ਦੋ ਸਕੂਲਾਂ ਨੇ ਸੂਬੇ ਦੀ ਮੈਰਿਟ ਵਿੱਚ ਦੂਜਾ ਤੇ ਤੀਜਾ ਸਥਾਨ ਹਾਸਲ ਕਰਕੇ ਸਨਅਤੀ ਸ਼ਹਿਰ ਦਾ ਨਾਂ ਸਿੱਖਿਆ ਦੇ ਖੇਤਰ ਵਿੱਚ ਉੱਚਾ ਕੀਤਾ ਹੈ। ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਵਿਦਿਆਰਥਣਾਂ ਦੀ ਇਸ ਬੇਮਿਸਾਲ ਸਫਲਤਾ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।

Related posts

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਪ੍ਰਧਾਨ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਹਾਈ ਕੋਰਟ ਦਾ ਨੋਟਿਸ

Current Updates

ਰਾਹੁਲ ਗਾਂਧੀ ਨੇ ਕੀਤਾ ਕੇਵੈਂਟਰਸ ਸਟੋਰ ਦਾ ਦੌਰਾ, ਗਾਹਕਾਂ ਲਈ ਬਣਾਈ ਕੋਲਡ ਕੌਫੀ

Current Updates

ਜੰਮੂ-ਕਸ਼ਮੀਰ ਦੇ ਰਿਆਸੀ ਵਿੱਚ ਢਿੱਗਾਂ ਡਿੱਗਣ ਕਾਰਨ ਦੋ ਮੌਤਾਂ

Current Updates

Leave a Comment