November 10, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸਪੀਕਰ ਸੰਧਵਾਂ ਦਾ ਤਿੱਖਾ ਹਮਲਾ: “ਪੰਜਾਬ ਵਿੱਚ ‘ਬੰਗਾਲ ਵਾਲੀ ਰਣਨੀਤੀ’ ਅਪਣਾ ਰਹੀ ਹੈ ਭਾਜਪਾ”

ਸਪੀਕਰ ਸੰਧਵਾਂ ਦਾ ਤਿੱਖਾ ਹਮਲਾ: "ਪੰਜਾਬ ਵਿੱਚ 'ਬੰਗਾਲ ਵਾਲੀ ਰਣਨੀਤੀ' ਅਪਣਾ ਰਹੀ ਹੈ ਭਾਜਪਾ"

ਫਰੀਦਕੋਟ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਵਿੱਚ ਹੋ ਰਹੀਆਂ ਈਡੀ (ED)\B ਦੀਆਂ ਛਾਪੇਮਾਰੀਆਂ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵਿਰੋਧੀ ਪਾਰਟੀਆਂ ਨੂੰ ਦਬਾਉਣ ਲਈ ਕੇਂਦਰੀ ਏਜੰਸੀਆਂ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੀ ਹੈ। ਸੰਧਵਾਂ ਨੇ ਭਾਰਤੀ ਜਨਤਾ ਪਾਰਟੀ ‘ਤੇ ਸਿਆਸੀ ਵਿਰੋਧੀਆਂ ਨੂੰ ਡਰਾਉਣ-ਧਮਕਾਉਣ ਲਈ ਆਪਣੀ ਤਾਕਤ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਇਆ।

ਉਨ੍ਹਾਂ ਨੇ ਪੰਜਾਬ ਦੇ ਹਾਲਾਤ ਦੀ ਤੁਲਨਾ ਪੱਛਮੀ ਬੰਗਾਲ ਨਾਲ ਕਰਦਿਆਂ ਕਿਹਾ ਕਿ ਭਾਜਪਾ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ‘ਆਪ’ ਸਰਕਾਰ ਨੂੰ ਅਸਥਿਰ ਕਰਨ ਲਈ ਬੰਗਾਲ ਵਰਗੀ ‘ਚੋਣ ਰਣਨੀਤੀ’ ਅਪਣਾ ਰਹੀ ਹੈ। ਸਪੀਕਰ ਦਾ ਕਹਿਣਾ ਹੈ ਕਿ ਇਨ੍ਹਾਂ ਛਾਪੇਮਾਰੀਆਂ ਦਾ ਮਕਸਦ ਭ੍ਰਿਸ਼ਟਾਚਾਰ ਨੂੰ ਫੜਨਾ ਨਹੀਂ, ਸਗੋਂ ਡਰ ਦਾ ਮਾਹੌਲ ਪੈਦਾ ਕਰਨਾ ਹੈ। ਹਾਲ ਹੀ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ‘ਤੇ ਹੋਈ ਈਡੀ ਦੀ ਕਾਰਵਾਈ ‘ਤੇ ਬੋਲਦਿਆਂ ਸੰਧਵਾਂ ਨੇ ਕਿਹਾ ਕਿ ਜਿੱਥੇ ਭਾਜਪਾ ਵੋਟਾਂ ਨਾਲ ਨਹੀਂ ਜਿੱਤ ਸਕਦੀ, ਉੱਥੇ ਉਹ ਏਜੰਸੀਆਂ ਨੂੰ ਭੇਜ ਦਿੰਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਲੋਕ ਇਨ੍ਹਾਂ ਹੱਥਕੰਡਿਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਸੂਬਾ ਸਰਕਾਰ ਕੇਂਦਰ ਦੀ ਅਜਿਹੀ ‘ਗੈਰ-ਸੰਵਿਧਾਨਕ’ ਦਖ਼ਲਅੰਦਾਜ਼ੀ ਦਾ ਡਟ ਕੇ ਸਾਹਮਣਾ ਕਰੇਗੀ।

Related posts

ਜਾਹਨਵੀ ਕਪੂਰ ਦਾ ਵੱਡਾ ਖ਼ੁਲਾਸਾ: ਗ਼ਮ ਭੁਲਾਉਣ ਲਈ ਲਿਆ ਸੀ ਸ਼ਰਾਬ ਦਾ ਸਹਾਰਾ, ਦੱਸਿਆ ਕਿਵੇਂ ਮਾਨਸਿਕ ਤਣਾਅ ਨੇ ਬਦਲੀ ਸੀ ਜ਼ਿੰਦਗੀ

Current Updates

ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੇ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ

Current Updates

ਨਿਰਪੱਖ ਚੋਣ ਹੋਣ ਦਿਓ: ਪ੍ਰਿਯੰਕਾ

Current Updates

Leave a Comment