September 8, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪੰਜਾਬ ਦੀਆਂ ਧੀਆਂ ਨੇ Germany ਵਿੱਚ ਗੱਡੇ ਝੰਡੇ: ਦੋ ਸਕੀਆਂ ਭੈਣਾਂ ਨੇ ਜਿੱਤੀਆਂ ਚੋਣਾਂ

ਪੰਜਾਬ ਦੀਆਂ ਧੀਆਂ ਨੇ Germany ਵਿੱਚ ਗੱਡੇ ਝੰਡੇ: ਦੋ ਸਕੀਆਂ ਭੈਣਾਂ ਨੇ ਜਿੱਤੀਆਂ ਚੋਣਾਂ

ਟਾਂਡਾ- ਟਾਂਡਾ ਨੇੜਲੇ ਪਿੰਡ ਰਾੜਾ ਦੀਆਂ ਦੋ ਸਕੀਆਂ ਭੈਣਾਂ, ਹਰਪ੍ਰੀਤ ਕੌਰ ਸੰਧੂ ਅਤੇ ਕਮਲਪ੍ਰੀਤ ਕੌਰ ਨੇ ਜਰਮਨੀ ਵਿੱਚ ਸਥਾਨਕ ਚੋਣਾਂ ਜਿੱਤ ਕੇ ਆਪਣੇ ਜੱਦੀ ਇਲਾਕੇ ਦਾ ਮਾਣ ਵਧਾਇਆ ਹੈ। ਵੱਡੀ ਭੈਣ ਹਰਪ੍ਰੀਤ ਕੌਰ ਸੰਧੂ ਲਗਾਤਾਰ ਦੂਜੀ ਵਾਰ ਵਿਦੇਸ਼ੀ ਸਲਾਹਕਾਰ ਕੌਂਸਲ ਅਤੇ ਸਿਟੀ ਪਾਰਲੀਮੈਂਟ ਦੀ ਮੈਂਬਰ ਚੁਣੀ ਗਈ ਹੈ। ਸੋਸ਼ਲ ਮੀਡੀਆ ‘ਤੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਨੇ ਸਮਰਥਕਾਂ ਦੇ ਭਰੋਸੇ ਅਤੇ ਭਰਵੇਂ ਹੁੰਗਾਰੇ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਜਿੱਤ ਉਨ੍ਹਾਂ ਸਾਰੇ ਲੋਕਾਂ ਦੀ ਹੈ ਜਿਨ੍ਹਾਂ ਨੇ ਉਨ੍ਹਾਂ ਵਿੱਚ ਵਿਸ਼ਵਾਸ ਜਤਾਇਆ।

ਉਨ੍ਹਾਂ ਨੇ ਅਗਲੇ ਪੰਜ ਸਾਲਾਂ ਦੌਰਾਨ ਜਨਤਕ ਉਮੀਦਾਂ ਨੂੰ ਪੂਰਾ ਕਰਨ ਲਈ ਤਨਦੇਹੀ ਨਾਲ ਕੰਮ ਕਰਨ ਦੀ ਵਚਨਬੱਧਤਾ ਵੀ ਦੁਹਰਾਈ। ਪਿੰਡ ਰਾੜਾ ਵਿੱਚ ਇਸ ਪ੍ਰਾਪਤੀ ਨੂੰ ਲੈ ਕੇ ਰਿਸ਼ਤੇਦਾਰਾਂ ਵਿੱਚ ਭਾਰੀ ਉਤਸ਼ਾਹ ਹੈ। ਭਾਰਤੀ ਕਿਸਾਨ ਯੂਨੀਅਨ (ਆਜ਼ਾਦ) ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਸੰਧੂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਪਰਿਵਾਰਕ ਮੈਂਬਰਾਂ ਦੀਆਂ ਅਜਿਹੀਆਂ ਪ੍ਰਾਪਤੀਆਂ ਪੂਰੇ ਭਾਈਚਾਰੇ ਦਾ ਮਾਣ ਵਧਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਭੈਣਾਂ ਦੇ ਪਿਤਾ ਨਰਿੰਦਰ ਸਿੰਘ ਸੰਧੂ ਕਰੀਬ ਤਿੰਨ ਦਹਾਕੇ ਪਹਿਲਾਂ ਜਰਮਨੀ ਗਏ ਸਨ ਅਤੇ ਇਹ ਪਰਿਵਾਰ ਅੱਜ ਵੀ ਆਪਣੇ ਪਿੰਡ ਨਾਲ ਗੂੜ੍ਹਾ ਜੁੜਿਆ ਹੋਇਆ ਹੈ। ਅਮਰਜੀਤ ਸਿੰਘ ਨੇ ਇਸ ਨੂੰ ਇੱਕ ਇਤਿਹਾਸਕ ਪਲ ਦੱਸਦਿਆਂ ਕਿਹਾ ਕਿ ਦੋਵਾਂ ਭੈਣਾਂ ਦੀ ਸਫਲਤਾ ਨੇ ਪੂਰੇ ਖੇਤਰ ਦੀ ਸ਼ਾਨ ਵਧਾਈ ਹੈ ਅਤੇ ਹੋਰਨਾਂ ਨੂੰ ਵੀ ਵਿਸ਼ਵ ਪੱਧਰ ‘ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ।

Related posts

ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਉਤਸਵ ਮੌਕੇ ਲੋਕਾਂ ਨੂੰ ਵਧਾਈ

Current Updates

ਕੁਦਰਤ ਦਾ ਕਹਿਰ: ਮੀਂਹ ਪੈਣ ਦਾ ਸਿਲਸਿਲਾ ਜਾਰੀ; ਨੌਂ ਜ਼ਿਲ੍ਹਿਆਂ ਲਈ ‘ਰੈੱਡ’ ਅਲਰਟ

Current Updates

35 ਸ਼ੋਅਰੂਮਾਂ ਦੀ ਵੰਡ ‘ਤੇ ਵੱਡਾ ਵਿਵਾਦ: ਸਾਬਕਾ ਸੀਐੱਮ ਚੰਨੀ ਵੱਲੋਂ ਸਰਕਾਰ ‘ਤੇ ਘੋਟਾਲੇ ਦੇ ਗੰਭੀਰ ਆਰੋਪ

Current Updates

Leave a Comment