October 23, 2026
ਖਾਸ ਖ਼ਬਰਪੰਜਾਬਰਾਸ਼ਟਰੀ

ਮਾਲਵਾ ‘ਚ ਰਸੋਈ ਗੈਸ ਸੰਕਟ; 19,607 ਬੁਕਿੰਗਾਂ ਅਜੇ ਵੀ ਪੈਂਡਿੰਗ

ਮਾਲਵਾ 'ਚ ਰਸੋਈ ਗੈਸ ਸੰਕਟ; 19,607 ਬੁਕਿੰਗਾਂ ਅਜੇ ਵੀ ਪੈਂਡਿੰਗ

ਫਰੀਦਕੋਟ- ਮਾਲਵਾ ਖੇਤਰ ਦੇ ਚਾਰ ਜ਼ਿਲ੍ਹਿਆਂ ਵਿੱਚ ਐਲਪੀਜੀ (ਰਸੋਈ ਗੈਸ) ਦੀ ਸਪਲਾਈ ਪੂਰੀ ਤਰ੍ਹਾਂ ਲੀਹੋਂ ਲੱਥ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇੰਡੇਨ ਗੈਸ ਏਜੰਸੀਆਂ ਕੋਲ ਬੁਕਿੰਗਾਂ ਦਾ ਵੱਡਾ ਬੈਕਲਾਗ ਜਮ੍ਹਾਂ ਹੋ ਗਿਆ ਹੈ, ਜਿਸ ਕਾਰਨ 19,607 ਤੋਂ ਵੱਧ ਖਪਤਕਾਰਾਂ ਨੂੰ ਰੀਫਿਲ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ। ਜਾਣਕਾਰੀ ਮੁਤਾਬਿਕ 47 ਗੈਸ ਏਜੰਸੀਆਂ ਤੋਂ ਇਕੱਠੀ ਕੀਤੀ ਰਿਪੋਰਟ ਤੋਂ ਖ਼ੁਲਾਸਾ ਹੋਇਆ ਹੈ ਕਿ 18,556 ਬੁਕਿੰਗ 10 ਦਿਨਾਂ ਤੋਂ ਵੱਧ ਸਮੇਂ ਤੋਂ ਪੈਂਡਿੰਗ ਹੈ। ਇੰਨਾ ਹੀ ਨਹੀਂ, ਕਰੀਬ 1,051 ਖਪਤਕਾਰ ਅਜਿਹੇ ਹਨ ਜਿਨ੍ਹਾਂ ਨੂੰ 20 ਦਿਨ ਬੀਤ ਜਾਣ ਦੇ ਬਾਵਜੂਦ ਸਿਲੰਡਰ ਨਹੀਂ ਮਿਲਿਆ ਹੈ। ਇਸ ਸਪਲਾਈ ਵਿਘਨ ਨੇ ਖੇਤਰ ਵਿੱਚ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਫ਼ਰੀਦਕੋਟ ਜ਼ਿਲ੍ਹੇ ਵਿੱਚ ਸਥਿਤੀ ਸਭ ਤੋਂ ਵੱਧ ਚਿੰਤਾਜਨਕ ਬਣੀ ਹੋਈ ਹੈ। ਇੱਥੇ ਖਪਤਕਾਰਾਂ ਨੂੰ ਬੁਕਿੰਗ ਤੋਂ 11 ਤੋਂ 12 ਦਿਨਾਂ ਬਾਅਦ ਸਿਲੰਡਰ ਮਿਲ ਰਹੇ ਹਨ। ਮੰਗਲਵਾਰ ਨੂੰ ਏਜੰਸੀਆਂ ਵੱਲੋਂ ਉਨ੍ਹਾਂ ਗਾਹਕਾਂ ਨੂੰ ਡਿਲਿਵਰੀ ਦਿੱਤੀ ਗਈ, ਜਿਨ੍ਹਾਂ ਨੇ 9 ਅਤੇ 10 ਅਪਰੈਲ ਨੂੰ ਸਿਲੰਡਰ ਬੁੱਕ ਕਰਵਾਏ ਸਨ। ਖ਼ੁਰਾਕ ਤੇ ਸਪਲਾਈ ਵਿਭਾਗ ਦੇ ਸੂਤਰਾਂ ਅਨੁਸਾਰ ਇਕੱਲੇ ਫ਼ਰੀਦਕੋਟ ਸ਼ਹਿਰ ਦੀਆਂ ਚਾਰ ਇੰਡੇਨ ਏਜੰਸੀਆਂ ਕੋਲ 10,361 ਬੁਕਿੰਗਾਂ ਬਕਾਇਆ ਹਨ।

ਇਨ੍ਹਾਂ ਵਿੱਚੋਂ 1,608 ਖਪਤਕਾਰ 12 ਅਪਰੈਲ ਤੋਂ ਪਹਿਲਾਂ ਆਰਡਰ ਦੇਣ ਦੇ ਬਾਵਜੂਦ ਅਜੇ ਵੀ ਉਡੀਕ ਸੂਚੀ ਵਿੱਚ ਹਨ। ਸਪਲਾਈ ਵਿੱਚ ਆਈ ਇਸ ਖੜੋਤ ਦਾ ਕਾਰਨ ਲੌਜਿਸਟਿਕਲ ਦਿੱਕਤਾਂ ਅਤੇ ਕੌਮਾਂਤਰੀ ਪੱਧਰ ‘ਤੇ ਇਜ਼ਰਾਈਲ, ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਿਹਾ ਭੂ-ਰਾਜਨੀਤਿਕ ਤਣਾਅ ਦੱਸਿਆ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਵਿਸ਼ਵ ਪੱਧਰ ‘ਤੇ ਊਰਜਾ ਸਪਲਾਈ ਚੇਨ ਪ੍ਰਭਾਵਿਤ ਹੋਣ ਕਾਰਨ ਗੈਸ ਦੀ ਉਪਲਬਧਤਾ ਅਤੇ ਆਵਾਜਾਈ ਵਿੱਚ ਰੁਕਾਵਟਾਂ ਆ ਰਹੀਆਂ ਹਨ। ਦੂਜੇ ਪਾਸੇ, ਗੈਸ ਸਪਲਾਈ ਵਿੱਚ ਦੇਰੀ ਕਾਰਨ ਆਮ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਸਿਲੰਡਰ ਨਾ ਮਿਲਣ ਕਾਰਨ ਉਨ੍ਹਾਂ ਦਾ ਰਸੋਈ ਦਾ ਬਜਟ ਅਤੇ ਰੋਜ਼ਾਨਾ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਕਈ ਪਰਿਵਾਰਾਂ ਨੂੰ ਮਜਬੂਰਨ ਬਿਜਲੀ ਦੇ ਚੁੱਲ੍ਹਿਆਂ ਜਾਂ ਹੋਰ ਬਦਲਵੇਂ ਪ੍ਰਬੰਧਾਂ ‘ਤੇ ਨਿਰਭਰ ਹੋਣਾ ਪੈ ਰਿਹਾ ਹੈ।

Related posts

ਦਿਲਜੀਤ ਦੁਸਾਂਝ ਗਾ ਕੇ ਹੀ ਹਟਿਆ ‘ਪਟਿਆਲਾ ਪੈੱਗ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ; ‘ਪੰਜ ਤਾਰਾ’ ਨਾਲ ਕੀਤੀ ‘ਦਿਲ-ਲੁਮਿਨਾਟੀ’ ਦੀ ਸ਼ੁਰੂਆਤ

Current Updates

ਜਦੋਂ ਪੰਜਾਬੀ ਸੈਲਾਨੀਆਂ ਨੇ ਪਹਾੜਾਂ ’ਤੇ ਰਾਹ ’ਚ ਲਾਈ ਸ਼ਰਾਬ ਦੀ ਮਹਿਫ਼ਲ…

Current Updates

ਕੈਨੇਡਾ ਨਿਊਜ਼: ਨਵਜੋਤ ਸਿੱਧੂ ਦੇ ‘ਕੈਂਸਰ ਵਿਰੋਧੀ’ ਨੁਸਖ਼ੇ ਦੀ ਗੂੰਜ ਕੈਨੇਡਾ ’ਚ ਵੀ ਪਈ

Current Updates

Leave a Comment