September 8, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸਫਾਬਾਦੀ ਗੇਟ ਦੇ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਮੂਰਤੀ ਸਥਾਪਨਾ ਦਿਵਸ ਮੌਕੇ ਕੀਰਤਨ ਅਤੇ ਲੰਗਰ ਅਟੁੱਟ ਵਰਤਾਇਆ

ਸਫਾਬਾਦੀ ਗੇਟ ਦੇ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਮੂਰਤੀ ਸਥਾਪਨਾ ਦਿਵਸ ਮੌਕੇ ਕੀਰਤਨ ਅਤੇ ਲੰਗਰ ਅਟੁੱਟ ਵਰਤਾਇਆ

ਪਟਿਆਲਾ-  29ਵਾਂ ਮੂਰਤੀਆਂ ਸਥਾਪਨਾ ਦਿਵਸ ਪ੍ਰਾਚੀਨ ਸ਼ਿਵ ਮੰਦਿਰ ਸਫਾਬਾਦੀ ਗੇਟ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ।
ਇਹ ਪ੍ਰਾਚੀਨ ਸ਼ਿਵ ਮੰਦਿਰ ਦਾ ਨਵ ਨਿਰਮਾਣ ਜੈ ਮਾਂ ਨਿਸ਼ਕਾਮ ਸਭਾ ਰਜਿ: ਦੇ ਚੇਅਰਮੈਨ ਸਵ: ਲਾਲ ਮੇਲਾ ਰਾਮ ਅਹੁਜਾ ਜੀ ਅਤੇ ਪ੍ਰਧਾਨ ਸਤਨਾਮ ਹਸੀਜਾ ਅਤੇ ਸਾਰੇ ਜੈ ਮਾਂ ਨਿਸ਼ਕਾਮ ਸਭਾ ਦੇ ਮੈਂਬਰਾਂ ਵੱਲੋਂ ਤਨ—ਮਨ—ਧਨ ਨਾਲ ਸੇਵਾ ਕਰਕੇ 1996 ਵਿੱਚ ਨਵ ਨਿਰਮਾਣ ਸ਼ੁਰੂ ਕਰਵਾਇਆ ਅਤੇ ਅਕਸ਼ ਤੀਥੀ ਵਾਲੇ ਦਿਨ 1997 ਵਿੱਚ ਮੂਰਤੀਆਂ ਸਥਾਪਨਾ ਕਰਵਾਈ ਗਈ। ਸਵ: ਲਾਲ ਮੇਲਾ ਰਾਮ ਅਹੁਜਾ ਜੀ ਦਾ ਪੁੱਤਰ ਰਮੇਸ਼ ਅਹੁਜਾ ਵਲੋੋਂ ਵੀ ਵੱਧ ਚੜ੍ਹ ਕੇ ਸੇਵਾ ਕੀਤੀ ਜਾ ਰਹੀ ਹੈ। ਸਫਾਬਾਦੀ ਗੇਟ ਦੇ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਮੂਰਤੀ ਸਥਾਪਨਾ ਦਿਵਸ ਮੌਕੇ ਕੀਰਤਨ ਅਤੇ ਲੰਗਰ ਅਟੁੱਟ ਵਰਤਾਇਆਅੱਜ ਅਕਸ਼ੇ ਤੀਥੀ ਵਾਲੇ ਦਿਨ ਵੀ ਮੂਰਤੀ ਸਥਾਪਨਾ ਦਿਵਸ ਵਜੋਂ ਕੀਰਤਨ ਅਤੇ ਲੰਗਰ ਵਰਤਾਇਆ ਗਿਆ। ਇਹ ਲੰਗਰ ਦੀ ਰਾਸ਼ਨ ਸੇਵਾ ਜੈ ਸਾਈ ਫਾਊਂਡੇਸ਼ਨ ਵਲੋਂ ਕਰਵਾਈ ਗਈ। ਇਸ ਮੰਦਿਰ ਦੇ ਵਿੱਚ ਲਗਭਗ ਸਾਰੇ ਵਾਰ ਤਿਉਹਾਰ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ। ਮੰਦਿਰ ਦੇ ਨੀਚੇ—ਉੱਪਰ ਹਾਲ ਹੈ। ਲੋਕਾਂ ਦੀ ਜਨ ਸੇਵਾ ਲਈ ਪਾਠ ਆਦਿ, ਲੰਗਰ ਆਦਿ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਕੁੱਝ ਸਮੇਂ ਪਹਿਲਾਂ ਤੋਂ ਏ.ਸੀ. ਹਾਲ ਬਣਾਇਆ ਗਿਆ ਹੈ। ਸੰਨ 2002 ਤੋਂ ਇਹ ਸੰਸਥਾ ਵੀਰ ਜੀ ਦੀਆਂ ਮੜੀਆਂ ਵਿੱਚ ਮਹਾਂ ਸ਼ਿਵਰਾਤਰੀ ਦਾ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਮਾਮਾ—ਭਾਣਜਾ ਪਾਰਟੀ ਦੇ ਭਜਨ ਗਾਇਕ ਜਗਾਧਰੀ ਤੋਂ ਆਉਂਦੇ ਹਨ ਅਤੇ ਕੀਰਤਨ ਕਰਦੇ ਹਨ ਅਤੇ ਭੰਡਾਰਾ ਵੀ ਵਰਤਾਇਆ ਜਾਂਦਾ ਹੈ। 30 ਸਾਲ ਤੋਂ ਇਹ ਸੰਸਥਾ ਦਿਨ—ਰਾਤ ਇੱਕ ਕਰਕੇ ਸਮਾਜ ਦੇ ਸਾਰੇ ਦੁੱਖ ਸੁੱਖ ਵਿੱਚ ਖੜੀ ਹੈ।

Related posts

ਮਨੀਪੁਰ:ਸੀਆਰਪੀਐੱਫ ਜਵਾਨ ਵੱਲੋਂ ਕੈਂਪ ’ਚ ਫਾਇਰਿੰਗ; ਕਾਂਸਟੇਬਲ ਤੇ ਸਬ-ਇੰਸਪੈਕਟਰ ਦੀ ਮੌਕੇ ’ਤੇ ਮੌਤ, 8 ਜ਼ਖ਼ਮੀ

Current Updates

ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ High Court ’ਚ ਪਟੀਸ਼ਨ ਦਾਇਰ

Current Updates

ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਦੌਰਾ; ਜਾਣੋ ਕੌਣ ਕਰੇਗਾ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਸਵਾਗਤ

Current Updates

Leave a Comment