October 23, 2026
ਖਾਸ ਖ਼ਬਰਰਾਸ਼ਟਰੀ

ਦਿੱਲੀ ਹਵਾਈ ਅੱਡੇ ’ਤੇ ਟਕਰਾਏ ਦੋ ਜਹਾਜ਼

ਦਿੱਲੀ ਹਵਾਈ ਅੱਡੇ ’ਤੇ ਟਕਰਾਏ ਦੋ ਜਹਾਜ਼

ਨਵੀਂ ਦਿੱਲੀ-  ਦਿੱਲੀ ਹਵਾਈ ਅੱਡੇ ’ਤੇ ਅੱਜ ਦੁਪਹਿਰ ਵੇਲੇ ਸਪਾਈਸਜੈੱਟ ਦਾ ਜਹਾਜ਼ ਪਾਰਕਿੰਗ ਏਰੀਏ ਵਿੱਚ ਖੜ੍ਹੇ ਅਕਾਸਾ ਏਅਰਲਾਈਨ ਦੇ ਜਹਾਜ਼ ਨਾਲ ਟਕਰਾ ਗਿਆ। ਇਸ ਕਾਰਨ ਦੋਵਾਂ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ ਪਰ ਸਾਰੇ ਯਾਤਰੀ ਅਤੇ ਕਰਿਊ ਮੈਂਬਰ ਸੁਰੱਖਿਅਤ ਹਨ। ਸਪਾਈਸਜੈੱਟ ਦੇ ਬੁਲਾਰੇ ਅਨੁਸਾਰ ਇਸ ਘਟਨਾ ਵਿੱਚ ਉਨ੍ਹਾਂ ਦੇ ਜਹਾਜ਼ ਦੇ ਸੱਜੇ ਖੰਭ (ਰਾਈਟ ਵਿੰਗ) ਨੂੰ ਨੁਕਸਾਨ ਪਹੁੰਚਿਆ ਹੈ ਅਤੇ ਅਕਾਸਾ ਦੇ ਜਹਾਜ਼ ਦੇ ਪੱਖੇ ਨੂੰ ਵੀ ਸੱਟ ਵੱਜੀ ਹੈ। ਘਟਨਾ ਤੋਂ ਬਾਅਦ ਸਪਾਈਸਜੈੱਟ ਦੇ ਇਸ ਜਹਾਜ਼ ਨੂੰ ਦਿੱਲੀ ਵਿੱਚ ਹੀ ਗਰਾਊਂਡ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਦੀ ਵਰਤੋਂ ਉਡਾਣ ਲਈ ਨਹੀਂ ਕੀਤੀ ਜਾਵੇਗੀ। ਫਲਾਈਟ ਰਡਾਰ-24 ਅਨੁਸਾਰ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਲੇਹ ਤੋਂ ਆਇਆ ਸਪਾਈਸਜੈੱਟ ਦਾ ਜਹਾਜ਼ ਗੇਟ ਵੱਲ ਵਧ ਰਿਹਾ ਸੀ ਅਤੇ ਅਕਾਸਾ ਏਅਰ ਦਾ ਜਹਾਜ਼ ਹੈਦਰਾਬਾਦ ਜਾਣ ਲਈ ਪੁਸ਼ਬੈਕ ਕਰ ਰਿਹਾ ਸੀ।ਦਿੱਲੀ ਹਵਾਈ ਅੱਡੇ ’ਤੇ ਟਕਰਾਏ ਦੋ ਜਹਾਜ਼

ਅਕਾਸਾ ਏਅਰ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਜਹਾਜ਼ ਖੜ੍ਹਾ ਸੀ ਜਦੋਂ ਦੂਜੀ ਏਅਰਲਾਈਨ ਦਾ ਜਹਾਜ਼ ਉਸ ਨਾਲ ਟਕਰਾ ਗਿਆ। ਇਸ ਹਾਦਸੇ ਕਾਰਨ ਦਿੱਲੀ ਤੋਂ ਹੈਦਰਾਬਾਦ ਜਾ ਰਹੀ ਫਲਾਈਟ QP 1406 ਨੂੰ ਵਾਪਸ ਪਾਰਕਿੰਗ ਬੇਅ ਵਿੱਚ ਮੁੜਨਾ ਪਿਆ। ਸਾਰੇ ਯਾਤਰੀਆਂ ਅਤੇ ਕਰਿਊ ਮੈਂਬਰਾਂ ਨੂੰ ਜਹਾਜ਼ ਵਿੱਚੋਂ ਸੁਰੱਖਿਅਤ ਉਤਾਰ ਲਿਆ ਗਿਆ ਹੈ। ਅਕਾਸਾ ਦੀ ਗਰਾਊਂਡ ਟੀਮ ਯਾਤਰੀਆਂ ਨੂੰ ਜਲਦੀ ਤੋਂ ਜਲਦੀ ਹੈਦਰਾਬਾਦ ਭੇਜਣ ਲਈ ਬਦਲਵੇਂ ਇੰਤਜ਼ਾਮ ਕਰ ਰਹੀ ਹੈ।

Related posts

ਆਹਾਰ 2026 ਰਿਕਾਰਡ ਤੋੜ ਸਫਲਤਾ ਨਾਲ ਸਮਾਪਤ ਹੋਇਆ

Current Updates

ਏਅਰ ਇੰਡੀਆ ਦਾ ਜਹਾਜ਼ ਤਕਨੀਕੀ ਖਰਾਬੀ ਕਾਰਨ ਮੁੰਬਈ ਪਰਤਿਆ

Current Updates

ਰਾਮਦੇਵ ਦੀਆਂ ਐਲੋਪੈਥੀ ਬਾਰੇ ਟਿੱਪਣੀਆਂ: ਛੱਤੀਸਗੜ੍ਹ ਪੁਲੀਸ ਨੇ ਕਲੋਜ਼ਰ ਰਿਪੋਰਟ ਦਾਖ਼ਲ ਕੀਤੀ: ਕੇਂਦਰ

Current Updates

Leave a Comment