November 13, 2026
ਖਾਸ ਖ਼ਬਰਰਾਸ਼ਟਰੀ

ਪ੍ਰਧਾਨ ਮੰਤਰੀ ਵੱਲੋ 3,300 ਕਰੋੜ ਰੁਪਏ ਦੇ ਕੇਨ ਸੈਮੀਕੰਡਕਟਰ ਪਲਾਂਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋ 3,300 ਕਰੋੜ ਰੁਪਏ ਦੇ ਕੇਨ ਸੈਮੀਕੰਡਕਟਰ ਪਲਾਂਟ ਦਾ ਉਦਘਾਟਨ

ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਹਿਮਦਾਬਾਦ ਦੇ ਸਾਨੰਦ ਜੀਆਈਡੀਸੀ ਵਿੱਚ 3,300 ਕਰੋੜ ਰੁਪਏ ਦੀ ਲਾਗਤ ਵਾਲੇ ਕੇਨ ਸੈਮੀਕੰਡਕਟਰ ਪਲਾਂਟ ਦਾ ਉਦਘਾਟਨ ਕੀਤਾ, ਜੋ ਕਿ ਭਾਰਤ ਵਿੱਚ ਅਜਿਹਾ ਦੂਜਾ ਪਲਾਂਟ ਹੈ ਅਤੇ ਦੇਸ਼ ਦੇ ਸੈਮੀਕੰਡਕਟਰ ਮਿਸ਼ਨ ਵਿੱਚ ਇੱਕ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਇਸ ਮੌਕੇ ਗੁਜਰਾਤ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਅਰਜੁਨ ਮੋਢਵਾਡੀਆ ਨੇ ਦੱਸਿਆ ਕਿ ਇਹ ਇਕਾਈ ਰੋਜ਼ਾਨਾ 7 ਲੱਖ ਤੋਂ ਵੱਧ ਚਿਪ ਦਾ ਨਿਰਮਾਣ ਕਰੇਗੀ, ਜੋ ਭਾਰਤ ਨੂੰ ਇੱਕ ਨਵੇਂ ਤਕਨੀਕੀ ਯੁੱਗ ਵਿੱਚ ਲੈ ਕੇ ਜਾਵੇਗੀ। ਇਸ ਤੋਂ ਪਹਿਲਾਂ ਦਿਨ ਵੇਲੇ ਪ੍ਰਧਾਨ ਮੰਤਰੀ ਨੇ ਮਹਾਂਵੀਰ ਜਯੰਤੀ ਦੇ ਸ਼ੁਭ ਮੌਕੇ ‘ਤੇ ਗਾਂਧੀਨਗਰ ਦੇ ਮਹਾਂਵੀਰ ਜੈਨ ਅਰਾਧਨਾ ਕੇਂਦਰ ਕੈਂਪਸ ਵਿੱਚ ਸਮਰਾਟ ਸੰਪ੍ਰਤੀ ਅਜਾਇਬ ਘਰ ਦਾ ਵੀ ਉਦਘਾਟਨ ਕੀਤਾ, ਜੋ ਜੈਨ ਧਰਮ ਦੀ ਅਮੀਰ ਇਤਿਹਾਸਕ ਅਤੇ ਅਧਿਆਤਮਿਕ ਵਿਰਾਸਤ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਅਤੇ ਨੀਤੀਗਤ ਫੈਸਲਿਆਂ ਦੀ ਗਤੀ ‘ਤੇ ਜ਼ੋਰ ਦਿੰਦਿਆਂ ਫਰਵਰੀ ਵਿੱਚ ਮਾਈਕਰੋਨ ਸੈਮੀਕੰਡਕਟਰ ਪਲਾਂਟ ਦੀ ਸ਼ੁਰੂਆਤ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਰਤ ਨੇ ਉਹ ਕੰਮ ਸਿਰਫ਼ 900 ਦਿਨਾਂ ਵਿੱਚ ਪੂਰਾ ਕਰ ਦਿਖਾਇਆ ਹੈ ਜੋ ਵਿਕਸਿਤ ਦੇਸ਼ਾਂ ਵਿੱਚ ਸਾਲਾਂ ਬੱਧੀ ਸਮਾਂ ਲੈਂਦਾ ਹੈ।

Related posts

ED ਨੇ 57 ਕਰੋੜ ਰੁਪਏ ਦੇ ਰੈਮੀਗੇਟ ਮਾਮਲੇ ਵਿੱਚ ਜਗਮੋਹਨ ਗਰਗ ਦਾ ਹਾਸਲ ਕੀਤਾ 7 ਦਿਨਾਂ ਦਾ ਰਿਮਾਂਡ

Current Updates

SIR ਵਿਵਾਦ: ‘ਸੰਵਿਧਾਨ ਬਚਾਓ’ ਮਾਰਚ ਰਾਹੀਂ ਚੋਣ ਕਮਿਸ਼ਨ ਦਾ ਦਰਵਾਜ਼ਾ ਖੜਕਾਏਗਾ INDIA ਗੱਠਜੋੜ।

Current Updates

ਮੋਦੀ ਨੂੰ ਅਨਾਜ ਉਤਪਾਦਨ ਵਿੱਚ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਵਿੱਚ ਪੰਜਾਬ ਦੇ ਕਿਸਾਨਾਂ ਦਾ ਯੋਗਦਾਨ ਚੇਤੇ ਕਰਾਇਆ

Current Updates

Leave a Comment