September 27, 2026
ਖਾਸ ਖ਼ਬਰਪੰਜਾਬਰਾਸ਼ਟਰੀ

ਵਿਸ਼ਵ ਸ਼ਾਤੀ ਹੇਤੂ ਹਵਨ ਕਰਵਾਉਣ ਉਪਰੰਤ ਕੰਚਕਾ ਬਿਠਾਇਆ-ਸੁਧਾਰ ਸਭਾ

ਵਿਸ਼ਵ ਸ਼ਾਤੀ ਹੇਤੂ ਹਵਨ ਕਰਵਾਉਣ ਉਪਰੰਤ ਕੰਚਕਾ ਬਿਠਾਇਆ-ਸੁਧਾਰ ਸਭਾ

ਬੀਤੇ ਦਿਨੀ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਮੰਦਿਰ ਦੇ ਪ੍ਰਾਗਨ ਵਿੱਚ ਸੁਧਾਰ ਸਭਾ ਵਲੋਂ ਵਿਸ਼ਵ ਸ਼ਾਂਤੀ ਹਿੱਤ ਸਾਰੇ ਮੈਂਬਰਾਂ ਨੇ ਪਰਿਵਾਰਾ ਸਮੇਤ ਮਿਲ ਕੇ ਹਵਨ ਕੀਤਾ ਅਤੇ ਮੰਦਿਰ ਦੇ ਅੰਦਰ ਕੰਚਕਾ ਦਾ ਪੂਜਨ ਕੀਤਾ। ਇਸ ਮੌਕੇ ਮੰਦਿਰ ਦੇ ਪੁਜਾਰੀ ਪੰਡਿਤ ਨਰਿੰਦਰ ਅਤੇ ਅਜੇ ਪੰਡਿਤ ਜੀ ਨੇ ਸ਼ਲਾਘਾ ਕੀਤੀ। ਇਹੋ ਜਿਹਾ ਕੰਚਕਾਂ ਦਾ ਪੂਜਨ ਅਸੀਂ ਮੰਦਿਰ ਵਿਖੇ ਪਹਿਲੀ ਵਾਰ ਦੇਖਿਆ ਹੈ ਜਿਸ ਵਿੱਚ ਕੰਚਕਾਂ ਦਾ ਭਾਰੀ ਇਕੱਠ ਸੀ। ਕੰਚਕਾਂ ਨੂੰ ਚੁੰਨੀਆਂ ਪਵਾ ਕੇ ਮਰਿਆਦਾ ਅਨੁਸਾਰ ਪੂਜਨ ਕੀਤਾ ਅਤੇ ਇਸ ਮੌਕੇ ਉਚੇਚੇ ਐਮ.ਸੀ. ਰਣਜੀਤ ਸਿੰਘ ਚੰਡੋਕ ਨੇ ਵੀ ਸ਼ਿਰਕਤ ਕੀਤੀ। ਕੰਚਕਾਂ ਪੂਜਨ ਤੋਂ ਬਾਅਦ ਸ਼ਿਵ ਜੀ ਦੀ ਮੂਰਤੀ ਦੇ ਕੋਲ ਆਲੂ ਪੂੜੀ ਅਤੇ ਹਲਵੇ ਦਾ ਲੰਗਰ ਅਤੇ ਦੁੱਧ ਵਾਲੀ ਛਬੀਲ ਅਤੁੱਟ ਵਰਤਾਇਆ ਗਿਆ ਅਤੇ ਸ਼ਾਮ ਨੂੰ 5:00 ਵਜੇ ਰਾਮ ਨੋਮੀ, ਰਾਮ ਜਨਮ ਉਤਸਵ ਮਨਾਇਆ ਗਿਆ। ਇਸ ਸਮੇਂ ਕੜੀ ਚਾਵਲ ਦਾ ਅਤੁੱਟ ਲੰਗਰ ਵਰਤਾਇਆ ਗਿਆ। ਸੁਧਾਰ ਸਭਾ ਵਲੋਂ ਸਾਰੇ ਮੈਂਬਰਾਂ ਨੇ ਲੰਗਰ ਬਣਾਉਣ ਅਤੇ ਵਰਤਾਉਣ ਦੀ ਸੇਵਾ ਕੀਤੀ ਅਤੇ ਸੇਵਾ ਦੌਰਾਨ ਸਾਬਕਾ ਪੰਡਿਤ ਅਸ਼ਵਨੀ ਜੀ ਵਲੋਂ ਵੀ ਸ਼ਲਾਘਾ ਕੀਤੀ ਗਈ ਕਿ ਜਦੋਂ ਦੀ ਸੁਧਾਰ ਸਭਾ ਬਣੀ ਹੈ ਜਿਹੜੇ ਵਾਰ ਤਿਉਹਾਰ ਪਹਿਲਾਂ ਕਦੇ ਵੀ ਨਹੀਂ ਮਨਾਏ ਜਾਂਦੇ ਸੀ ਉਹ ਹੁਣ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਇਸ ਮੌਕੇ ਤਜਿੰਦਰ ਮਹਿਤਾ ਚੇਅਰਮੈਨ ਯੋਜਨਾ ਬੋਰਡ, ਜਿਲ੍ਹਾ ਪ੍ਰਧਾਨ ਅਤੇ ਐਮ.ਸੀ. 34 ਨੰਬਰ ਵਾਰਡ ਨੇ ਵੀ ਪਹੁੰਚ ਕੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ ਅਤੇ ਲੰਗਰ ਵਿੱਚ ਯੋਗਦਾਨ ਪਾਇਆ। ਇਨ੍ਹਾਂ ਦੀ ਖਾਸੀਅਤ ਹੈ ਜਦੋਂ ਵੀ ਮੰਦਿਰ ਵਿੱਚ ਆਉਂਦੇ ਹਨ ਕੁੱਝ ਨਾ ਕੁੱਝ ਯੋਗਦਾਨ ਪਾ ਕੇ ਜਾਂਦੇ ਹਨ। ਸੁਧਾਰ ਸਭਾ ਦੇ ਮੈਂਬਰ ਪ੍ਰਮੋਦ ਜੀ ਵੀ ਹਰ ਲੰਗਰ ਵਿੱਚ ਡਿਸਪੋਜਲ ਡੂਨੇ, ਚੰਮਚ ਆਦਿ ਦੇ ਸਮਾਨ ਦੀ ਵੱਧ ਤੋਂ ਵੱਧ ਸੇਵਾ ਕਰਦੇ ਹਨ। ਪ੍ਰਮੋਦ ਜੀ ਨੇ ਸ਼ਲਾਘਾ ਕੀਤੀ ਕਿ ਮੈਂ ਕਾਫੀ ਸਮੇਂ ਤੋਂ ਜਿਨ੍ਹਾਂ ਸੁਧਾਰ ਵਾਰ ਤਿਉਹਾਰ ਹੁਣ ਹੋਇਆ ਹੈ ਪਹਿਲਾਂ ਕਦੇ ਵੀ ਨਹੀਂ ਦੇਖਿਆ।

Related posts

ਛੱਤੀਸਗੜ੍ਹ: ਨਕਸਲੀਆਂ ਵਲੋਂ ਧਮਾਕਾ; ਜਵਾਨ ਜ਼ਖ਼ਮੀ

Current Updates

ਅੰਮ੍ਰਿਤਸਰ ਹਵਾਈ ਅੱਡੇ ’ਤੇ ਦੋ ਯਾਤਰੀਆਂ ਕੋਲੋਂ 93.96 ਲੱਖ ਦੇ ਗਹਿਣੇ ਬਰਾਮਦ

Current Updates

ਜਸਟਿਸ ਵਿਨੋਦ ਚੰਦਰਨ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ

Current Updates

Leave a Comment