June 28, 2026
ਖਾਸ ਖ਼ਬਰਪੰਜਾਬਰਾਸ਼ਟਰੀ

ਡਾ. ਭੀਮ ਇੰਦਰ ਵੱਲੋਂ ਵਿਕੀਸਰੋਤ ਲਈ ਆਪਣੀਆਂ ਦਸ ਕਿਤਾਬਾਂ ਦਾਨ

ਡਾ. ਭੀਮ ਇੰਦਰ ਵੱਲੋਂ ਵਿਕੀਸਰੋਤ ਲਈ ਆਪਣੀਆਂ ਦਸ ਕਿਤਾਬਾਂ ਦਾਨ

ਪਟਿਆਲਾ-  ਉੱਘੇ ਵਿਦਵਾਨ ਅਤੇ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਆਪਣੀਆਂ 10 ਮੌਲਿਕ ਕਿਤਾਬਾਂ ਵਿਕੀਮੀਡੀਆ ਫਾਊਂਡੇਸ਼ਨ ਦੇ ਆਨਲਾਈਨ ਲਾਇਬ੍ਰੇਰੀ ਪ੍ਰੋਜੈਕਟ ਪੰਜਾਬੀ ਵਿਕੀਸਰੋਤ ਲਈ ਦਾਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਪੰਜਾਬੀ ਵਿਕੀਮੀਡੀਅਨਜ਼ ਯੂਜਰ ਗਰੁੱਪ ਵੱਲੋਂ ਕਰਵਾਈ ਦੋ ਰੋਜ਼ਾ ਵਿਕੀਪੀਡੀਆ ਸਿਖਲਾਈ ਵਰਕਸ਼ਾਪ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਆਪਣੀਆਂ ਕਿਤਾਬਾਂ ਨੂੰ ਕਾਪੀਰਾਈਟ ਮੁਕਤ ਕਰਨ ਦੀ ਸਹਿਮਤੀ ਦਿੱਤੀ, ਜੋ ਕਿ ਪੰਜਾਬੀ ਭਾਸ਼ਾ ਦੇ ਡਿਜੀਟਲ ਵਿਕਾਸ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗਰੁੱਪ ਦੇ ਵਲੰਟੀਅਰ ਮੀਡੀਆ ਐਡਵਾਈਜ਼ਰ ਅਮਨ ਅਰੋੜਾ ਨੇ ਦੱਸਿਆ ਕਿ ਸੀਨੀਅਰ ਵਿਕੀਮੀਡੀਅਨ ਨਿਤੇਸ਼ ਗਿਲ, ਸਤਦੀਪ ਗਿਲ ਅਤੇ ਗਰੁੱਪ ਕੋਆਰਡੀਨੇਟਰ ਕੁਲਦੀਪ ਬੁਰਜ ਭਲਾਈਕੇ ਦੀ ਅਗਵਾਈ ਹੇਠ ਇਹ ਵਰਕਸ਼ਾਪ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਸੀ।

ਡਾ. ਭੀਮ ਇੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਏਆਈ ਯੁੱਗ ਵਿੱਚ ਗਿਆਨ ਨੂੰ ਸੀਮਿਤ ਰੱਖਣ ਦੀ ਬਜਾਏ ਖੁੱਲ੍ਹਾ ਅਤੇ ਸਭ ਲਈ ਉਪਲਬਧ ਕਰਵਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਸਾਹਿਤ ਅਤੇ ਗਿਆਨ ਸਮੱਗਰੀ ਡਿਜੀਟਲ ਰੂਪ ਵਿੱਚ ਆਮ ਲੋਕਾਂ ਤੱਕ ਪਹੁੰਚੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਕੀਸਰੋਤ ਵਰਗੇ ਪ੍ਰੋਜੈਕਟ ਪੰਜਾਬੀ ਦੇ ਅਨਮੋਲ ਸਾਹਿਤ ਅਤੇ ਇਤਿਹਾਸ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਬਹੁਤ ਪ੍ਰਭਾਵਸ਼ਾਲੀ ਸਾਧਨ ਹਨ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿੱਚ ਹੋਰ ਲੇਖਕਾਂ ਨੂੰ ਆਪਣੀਆਂ ਕਿਤਾਬਾਂ ਵਿਕੀਸਰੋਤ ਨੂੰ ਦੇਣ ਲਈ ਪ੍ਰੇਰਿਤ ਕਰਨਗੇ, ਤਾਂ ਜੋ ਪੰਜਾਬੀ ਭਾਸ਼ਾ ਦਾ ਡਿਜੀਟਲ ਖਜ਼ਾਨਾ ਹੋਰ ਵਧ ਸਕੇ ਅਤੇ ਵਿਸ਼ਵ ਪੱਧਰ ‘ਤੇ ਪੰਜਾਬੀ ਦੀ ਪਹੁੰਚ ਮਜ਼ਬੂਤ ਹੋਵੇ।

ਇਸ ਮੌਕੇ ਗਰੁੱਪ ਵੱਲੋਂ ਸੀਨੀਅਰ ਵਿਕੀਮੀਡੀਅਨ ਅਤੇ ਉੱਘੇ ਅਨੁਵਾਦਕ ਚਰਨ ਗਿੱਲ ਵੱਲੋਂ ਡਾ. ਭੀਮ ਇੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਇਹ ਯੋਗਦਾਨ ਹੋਰ ਲੇਖਕਾਂ ਲਈ ਵੀ ਇੱਕ ਪ੍ਰੇਰਣਾਦਾਇਕ ਮਿਸਾਲ ਸਾਬਤ ਹੋਵੇਗਾ। ਚਰਨ ਗਿੱਲ ਨੇ ਅੱਗੇ ਦੱਸਿਆ ਕਿ ਪੰਜਾਬੀ ਵਿਕੀਸਰੋਤ ਵਿਕੀਮੀਡੀਆ ਫਾਊਂਡੇਸ਼ਨ ਦਾ ਇੱਕ ਮੁਫ਼ਤ ਆਨਲਾਈਨ ਲਾਇਬ੍ਰੇਰੀ ਪ੍ਰੋਜੈਕਟ ਹੈ, ਜਿਸ ਰਾਹੀਂ ਕਾਪੀਰਾਈਟ ਮੁਕਤ ਕਿਤਾਬਾਂ, ਲੇਖ ਅਤੇ ਹੋਰ ਲਿਖਤ ਸਮੱਗਰੀ ਡਿਜੀਟਲ ਰੂਪ ਵਿੱਚ ਸਭ ਲਈ ਉਪਲਬਧ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਜ਼ਰੀਏ ਵਿਦਿਆਰਥੀਆਂ, ਖੋਜਕਰਤਾ ਅਤੇ ਆਮ ਪਾਠਕਾਂ ਨੂੰ ਪੰਜਾਬੀ ਸਾਹਿਤ ਅਤੇ ਗਿਆਨ ਤੱਕ ਮੁਫ਼ਤ ਪਹੁੰਚ ਮਿਲਦੀ ਹੈ, ਜੋ ਕਿ ਭਾਸ਼ਾ ਦੇ ਵਿਕਾਸ ਲਈ ਬਹੁਤ ਲਾਭਦਾਇਕ ਹੈ।

ਵਰਕਸ਼ਾਪ ਦੌਰਾਨ ਭਾਗੀਦਾਰਾਂ ਨੂੰ ਵਿਕੀਪੀਡੀਆ ਉੱਤੇ ਨਵੇਂ ਲੇਖ ਤਿਆਰ ਕਰਨ, ਰੈਫਰੈਂਸ ਜੋੜਣ ਅਤੇ ਮੌਜੂਦਾ ਲੇਖਾਂ ਵਿੱਚ ਸੁਧਾਰ ਕਰਨ ਸੰਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਵਰਕਸ਼ਾਪ ਵਿੱਚ ਗੁਰਮੇਲ ਕੌਰ, ਅਸ਼ਵਿੰਦਰ ਕੌਰ, ਰਾਜਦੀਪ ਕੌਰ, ਅੰਮ੍ਰਿਤਪਾਲ ਕੌਰ, ਤਮਨਪ੍ਰੀਤ ਕੌਰ, ਮਨਦੀਪ ਕੌਰ ਤੰਬੂਵਾਲਾ, ਤਰਨ ਗੋਸਵਾਮੀ, ਗੁਰਦੀਪ ਕਾਫ਼ਰ, ਕੇਸ਼ਵ ਬਲਰਾਮ, ਏਲਿਸ, ਜਲਸੀਰਤ ਅਮਨ, ਗਿੱਲ ਜੱਸੂ, ਹਰਪ੍ਰੀਤ ਦੁਗਾਲ, ਬਲਵਿੰਦਰ ਬੱਗਾ, ਗੁਰਤੇਜ ਚੌਹਾਨ, ਸੋਨੀਆ ਅਟਵਾਲ, ਹਰਮਨਜੀਤ ਸਿੰਘ ਸਮੇਤ ਹੋਰ ਵਿਦਿਆਰਥੀਆਂ, ਖੋਜਾਰਥੀਆਂ ਅਤੇ ਵਿਕੀਪੀਡੀਆ ਵਿੱਚ ਰੁਚੀ ਰੱਖਣ ਵਾਲੇ ਵਿਅਕਤੀਆਂ ਨੇ ਭਾਗ ਲਿਆ।

Related posts

ਵਪਾਰਕ ਜਗਤ ਤੋਂ ਵੱਡੀ ਖ਼ਬਰ: ‘ਸਟਰੇਟ ਆਫ਼ ਹਾਰਮੁਜ਼’ ਪਾਰ ਕਰਕੇ ਭਾਰਤ ਵੱਲ ਵਧੇ 2 ਵੱਡੇ ਐੱਲ.ਪੀ.ਜੀ. ਜਹਾਜ਼, 16 ਮਈ ਨੂੰ ਕਾਂਡਲਾ ਬੰਦਰਗਾਹ ਪਹੁੰਚਣ ਦੀ ਉਮੀਦ

Current Updates

ਸ਼ੱਕੀ ਪਾਕਿਸਤਾਨੀ ਡਰੋਨ ਦੇਖੇ ਜਾਣ ਮਗਰੋਂ ਜੰਮੂ-ਕਸ਼ਮੀਰ ਦੇ ਸਾਂਬਾ ਵਿੱਚ ਅੰਤਰਰਾਸ਼ਟਰੀ ਸਰਹੱਦ ‘ਤੇ ਸਰਚ ਆਪ੍ਰੇਸ਼ਨ ਸ਼ੁਰੂ

Current Updates

🔴 ਪੰਜਾਬ ਨਗਰ ਨਿਗਮ ਚੋਣਾਂ ਲਾਈਵ : ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਲਈ ਸ਼ਾਮ 3 ਵਜੇ ਤੱਕ 55 ਫੀਸਦ ਪੋਲਿੰਗ

Current Updates

Leave a Comment