September 26, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਬਲਾਕ ਸਮਿਤੀ ਦੇ ਚੇਅਰਮੈਨ ਦੀਆਂ ਚੋਣਾਂ ਦੌਰਾਨ ਦਬਾਅ ਪਾਉਣ ਦਾ ਦੋਸ਼ ਲਗਾਉਣ ਵਾਲੇ PCS ਅਧਿਕਾਰੀ ਦਾ ਤਬਾਦਲਾ

ਬਲਾਕ ਸਮਿਤੀ ਦੇ ਚੇਅਰਮੈਨ ਦੀਆਂ ਚੋਣਾਂ ਦੌਰਾਨ ਦਬਾਅ ਪਾਉਣ ਦਾ ਦੋਸ਼ ਲਗਾਉਣ ਵਾਲੇ PCS ਅਧਿਕਾਰੀ ਦਾ ਤਬਾਦਲਾ

ਚੰਡੀਗੜ੍ਹ- ਬਾਘਾ ਪੁਰਾਣਾ ਬਲਾਕ ਸਮਿਤੀ ਦੇ ਚੇਅਰਮੈਨ ਦੀਆਂ ਚੋਣਾਂ ਦੌਰਾਨ ਸੁਰਖੀਆਂ ਵਿੱਚ ਆਏ ਪੀ ਸੀ ਐੱਸ ਅਧਿਕਾਰੀ ਬਬਨਦੀਪ ਸਿੰਘ ਵਾਲੀਆ ਦਾ ਤਬਾਦਲਾ ਫਾਜ਼ਿਲਕਾ ਕਰ ਦਿੱਤਾ ਗਿਆ ਹੈ। ਬਾਘਾ ਪੁਰਾਣਾ ਵਿਖੇ ਐੱਸ ਡੀ ਐੱਮ ਵਜੋਂ ਤਾਇਨਾਤ ਰਹਿਣ ਦੌਰਾਨ ਉਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ‘ਤੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਬਲਾਕ ਸਮਿਤੀ ਦਾ ਚੇਅਰਮੈਨ ਐਲਾਨਣ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਮੋਗਾ ਜ਼ਿਲ੍ਹੇ ਤੋਂ ਬਾਹਰ ਤਬਾਦਲੇ ਦੀ ਮੰਗ ਕੀਤੀ ਸੀ।

ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚ ਗਿਆ ਸੀ ਅਤੇ ਅਦਾਲਤ ਨੇ ਬੀਤੇ ਕੱਲ੍ਹ ਹੁਕਮ ਦਿੱਤਾ ਸੀ ਕਿ ਬਾਘਾ ਪੁਰਾਣਾ ਬਲਾਕ ਸਮਿਤੀ ਦੀਆਂ ਚੋਣਾਂ 28 ਮਾਰਚ ਨੂੰ ਡੀ ਸੀ ਮੋਗਾ ਦੇ ਦਫ਼ਤਰ ਵਿਖੇ ਗੁਪਤ ਵੋਟਿੰਗ ਰਾਹੀਂ ਕਰਵਾਈਆਂ ਜਾਣ ਅਤੇ ਇਸ ਕਾਰਵਾਈ ਦੀ ਵੀਡੀਓਗ੍ਰਾਫੀ ਕਰਵਾਈ ਜਾਵੇ। ਉੱਥੇ ਹੀ ਹੁਣ ਪੀ ਸੀ ਐੱਸ ਅਧਿਕਾਰੀ ਵਾਲੀਆ ਨੂੰ ਖਾਲੀ ਅਸਾਮੀ ਵਿਰੁੱਧ ਫਾਜ਼ਿਲਕਾ ਵਿੱਚ ਮੁੱਖ ਮੰਤਰੀ ਦੇ ਫੀਲਡ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ। ਵਾਲੀਆ ਉਨ੍ਹਾਂ ਇੱਕ ਆਈ ਏ ਐੱਸ ਅਤੇ ਅੱਠ ਪੀ ਸੀ ਐੱਸ ਅਧਿਕਾਰੀਆਂ ‘ਚ ਸ਼ਾਮਲ ਹਨ, ਜਿਨ੍ਹਾਂ ਦੀ ਬਦਲੀ ਦੇ ਹੁਕਮ ਦੇਰ ਰਾਤ ਜਾਰੀ ਹੋਏ ਹਨ। ਉਨ੍ਹਾਂ ਦੀ ਥਾਂ ਉੱਤੇ ਪੀ ਸੀ ਐੱਸ ਅਧਿਕਾਰੀ ਅਮਰੀਕ ਸਿੰਘ ਨੂੰ ਐਸ.ਡੀ.ਐੱਮ. ਬਾਘਾ ਪੁਰਾਣਾ ਲਗਾਇਆ ਗਿਆ ਹੈ।

Related posts

ਕੁਵੈਤ ਵਿੱਚ ਪ੍ਰਧਾਨ ਮੰਤਰੀ ਮੋਦੀ: ਪ੍ਰਧਾਨ ਮੰਤਰੀ ਮੋਦੀ ਦੋ ਰੋਜ਼ਾ ਫੇਰੀ ਲਈ ਕੁਵੈਤ ਪੁੱਜੇ

Current Updates

ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਪੁਲੀਸ ਨੇ ਪ੍ਰਭਾਵਿਤ ਥਾਣੇ ਵੱਲ ਜਾਣ ਤੋਂ ਰੋਕਿਆ

Current Updates

ਬੰਗਲੁਰੂ ਭਗਦੜ ਸਬੰਧੀ RCB ਤੇ ਇਵੈਂਟ ਮੈਨੇਜਮੈਂਟ ਫਰਮ ਦੇ ਅਧਿਕਾਰੀ ਗ੍ਰਿਫਤਾਰ

Current Updates

Leave a Comment