September 13, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਲਾਲਜੀਤ ਭੁਆਰ ਦੀ ਸਥਾਨਕ ਲੋਕ ਹਰਪਾਲ ਬੌਲ ਨੂੰ ਸਿੱਧੇ ਟਰਾਂਸਪੋਰਟ ਵਿਭਾਗ, ਡਾ. ਰਵ ਵਲਗਣਾਂ ਦੀਆਂ ਲਾਲਾਂ

ਲਾਲਜੀਤ ਭੁਆਰ ਦੀ ਸਥਾਨਕ ਲੋਕ ਹਰਪਾਲ ਬੌਲ ਨੂੰ ਸਿੱਧੇ ਟਰਾਂਸਪੋਰਟ ਵਿਭਾਗ, ਡਾ. ਰਵ ਵਲਗਣਾਂ ਦੀਆਂ ਲਾਲਾਂ

ਚੰਡੀਗੜ੍ਹ- ਪੰਜਾਬ ਸਰਕਾਰ ਨੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਵਿਭਾਗਾਂ ਨੂੰ ਹੋਰਨਾਂ ਮੰਤਰੀਆਂ ਵਿੱਚ ਵੰਡ ਦਿੱਤਾ ਹੈ। ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਉਨ੍ਹਾਂ ਦੇ ਵਿਭਾਗਾਂ ਦੀ ਜ਼ਿੰਮੇਵਾਰੀ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਐੱਨ.ਆਰ.ਆਈ. ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਨੂੰ ਸੌਂਪ ਦਿੱਤੀ ਹੈ। ਸਾਬਕਾ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਅਸਤੀਫ਼ਾ ਬੀਤੀ ਸ਼ਾਮ ਪੰਜਾਬ ਦੇ ਰਾਜਪਾਲ ਵੱਲੋਂ ਮਨਜ਼ੂਰ ਕਰ ਲਿਆ ਗਿਆ ਸੀ। ਮੁੱਖ ਮੰਤਰੀ ਦੇ ਗੁਜਰਾਤ ਦੇ ਚਾਰ ਦਿਨਾਂ ਦੌਰੇ ‘ਤੇ ਜਾਣ ਤੋਂ ਠੀਕ ਪਹਿਲਾਂ ਇਹ ਨਵੀਂ ਵੰਡ ਕੀਤੀ ਗਈ ਹੈ। ਪਾਰਟੀ ਨੇ ਆਪਣੇ ਪੁਰਾਣੇ ਵਫ਼ਾਦਾਰ ਹਰਪਾਲ ਚੀਮਾ ‘ਤੇ ਭਰੋਸਾ ਜਤਾਉਂਦੇ ਹੋਏ ਉਨ੍ਹਾਂ ਨੂੰ ਵਿੱਤ ਅਤੇ ਆਬਕਾਰੀ ਵਿਭਾਗਾਂ ਦੇ ਨਾਲ-ਨਾਲ ਹੁਣ ਟਰਾਂਸਪੋਰਟ ਵਿਭਾਗ\B ਦੀ ਵੀ ਜ਼ਿੰਮੇਵਾਰੀ ਦਿੱਤੀ ਹੈ। ਦੂਜੇ ਪਾਸੇ, ਡਾ. ਰਵਜੋਤ ਸਿੰਘ ਨੂੰ ਐੱਨ.ਆਰ.ਆਈ. ਮਾਮਲਿਆਂ ਦੇ ਨਾਲ ਜੇਲ੍ਹ ਵਿਭਾਗ\B ਸੌਂਪਿਆ ਗਿਆ ਹੈ।

ਇਸ ਫੈਸਲੇ ਨੇ ਤੁਰੰਤ ਕੈਬਨਿਟ ਵਿੱਚ ਕਿਸੇ ਵੱਡੇ ਫੇਰਬਦਲ ਦੀਆਂ ਅਟਕਲਾਂ ‘ਤੇ ਵਿਰਾਮ ਲਗਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਲਾਲਜੀਤ ਭੁੱਲਰ ‘ਤੇ ਇੱਕ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਲੱਗਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਉਨ੍ਹਾਂ ਦਾ ਅਸਤੀਫ਼ਾ ਮੰਗਿਆ ਗਿਆ ਸੀ। ਇਸੇ ਕਰਕੇ ਪੰਜਾਬ ਸਰਕਾਰ ਨੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਵਿਭਾਗਾਂ ਨੂੰ ਹੋਰਨਾਂ ਮੰਤਰੀਆਂ ਨੂੰ ਸੌਂਪ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਨੇ ਲੰਘੇ ਦਿਨ ਲਾਲਜੀਤ ਸਿੰਘ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਸੀ।

Related posts

ਵੈੱਬਸਾਈਟ ’ਤੇ ਵਜ਼ੀਫ਼ੇ ਦਾ ਵੇਰਵਾ ਨਾ ਦੇਣ ’ਤੇ ਰੋਹਤਕ ਪੀ.ਜੀ.ਆਈ. ਸਣੇ ਸੱਤ ਮੈਡੀਕਲ ਕਾਲਜਾਂ ਨੂੰ 1-1 ਕਰੋੜ ਜੁਰਮਾਨਾ

Current Updates

ਜ਼ੀਰਾ ’ਚ ਪਤਨੀ ਦੀ ਧੋਖੇਬਾਜ਼ੀ ਤੋਂ ਤੰਗ ਆ ਕੇ ਨੌਜਵਾਨ ਨੇ ਜੀਵਨ ਲੀਲਾ ਕੀਤੀ ਸਮਾਪਤ

Current Updates

ਮੂਸਾ ਹਵੇਲੀ ‘ਚ ਮਨਾਇਆ ਗਿਆ ਮਰਹੂਮ Sidhu Moosewala ਦਾ ਜਨਮਦਿਨ; ਛੋਟੇ ਸਿੱਧੂ ਨੇ ਕੱਟਿਆ ਕੇਕ

Current Updates

Leave a Comment