September 25, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪਟਿਆਲਾ ਰਾਹੀਂ ਫ਼ਿਰੋਜ਼ਪੁਰ ਤੋਂ ਹਾਵੜਾ ਤੱਕ ਪ੍ਰੀਮੀਅਮ ਰੇਲ ਦੀ ਮੰਗ

ਪਟਿਆਲਾ ਰਾਹੀਂ ਫ਼ਿਰੋਜ਼ਪੁਰ ਤੋਂ ਹਾਵੜਾ ਤੱਕ ਪ੍ਰੀਮੀਅਮ ਰੇਲ ਦੀ ਮੰਗ

ਪਟਿਆਲਾ- ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰ ਕੇ ਪਟਿਆਲਾ ਰਾਹੀਂ ਫ਼ਿਰੋਜ਼ਪੁਰ ਤੋਂ ਹਾਵੜਾ (ਕੋਲਕਾਤਾ) ਤੱਕ ਸਿੱਧੀ ਰੇਲ ਸੇਵਾ ਸ਼ੁਰੂ ਕਰਨ ਦੀ ਮੰਗ ਉਠਾਈ। ਉਨ੍ਹਾਂ ਕਿਹਾ ਕਿ ਕੇਂਦਰੀ ਭਾਰਤ ਰਾਹੀਂ ਪੂਰਬੀ ਭਾਰਤ ਨੂੰ ਜੋੜਨ ਵਾਲੀ ਇਹ ਰੇਲਗੱਡੀ ਪੰਜਾਬ ਦੇ ਮਾਲਵਾ ਖੇਤਰ ਦੇ 10 ਜ਼ਿਲ੍ਹਿਆਂ ਵਿੱਚ ਰਹਿੰਦੇ ਲਗਭਗ 1.6 ਕਰੋੜ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ ਅਤੇ ਰੇਲਵੇ ਲਈ ਵੀ ਵਧੀਆ ਆਮਦਨ ਦਾ ਸਰੋਤ ਬਣੇਗੀ।

ਡਾ. ਗਾਂਧੀ ਨੇ ਸੁਝਾਅ ਦਿੱਤਾ ਕਿ ਇਹ ਰੇਲਗੱਡੀ ਫ਼ਿਰੋਜ਼ਪੁਰ ਬਠਿੰਡਾ ਬਰਨਾਲਾ ਪਟਿਆਲਾ ਅੰਬਾਲਾ ਸਹਾਰਨਪੁਰ ਲਖਨਊ ਅਯੁੱਧਿਆ ਬਨਾਰਸ ਪਟਨਾ ਆਸਨਸੋਲ ਹਾਵੜਾ ਵਰਗੇ ਮਹੱਤਵਪੂਰਨ ਸਟੇਸ਼ਨਾਂ ਰਾਹੀਂ ਚਲਾਈ ਜਾ ਸਕਦੀ ਹੈ, ਜਿਸ ਨਾਲ ਕਈ ਰਾਜਾਂ ਨੂੰ ਵਧੀਆ ਰੇਲ ਸੰਪਰਕ ਮਿਲੇਗਾ। ਡਾ. ਗਾਂਧੀ ਨੇ ਦੱਸਿਆ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਪ੍ਰਸਤਾਵ ਨੂੰ ਧਿਆਨ ਨਾਲ ਸੁਣਿਆ ਅਤੇ ਇਸ ਮੰਗ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਆਸ ਜਤਾਈ ਕਿ ਰੇਲਵੇ ਮੰਤਰਾਲਾ ਇਸ ਪ੍ਰਸਤਾਵ ‘ਤੇ ਸਕਾਰਾਤਮਿਕ ਵਿਚਾਰ ਕਰੇਗਾ ਤਾਂ ਜੋ ਪੰਜਾਬ ਅਤੇ ਪੂਰਬੀ ਭਾਰਤ ਦੇ ਲੋਕਾਂ ਲਈ ਵਧੀਆ ਸੰਪਰਕ ਅਤੇ ਯਾਤਰਾ ਦੀ ਸਹੂਲਤ ਯਕੀਨੀ ਬਣਾਈ ਜਾ ਸਕੇ।

Related posts

ਅਮਰੀਕਾ ਦੇ ਗਿਰਜਾ ਘਰ ’ਤੇ ਗੋਲੀਬਾਰੀ; ਅੱਗ ਲੱਗਣ ਕਾਰਨ 4 ਹਲਾਕ; 8 ਜ਼ਖ਼ਮੀ

Current Updates

ਤਰਨ ਤਾਰਨ ਹਲਕਾ : ‘ਆਪ’ ਹਾਰੀ, ਪੁਲੀਸ ਜਿੱਤੀ: ਸੁਖਬੀਰ ਬਾਦਲ

Current Updates

ਹਿਮਾਚਲ ਪ੍ਰਦੇਸ਼: ਵਿਮਲ ਨੇਗੀ ਮਾਮਲੇ ’ਤੇ ਸ਼ਿਮਲਾ ਦੇ ਐਸਪੀ ਨੇ ਡੀਜੀਪੀ ’ਤੇ ਲਾਏ ਦੋਸ਼

Current Updates

Leave a Comment