September 17, 2026
ਖਾਸ ਖ਼ਬਰਰਾਸ਼ਟਰੀ

ਦੁਬਈ ਵਿਚ ਫਸੇ ਭਾਰਤੀਆਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ

ਦੁਬਈ ਵਿਚ ਫਸੇ ਭਾਰਤੀਆਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ

ਮੁੰਬਈ- ਇਜ਼ਰਾਈਲ ਅਤੇ ਇਰਾਨ ਵਿਚਕਾਰ ਚੱਲ ਰਹੀ ਜੰਗ ਕਾਰਨ ਦੁਬਈ ਵਿੱਚ ਫਸੇ ਲੋਕਾਂ ਦੀ ਮਦਦ ਲਈ ਬਾਲੀਵੁੱਡ ਅਦਾਕਾਰ ਸੂਦ ਅੱਗੇ ਆਏ ਹਨ। ਉਨ੍ਹਾਂ ਨੇ ਫਸੇ ਲੋਕਾਂ ਨੂੰ ਮੁਫ਼ਤ ਰਿਹਾਇਸ਼ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ।  ਭਾਵੇਂ ਉਹ ਭਾਰਤੀ ਹੋਣ ਜਾਂ ਦੂਜੇ ਦੇਸ਼ਾਂ ਦੇ, ਉਹ ਸਾਰਿਆਂ ਦੀ ਮਦਦ ਕਰਨਗੇ। ਉਨ੍ਹਾਂ ਸਾਰਿਆਂ ਨੂੰ ਸਿਰਫ਼ ਇੱਕ ਸੁਨੇਹਾ ਭੇਜਣ ਕਿਹਾ ਹੈ। ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਪੋਸਟ ਕਰਦਿਆਂ ਲਿਖਿਆ ਕਿ ਜੰਗ ਕਾਰਨ ਬਹੁਤ ਸਾਰੇ ਯਾਤਰੀ ਦੁਬਈ ਵਿੱਚ ਫਸੇ ਹੋਏ ਹਨ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਉੱਥੇ ਹੈ ਅਤੇ ਉਸ ਕੋਲ ਰਹਿਣ ਲਈ ਜਗ੍ਹਾ ਨਹੀਂ ਹੈ, ਤਾਂ ਅਸੀਂ ਮੁਫ਼ਤ ਸੁਰੱਖਿਅਤ ਰਿਹਾਇਸ਼ ਦੀ ਪੇਸ਼ਕਸ਼ ਕਰ ਰਹੇ ਹਾਂ।” ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਮਦਦ ਦੀ ਲੋੜ ਹੈ ਤਾਂ dugastaproperties ‘ਤੇ ਸੁਨੇਹਾ ਭੇਜੋ।

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪੰਜਾਬ ਦੇ ਹੜ੍ਹਾਂ ਦੌਰਾਨ ਵੀ ਮਦਦ ਲਈ ਅੱਗੇ ਆਏ ਸਨ। ਅਗਸਤ 2025 ਵਿੱਚ, ਜਦੋਂ ਪੰਜਾਬ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਇਆ ਤਾਂ ਉਨ੍ਹਾਂ ਨੇ ਆਪਣੀ ਭੈਣ ਮਾਲਵਿਕਾ ਸੂਦ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿੱਜੀ ਤੌਰ ‘ਤੇ ਦੌਰਾ ਕੀਤਾ। ਇਸ ਸਮੇਂ ਦੌਰਾਨ, ਲੋਕਾਂ ਨੂੰ ਪੀਣ ਵਾਲਾ ਪਾਣੀ, ਭੋਜਨ ਰਾਸ਼ਨ, ਬੱਚਿਆਂ ਦੇ ਪੋਸ਼ਣ ਲਈ ਕਿੱਟਾਂ, ਕੰਬਲ, ਤਰਪਾਲਾਂ, ਸਫਾਈ ਕਿੱਟਾਂ, ਮੱਛਰਦਾਨੀਆਂ ਅਤੇ ਜਾਨਵਰਾਂ ਦਾ ਚਾਰਾ ਵੰਡਿਆ ਗਿਆ। ਮੈਡੀਕਲ ਕੈਂਪ ਵੀ ਲਗਾਏ ਗਏ। ਉਨ੍ਹਾਂ ਨੇ ਗੁਰਦੇ ਦੀ ਬਿਮਾਰੀ ਲਈ ਇੱਕ ਬੱਚੇ ਦਾ ਇਲਾਜ ਵੀ ਕਰਵਾਇਆ ਸੀ।

Related posts

ਹਰਿਆਣਾ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ, ਕੁੜੀਆਂ ਮੁੜ ਅੱਵਲ

Current Updates

ਬਲੈਕਆਊਟ ਦਰਮਿਆਨ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਮੈਚ ਰੱਦ

Current Updates

ਪਟਿਆਲਾ ਮੈਡੀਕਲ ਕਾਲਜ ‘ਚ ਖੂਨੀ ਝੜਪ, ਹੋਸਟਲ ਦੇ ਬਾਹਰ ਵਿਦਿਆਰਥੀ ਦੀ ਹੱਤਿਆ

Current Updates

Leave a Comment