June 3, 2026
ਖਾਸ ਖ਼ਬਰਪੰਜਾਬਰਾਸ਼ਟਰੀ

ਮਹਿਲ ਦੇ ਵਫ਼ਾਦਾਰ ਸੌਰਵ ਸ਼ਰਮਾ ਬਣੇ ਭਾਜਪਾ ਮੰਡਲ ਪ੍ਰਧਾਨ

ਮਹਿਲ ਦੇ ਵਫ਼ਾਦਾਰ ਸੌਰਵ ਸ਼ਰਮਾ ਬਣੇ ਭਾਜਪਾ ਮੰਡਲ ਪ੍ਰਧਾਨ

ਪਟਿਆਲਾ- ਗੁਰਬਖਸ਼ ਕਲੋਨੀ ਸਥਿਤ ਮਹਾਦੇਵ ਮੰਦਰ ਚੈਰੀਟੇਬਲ ਟਰਸਟ ਦੇ ਹਾਲ ਵਿੱਚ ਭਾਰਤੀ ਜਨਤਾ ਪਾਰਟੀ ਦੀ ਇਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੋਤੀ ਮਹਲ ਦੇ ਵਫ਼ਾਦਾਰ ਅਤੇ ਸ਼ਹਿਰ ਦੇ ਸਿਰਕੱਢ ਯੁਵਾ ਆਗੂ ਸੌਰਵ ਸ਼ਰਮਾ ਨੂੰ ਗੁਰੂ ਨਾਨਕ ਨਗਰ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਮਹਿਲ ਦੇ ਵਫ਼ਾਦਾਰ ਸੌਰਵ ਸ਼ਰਮਾ ਬਣੇ ਭਾਜਪਾ ਮੰਡਲ ਪ੍ਰਧਾਨ
ਮੁੱਖ ਮਹਿਮਾਨ ਬੀਬਾ ਜੈ ਇੰਦਰ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੌਰਵ ਸ਼ਰਮਾ ਲੰਬੇ ਸਮੇਂ ਤੋਂ ਜ਼ਮੀਨੀ ਪੱਧਰ ‘ਤੇ ਸਰਗਰਮ ਹਨ ਅਤੇ ਨੌਜਵਾਨਾਂ ਵਿੱਚ ਉਨ੍ਹਾਂ ਦੀ ਚੰਗੀ ਪੈਠ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਪੂਰਾ ਵਿਸ਼ਵਾਸ ਹੈ ਕਿ ਸੌਰਵ ਸ਼ਰਮਾ ਦੀ ਅਗਵਾਈ ਹੇਠ ਗੁਰੂ ਨਾਨਕ ਨਗਰ ਮੰਡਲ ਹੋਰ ਮਜ਼ਬੂਤੀ ਨਾਲ ਕੰਮ ਕਰੇਗਾ ਅਤੇ ਸੰਗਠਨ ਨੂੰ ਨਵੀਂ ਦਿਸ਼ਾ ਮਿਲੇਗੀ।
ਜ਼ਿਲਾ ਭਾਜਪਾ ਪ੍ਰਧਾਨ ਵਿਜੇ ਕੁਮਾਰ ਕੂਕਾ ਨੇ ਵੀ ਸੌਰਵ ਸ਼ਰਮਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਵਫ਼ਾਦਾਰ, ਮਿਹਨਤੀ ਅਤੇ ਸਮਰਪਿਤ ਕਾਰਕੁਨ ਹਨ, ਜਿਨ੍ਹਾਂ ਨੇ ਹਰ ਪੜਾਅ ‘ਤੇ ਪਾਰਟੀ ਲਈ ਡੱਟ ਕੇ ਕੰਮ ਕੀਤਾ ਹੈ ਅਤੇ ਨੌਜਵਾਨ ਵਰਗ ਨੂੰ ਪਾਰਟੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਦੱਸਣਯੋਗ ਹੈ ਕਿ ਸੌਰਵ ਸ਼ਰਮਾ ਦਾ ਰਾਜਨੀਤਿਕ ਸਫਰ ਕੈਪਟਨ ਅਮਰਿੰਦਰ ਸਿੰਘ ਨਾਲ ਜੁੜਿਆ ਰਿਹਾ ਹੈ। ਜਦੋਂ ਕੈਪਟਨ ਕਾਂਗਰਸ ਵਿੱਚ ਸਨ, ਉਸ ਸਮੇਂ ਸੌਰਵ ਸ਼ਰਮਾ ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਰਹੇ। ਬਾਅਦ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਬਣਾਈ, ਤਾਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੌਰਵ ਸ਼ਰਮਾ ਨੇ ਪੀਐਲਸੀ ਦੇ ਉਮੀਦਵਾਰਾਂ ਲਈ ਦਿਨ-ਰਾਤ ਪ੍ਰਚਾਰ ਕੀਤਾ। ਇਸ ਤੋਂ ਬਾਅਦ ਉਹ ਕੈਪਟਨ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਉਦੋਂ ਤੋਂ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ।
ਨਵ-ਨਿਯੁਕਤ ਮੰਡਲ ਪ੍ਰਧਾਨ ਸੌਰਵ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕੈਪਟਨ ਅਮਰਿੰਦਰ ਸਿੰਘ, ਪਰਨੀਤ ਕੌਰ, ਬੀਬਾ ਜੈ ਇੰਦਰ ਕੌਰ, ਜਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ।
ਸਮਾਗਮ ਦੌਰਾਨ ਭਾਜਪਾ ਦੇ ਜਿਲਾ ਜਨਰਲ ਸਕੱਤਰ ਸੰਜੀਵ ਸ਼ਰਮਾ ਹੈਪੀ, ਸੀਨੀਅਰ ਆਗੂ ਗੁਰਵਿੰਦਰ ਕੌਂਸਲ, ਯੁਵਰਾਜ ਸ਼ਰਮਾ ਜੱਸੋਵਾਲ, ਪਾਇਲ ਮੋਦਗਿਲ, ਵਨੀਤ ਸਹਿਗਲ, ਅਮਰਜੀਤ ਭੱਟੀ, ਨੀਤੂ ਅਤੇ ਸੌਰਵ ਸ਼ਰਮਾ ਦੀ ਟੀਮ ਦੇ ਮੈਂਬਰ ਸੰਜੀਵ ਕੁਮਾਰ ਬਬਲਾ, ਨਰਾਇਣ ਦੱਤ, ਵਿਨੋਦ ਬਾਲੀ, ਅਨਮੋਲ ਚੋਪੜਾ, ਕਮਲ ਮਰਕਨ, ਰੋਹਿਤ ਸ਼ਰਮਾ, ਅਮਿਤ ਕੁਮਾਰ ਮੀਤੀ, ਵਿਕਰਮ ਗੁਜਰਾਤੀ, ਬਾਲ ਕ੍ਰਿਸ਼ਨ, ਰਾਜੂ ਵੀਲਾ, ਬੰਟੀ, ਸਤਨਾਮ ਸਿੰਘ, ਹਿਮਾਂਸ਼ੂ ਸ਼ਰਮਾ, ਮਹੇਸ਼ ਕੁਮਾਰ ਅਤੇ ਗੌਰਵ ਨਰਿਆਲ, ਨੀਰਜ ਸ਼ਰਮਾ ਅਤੇ ਹੋਰ ਆਗੂ ਮੌਜੂਦ ਰਹੇ।
ਸਮਾਗਮ ਦੌਰਾਨ ਸਾਰੇ ਆਗੂਆਂ ਨੇ ਨਵ-ਨਿਯੁਕਤ ਮੰਡਲ ਪ੍ਰਧਾਨ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਮੰਡਲ ਸੰਗਠਨਾਤਮਕ ਤੌਰ ‘ਤੇ ਨਵੀਆਂ ਉੱਚਾਈਆਂ ਹਾਸਲ ਕਰੇਗਾ।

Related posts

ਸਿੰਧੂ ਉਦੈਪੁਰ ’ਚ ਵੈਂਕਟ ਦੱਤਾ ਸਾਈ ਨਾਲ ਵਿਆਹ ਦੇ ਬੰਧਨ ’ਚ ਬੱਝੀ

Current Updates

ਮੇਰਾ ਕੰਮ ਬੋਲੇਗਾ: Raghav Chadha ਨੇ ‘ਆਪ’ ਨਾਲ ਮੱਤਭੇਦਾਂ ਦਰਮਿਆਨ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤਾ ਜਵਾਬ

Current Updates

ਏਏਆਈਬੀ ਦੀ ਮੁੱਢਲੀ ਰਿਪੋਰਟ ਦੇ ਕੁਝ ਪਹਿਲੂ ‘ਗੈਰਜ਼ਿੰਮੇਵਾਰਾਨਾ’

Current Updates

Leave a Comment