September 7, 2026
ਖਾਸ ਖ਼ਬਰਰਾਸ਼ਟਰੀ

ਖੇਡਦੇ ਸਮੇਂ 9 ਸਾਲਾ ਬੱਚੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਖੇਡਦੇ ਸਮੇਂ 9 ਸਾਲਾ ਬੱਚੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਜੈਪੁਰ: ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ’ਚ ਇਕ ਨਿਜੀ ਸਕੂਲ ’ਚ ਖੇਡਦੇ ਸਮੇਂ 9 ਸਾਲਾ ਵਿਦਿਆਰਥਣ ਦਿਵਿਆ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਘਟਨਾ 23 ਫ਼ਰਵਰੀ ਦੀ ਸਵੇਰ ਨੂੰ ਗੋਟਨ ਕਸਬੇ ਦੇ ਗੋਟਨ ਇੰਟਰਨੈਸ਼ਨਲ ਸਕੂਲ ’ਚ ਵਾਪਰੀ। ਸਕੂਲ ਪ੍ਰਬੰਧਕਾਂ ਅਨੁਸਾਰ, ਤਾਲਨਪੁਰ ਨਿਵਾਸੀ ਰਾਜੇਂਦਰ ਬਾਪੇਡੀਆ ਦੀ ਧੀ ਦਿਵਿਆ, ਜੋ ਕਿ 5ਵੀਂ ਜਮਾਤ ਦੀ ਵਿਦਿਆਰਥਣ ਸੀ, ਰੋਜ਼ਾਨਾ ਵਾਂਗ ਸਕੂਲ ਪਹੁੰਚੀ ਸੀ। ਅਜੇ ਸਵੇਰ ਦੀ ਪ੍ਰਾਰਥਨਾ ਸ਼ੁਰੂ ਹੋਣ ’ਚ ਸਮਾਂ ਸੀ, ਇਸ ਲਈ ਉਹ ਮੈਦਾਨ ’ਚ ਖੇਡ ਰਹੀ ਸੀ ਕਿ ਅਚਾਨਕ ਬੇਹੋਸ਼ ਹੋ ਕੇ ਡਿੱਗ ਪਈ। ਉਸ ਨੂੰ ਤੁਰਤ ਸਰਕਾਰੀ ਹਸਪਤਾਲ ਲੈ ਕੇ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਡਾਕਟਰਾਂ ਮੁਤਾਬਕ ਮੁੱਢਲੀ ਜਾਂਚ ’ਚ ਮੌਤ ਦਾ ਕਾਰਨ ‘ਕਾਰਡੀਅਕ ਅਰੈਸਟ’ ਮੰਨਿਆ ਗਿਆ ਹੈ। ਪਰਵਾਰ ਨੇ ਬੱਚੀ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿਤਾ, ਜਿਸ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਗਈ।  ਪਰਵਾਰ ਨੇ ਦਸਿਆ ਕਿ ਦਿਵਿਆ ਦੇ ਵੱਡੇ ਭਰਾ ਅਭਿਸ਼ੇਕ ਦੀ ਮੌਤ ਵੀ ਲਗਭਗ ਚਾਰ ਮਹੀਨੇ ਪਹਿਲਾਂ ਇਸੇ ਤਰ੍ਹਾਂ ਹੋਈ ਸੀ।

Related posts

ਹੜ੍ਹ ਪੀੜਤਾਂ ਨੂੰ ਜ਼ਮੀਨਾਂ ਦੀ ਪੱਕੀ ਮਾਲਕੀ ਤੇ ਸੁਰੱਖਿਅਤ ਸਥਾਨਾਂ ’ਤੇ ਰਿਹਾਇਸ਼ੀ ਜਗ੍ਹਾ ਦੇਣ ਦੇ ਯਤਨ ਕਰਾਂਗੇ: ਰਾਜਪਾਲ

Current Updates

ਚੈਂਪੀਅਨਜ਼ ਟਰਾਫੀ: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖਿਤਾਬੀ ਮੁਕਾਬਲਾ ਅੱਜ

Current Updates

ਕਣਕ ਦੀ ਖ਼ਰੀਦ ਨੇ ਜ਼ੋਰ ਫੜਿਆ, ਚੁਕਾਈ ਸੁਸਤ

Current Updates

Leave a Comment