October 1, 2026
ਖਾਸ ਖ਼ਬਰਪੰਜਾਬਰਾਸ਼ਟਰੀ

ਜ਼ੀਰਾ ’ਚ ਪਤਨੀ ਦੀ ਧੋਖੇਬਾਜ਼ੀ ਤੋਂ ਤੰਗ ਆ ਕੇ ਨੌਜਵਾਨ ਨੇ ਜੀਵਨ ਲੀਲਾ ਕੀਤੀ ਸਮਾਪਤ

ਜ਼ੀਰਾ ’ਚ ਪਤਨੀ ਦੀ ਧੋਖੇਬਾਜ਼ੀ ਤੋਂ ਤੰਗ ਆ ਕੇ ਨੌਜਵਾਨ ਨੇ ਜੀਵਨ ਲੀਲਾ ਕੀਤੀ ਸਮਾਪਤ

ਫਿਰੋਜ਼ਪੁਰ: ਜੀਰਾ ਦੇ ਅਵਾਨ ਰੋਡ ’ਤੇ ਰਹਿਣ ਵਾਲੇ ਰਣਬੀਰ ਸਿੰਘ ਉਰਫ ਰਾਣਾ ਜਿਸ ਦੀ ਪਤਨੀ ਬਲਵਿੰਦਰ ਕੌਰ ਵੱਲੋਂ ਆਪਣੇ ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਬਲਦੇਵ ਸਿੰਘ ਪੁੱਤਰ ਲਕਸ਼ਮਣ ਸਿੰਘ ਅਵਾਨ ਰੋਡ ਜੀਰਾ ਦੇ ਵਿਅਕਤੀ ਨਾਲ ਨਜਾਇਜ਼ ਸਬੰਧ ਬਣਾ ਲਏ। ਇਸ ਦੀ ਜਾਣਕਾਰੀ ਰਣਬੀਰ ਸਿੰਘ ਦੀ ਮਾਤਾ ਪ੍ਰਕਾਸ਼ ਕੌਰ ਵੱਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ ਪਤਨੀ ਦੇ ਇੱਕ ਨਹੀਂ, ਕਈਆਂ ਨਾਲ ਨਜਾਇਜ਼ ਸਬੰਧ ਸਨ। ਜਦ ਛੇ ਸੱਤ ਸਾਲ ਬਾਅਦ ਮੇਰਾ ਬੇਟਾ ਘਰ ਵਾਪਸ ਪਰਤਿਆ, ਤਾਂ ਉਸ ਨੂੰ ਵੀ ਬਲਦੇਵ ਸਿੰਘ ਵੱਲੋਂ ਡਰਾਇਆ ਧਮਕਾਇਆ ਜਾਂਦਾ ਸੀ। ਜੋ ਮਕਾਨ ਮੇਰੇ ਨਾਮ ਸੀ, ਉਸ ਨੂੰ ਵੀ ਧੋਖੇਬਾਜ਼ੀ ਨਾਲ ਬਲਵਿੰਦਰ ਕੌਰ ਨੇ ਆਪਣੇ ਨਾਮ ਕਰਵਾ ਲਿਆ ਤੇ ਵੇਚ ਦਿੱਤਾ। ਮੈਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ।

ਮਾਤਾ ਪ੍ਰਕਾਸ਼ ਕੌਰ ਨੇ ਦੱਸਿਆ ਕਿ ਮੈਨੂੰ ਅੱਠ-ਅਠ ਦਿਨ ਰੋਟੀ ਤੱਕ ਨਹੀਂ ਦਿੱਤੀ ਜਾਂਦੀ ਸੀ, ਜਿਸ ਸਭ ਦੀ ਜਾਣਕਾਰੀ ਜਦ ਰਣਬੀਰ ਸਿੰਘ ਰਾਣਾ ਨੂੰ ਹੋਈ ਤਾਂ ਉਸ ਨੇ ਪਤਨੀ ਨੂੰ ਬਹੁਤ ਸਮਝਾਇਆ, ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਈ। ਜਿਸ ਨੂੰ ਵੇਖਦੇ ਹੋਏ ਰਣਬੀਰ ਸਿੰਘ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਤਾ ਪ੍ਰਕਾਸ਼ ਕੌਰ ਨੇ ਦੱਸਿਆ ਕਿ ਰਣਬੀਰ ਸਿੰਘ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਤਾਂ ਉਥੇ ਉਸ ਨੇ ਇੱਕ ਵੀਡੀਓ ਰਾਹੀਂ ਆਪਣੀ ਗੱਲ ਕਹੀ, ਜਿਸ ਵਿੱਚ ਉਸ ਨੇ ਬਲਦੇਵ ਸਿੰਘ ਦਾ ਤੇ ਬਲਵਿੰਦਰ ਕੌਰ ਦਾ ਨਾਮ ਲਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਬਾਬਤ ਪੁਲਿਸ ਇਨਵੈਸਟੀਗੇਸ਼ਨ ਅਫਸਰ ਏਐਸਆਈ ਬਲਰਾਜ ਸਿੰਘ ਵੱਲੋਂ ਦੱਸਿਆ ਗਿਆ ਕਿ ਬਲਦੇਵ ਸਿੰਘ ਨਾਮ ਦੇ ਵਿਅਕਤੀ ਨਾਲ ਬਲਵਿੰਦਰ ਕੌਰ ਦਾ ਨਜਾਇਜ਼ ਸਬੰਧ ਸੀ, ਜਿਸ ਤੋਂ ਦੁਖੀ ਹੋ ਕੇ ਰਣਬੀਰ ਸਿੰਘ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਲਦੇਵ ਸਿੰਘ ਦੀ ਭਾਲ ਜਾਰੀ ਹੈ ਤੇ ਜਲਦ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

Related posts

ਮੱਧ ਪ੍ਰਦੇਸ਼ : ਟਰੈਕਟਰ-ਟਰਾਲੀ ਪਲਟਣ ਕਾਰਨ 4 ਲੋਕਾਂ ਦੀ ਮੌਤ, 15 ਜ਼ਖ਼ਮੀ ਖੇਤ ਵਿਚੋਂ ਕੰਮ ਕਰਕੇ ਆ ਰਹੇ ਸਨ ਵਾਪਸ

Current Updates

ਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੋਲਡੀ ਬਰਾੜ ਖ਼ਿਲਾਫ਼ ਮਾਮਲਾ ਦਰਜ

Current Updates

ਕਲਕੱਤਾ ਹਾਈ ਕੋਰਟ ਵੱਲੋਂ ਮਮਤਾ ਸਰਕਾਰ ਨੂੰ ‘ਮੌਤ ਤੱਕ ਉਮਰ ਕੈਦ’ ਦੀ ਸਜ਼ਾ ਨੂੰ ਚੁਣੌਤੀ ਦੇਣ ਦੀ ਖੁੱਲ੍ਹ

Current Updates

Leave a Comment