November 16, 2026
ਖਾਸ ਖ਼ਬਰਰਾਸ਼ਟਰੀ

AI ਦਾ ਪ੍ਰਯੋਗ ਵਧਣ ਕਾਰਨ ਘਟ ਰਹੀਆਂ ਨੇ ਦਾਖ਼ਲਾ ਪੱਧਰ ਦੀਆਂ ਨੌਕਰੀਆਂ: ਰਿਪੋਰਟ

AI ਦਾ ਪ੍ਰਯੋਗ ਵਧਣ ਕਾਰਨ ਘਟ ਰਹੀਆਂ ਨੇ ਦਾਖ਼ਲਾ ਪੱਧਰ ਦੀਆਂ ਨੌਕਰੀਆਂ: ਰਿਪੋਰਟ

ਨਵੀਂ ਦਿੱਲੀ: ਕੰਪਨੀਆਂ ਵਿਚਕਾਰ ਬਨਾਉਟੀ ਬੁੱਧੀ (ਏ.ਆਈ.) ਦੀ ਮਕਬੂਲੀਅਤ ਵਧਣ ਨਾਲ ਵਿਸ਼ੇਸ਼ ਰੂਪ ’ਚ ਦਾਖ਼ਲਾ ਪੱਧਰ ਦੀਆਂ ਭਰਤੀਆਂ ਪ੍ਰਭਾਵਤ ਹੋਈਆਂ ਹਨ। ਇਕ ਰੀਪੋਰਟ ’ਚ ਇਹ ਟੀਚਾ ਕਢਿਆ ਗਿਆ ਹੈ। ਓਪਨਆਈ ਦੇ ਸਮਰਥਨ ’ਚ ਇੰਡੀਅਲ ਕੌਂਸਲ ਫ਼ਾਰ ਰੀਸਰਚ ਆਨ ਇੰਟਰਨੈਸ਼ਨਲ ਇਕੋਨੋਮਿਕ ਰਿਲੇਸ਼ਨਜ਼ (ਇਕ੍ਰੀਅਰ) ਦੇ ਇਕ ਅਧਿਐਨ ਮੁਤਾਬਕ, ਏ.ਆਈ. ਨੂੰ ਅਪਨਾਉਣ ਨਾਲ ਪੂਰੇ ਖੇਤਰ ’ਚ ਨਿਯੁਕਤੀਆਂ ਨੂੰ ਲੈ ਕੇ ਪ੍ਰਾਥਮਿਕਤਾਵਾਂ ਬਦਲ ਰਹੀਆਂ ਹਨ। ਅਧਿਐਨ ਅਨੁਸਾਰ, 63 ਫ਼ੀ ਸਦੀ ਕੰਪਨੀਆਂ ’ਚ ਡੋਮੇਨ ਮੁਹਾਰਤ ਅਤੇ ਏ.ਆਈ. ਜਾਂ ਡੇਟਾ ਹੁਨਰ ਵਾਲੇ ਮੁਲਾਜ਼ਮਾਂ ਦੀ ਮੰਗ ਵਧੀ ਹੈ, ਕਿਉਂਕਿ ਏ.ਆਈ. ਉਨ੍ਹਾਂ ਦੇ ਮੁੱਖ ਕੰਮਕਾਜ ਨਾਲ ਏਕੀਕ੍ਰਿਤ ਹੋ ਗਿਆ ਹੈ।

‘ਏ.ਆਈ. ਐਂਡ ਜੌਬਸ : ਦਿਸ ਟਾਇਮ ਇਜ਼ ਨੋ ਡਿਫ਼ਰੈਂਟ’ ਸਿਰਲੇਖ ਵਾਲੀ ਰੀਪੋਰਟ ਭਾਰਤ ’ਚ ਹੁਣ ਤਕ ਦੇ ਜੇਨ ਏ.ਆਈ. ਮਕਬੂਲੀਅਤ ਦੇ ਕੰਪਨੀ ਪੱਧਰ ਦਾ ਮੁਲਾਂਕਣ ਹੈ। ਇਹ ਅਧਿਐਨ ਨਵੰਬਰ, 2025 ਅਤੇ ਜਨਵਰੀ, 2026 ਵਿਚਕਾਰ ਕੀਤਾ ਗਿਆ ਹੈ। ਇਸ ’ਚ ਭਾਰਤ ਦੇ 10 ਸ਼ਹਿਰਾਂ ਦੀਆਂ 650 ਸੂਚਨਾ ਤਕਨਾਲੋਜੀ ਕੰਪਨੀਆਂ ਦੀ ਪ੍ਰਤੀਕਿਰਿਆ ਸ਼ਾਮਲ ਹੈ। ਇਸ ’ਚ ਦਸਿਆ ਗਿਆ, ‘‘ਕੰਪਨੀਆਂ ਨੇ ਕਿਹ ਹੈ ਕਿ ਏ.ਆਈ. ਕਾਰਨ ਨਿਯੁਕਤੀਆਂ ’ਚ ਮਾਮੂਲੀ ਕਮੀ ਆਈ ਹੈ। ਮੁੱਖ ਰੂਪ ’ਚ ਦਾਖ਼ਲਾ ਪੱਧਰ ’ਤੇ ਅਜਿਹਾ ਵੇਖਣ ਨੂੰ ਮਿਲ ਰਿਹਾ ਹੈ। ਨਾਲ ਹੀ ਦਰਮਿਆਨੇ ਅਤੇ ਸਿਖਰਲੇ ਪੱਧਰ ’ਤੇ ਭਰਤੀਆਂ ’ਚ ਸਥਿਰਤਾ ਵੀ ਹੈ।’’

ਰੀਪੋਰਟ ਕਹਿੰਦੀ ਹੈ ਕਿ ਸਾਫ਼ਟਵੇਅਰ ਡਿਵੈਲਪਰ ਅਤੇ ਡਾਟਾਬੇਸ ਪ੍ਰਸ਼ਾਸਕ ਵਰਗੇ ਏ.ਆਈ. ਦੀ ਜ਼ਰੂਰਤ ਵਾਲੇ ਖੇਤਰਾਂ ’ਚ ਮੰਗ ਸਭ ਤੋਂ ਜ਼ਿਆਦਾ ਵਧੀ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਏ.ਆਈ. ਨਾਲ ਸਭ ਤੋਂ ਜ਼ਿਆਦਾ ਪ੍ਰਭਾਵਤ 1900 ਤੋਂ ਜ਼ਿਆਦਾ ਕਾਰੋਬਰੀ ਖੰਡਾਂ ’ਚ ਉਤਪਾਦਕਤਾ ’ਚ ਵਾਧਾ, ਗਿਰਾਵਟ ਤੋਂ ਕਾਫ਼ੀ ਜ਼ਿਆਦਾ ਹੈ। ਸਰਵੇ ’ਚ ਸ਼ਾਮਲ ਅੱਧੀਆਂ ਤੋਂ ਜ਼ਿਆਦਾ ਕੰਪਨੀਆਂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਜਾਗਰੂਕਤਾ ਜਾਂ ਸਿਖਲਾਈ ਜ਼ਰੀਏ ਏ.ਆਈ. ਨੂੰ ਅਪਨਾਉਣ ’ਚ ਮਦਦ ਕਰ ਰਹੀਆਂ ਹਨ। ਜਦਕਿ 38 ਫ਼ੀ ਸਵੀ ਹੋਰਾਂ ਨੇ ਕਿਹਾ ਕਿ ਉਹ ਅਜਿਹਾ ਕਰਨ ਦੀ ਤਿਆਰੀ ਕਰ ਰਹੀਆਂ ਹਨ। ਹਾਲਾਂਕਿ ਇਸ ’ਚ ਕਿਹਾ ਗਿਆ ਹੈ ਕਿ ਸਿਖਲਾਈ ਦਾ ਘੇਰਾ ਅਜੇ ਸੀਮਤ ਹੈ ਅਤੇ ਸਿਰਫ਼ ਕੁੱਝ ਹੀ ਕੰਪਨੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਨ੍ਹਾਂ ਦੇ ਅੱਧੇ ਤੋਂ ਜ਼ਿਆਦਾ ਕਿਰਤ ਬਲ ਨੇ ਏ.ਆਈ. ਸਿਖਲਾਈ ਹਾਸਲ ਕੀਤੀ ਹੈ।

Related posts

ਗੁਜਰਾਤ ਦੀ ਅਦਾਲਤ ਵੱਲੋਂ ਹਿਰਾਸਤ ਵਿੱਚ ਤਸੀਹੇ ਦੇਣ ਦੇ ਮਾਮਲੇ ’ਚ ਸਾਬਕਾ ਆਈਪੀਐੱਸ ਅਧਿਕਾਰੀ ਸੰਜੀਵ ਭੱਟ ਬਰੀ

Current Updates

ਮਹਿਲਾ ਕ੍ਰਿਕਟ: ਭਾਰਤ ਨੇ ਆਇਰਲੈਂਡ ਨੂੰ 304 ਦੌੜਾਂ ਨਾਲ ਹਰਾਇਆ

Current Updates

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੀ ਚੋਣ ਤੋਂ ਦੋ ਮਹੀਨੇ ਬਾਅਦ ਹੀ ਅੰਦਰੂਨੀ ਕਲ੍ਹਾ ਦਾ ਸ਼ਿਕਾਰ

Current Updates

Leave a Comment