September 28, 2026
ਖਾਸ ਖ਼ਬਰਚੰਡੀਗੜ੍ਹ

ਪੀਜੀਆਈ ਵੱਲੋਂ ਵਿਰਲੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਦੇ ਇਲਾਜ ਲਈ ਮਦਦ ਦੀ ਅਪੀਲ

ਪੀਜੀਆਈ ਵੱਲੋਂ ਵਿਰਲੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਦੇ ਇਲਾਜ ਲਈ ਮਦਦ ਦੀ ਅਪੀਲ

ਚੰਡੀਗੜ੍ਹ– ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਵਿਰਲੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਦੇ ਇਲਾਜ ਵਾਸਤੇ ਦਾਨੀ ਸੱਜਣਾਂ ਨੂੰ ਦਾਨ ਭੇਜਣ (ਕ੍ਰਾਊਡ ਫੰਡਿੰਗ) ਲਈ ਇੱਕ ਵੈਬ ਪੋਰਟਲ ਲਾਂਚ ਕੀਤਾ ਗਿਆ ਹੈ। ਪੀਜੀਆਈ ਚੰਡੀਗੜ੍ਹ ਦੇ ਬੁਲਾਰੇ ਨੇ ਦੱਸਿਆ ਕਿ ਅਦਾਰਾ ਕੇਂਦਰੀ ਨੀਤੀ ਤਹਿਤ ਮਰੀਜ਼ਾਂ ਦੇ ਇਲਾਜ ਵਿੱਚ ਮੱਦਦ ਕਰਨ ਲਈ ਸੈਂਟਰ ਆਫ਼ ਐਕਸੀਲੈਂਸ ਵਜੋਂ ਜ਼ਿੰਮੇਵਾਰੀ ਨਿਭਾ ਰਿਹਾ ਹੈ। ਪੀਜੀਆਈ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹਰੇਕ ਆਮ ਵਿਅਕਤੀ ਅਤੇ ਕਾਰਪੋਰੇਟ ਦਾਨੀ ਸੱਜਣਾਂ ਨੂੰ ਇਸ ਪੋਰਟਲ ਰਾਹੀਂ ਦਾਨ ਭੇਜਣ ਦੀ ਅਪੀਲ ਕੀਤੀ ਹੈ।
ਬੁਲਾਰੇ ਨੇ ਦੱਸਿਆ ਕਿ ਇਹ ਪੋਰਟਲ https://rarediseases.mohfw.gov.in ਵੈਬਸਾਈਟ ਉਤੇ ਉਪਲਬਧ ਹੈ। ਇਸ ਪੋਰਟਲ ਉਤੇ ਆਮ ਵਿਅਕਤੀਆਂ ਅਤੇ ਕਾਰਪੋਰੇਟ ਦਾਨੀਆਂ ਵੱਲੋਂ ਭੇਜਿਆ ਗਿਆ ਸਵੈ-ਇੱਛਤ ਵਿਤੀ ਦਾਨ “ਨੈਸ਼ਨਲ ਪਾਲਿਸੀ ਆਫ਼ ਰੇਅਰ ਡਿਜ਼ੀਜ਼ 2021” (ਦੁਰਲੱਭ ਬਿਮਾਰੀਆਂ ਦੀ ਰਾਸ਼ਟਰੀ ਨੀਤੀ 2021) ਤਹਿਤ ਕੁਝ ਸੂਚੀਬੱਧ ਨਾਮੁਰਾਦ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦੇ ਇਲਾਜ ਲਈ ਖ਼ਰਚ ਕੀਤਾ ਜਾਵੇਗਾ।
ਕੋਈ ਵੀ ਆਮ ਵਿਅਕਤੀ ਅਤੇ ਕਾਰਪੋਰੇਟ ਦਾਨੀ ਸੱਜਣ ਇਸ ਵੈੱਬ ਪੋਰਟਲ ਉਤੇ ਜਾ ਕੇ ਮਰੀਜ਼ਾਂ ਦੇ ਇਲਾਜ ਲਈ ਸਵੈ-ਇੱਛਾ ਅਨੁਸਾਰ ਵਿੱਤੀ ਦਾਨ ਭੇਜ ਸਕਦੇ ਹਨ।

Related posts

ਕਸ਼ਮੀਰ ’ਚ ਹੱਡ ਚੀਰਵੀਂ ਠੰਢ ਜਾਰੀ

Current Updates

IAF ਨੇ ਚੱਕਰਵਾਤ-ਪ੍ਰਭਾਵਿਤ ਸ੍ਰੀਲੰਕਾ ਵਿੱਚ ਫਸੇ 300 ਤੋਂ ਵੱਧ ਭਾਰਤੀਆਂ ਨੂੰ ਕੱਢਿਆ

Current Updates

ਦੂਤਾਵਾਸ ਬਾਹਰ ਪ੍ਰਦਰਸ਼ਨ: ਭਾਰਤ ਨੇ ਬੰਗਲਾਦੇਸ਼ੀ ਦਾਅਵੇ ਝੂਠੇ ਦੱਸੇ

Current Updates

Leave a Comment