June 28, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸ੍ਰੀ ਕੇਦਾਰਨਾਥ ਮੰਦਰ, ਮਥੁਰਾ ਕਲੋਨੀ, ਪਟਿਆਲਾ ਵਿੱਚ ਸ਼ਰਾਰਤੀ ਅਨਸਰਾਂ ਖਿਲਾਫ ਅਦਾਲਤ ਵੱਲੋਂ ਕੀਤੀ ਗਈ ਸਟੇਅ

ਸ੍ਰੀ ਕੇਦਾਰਨਾਥ ਮੰਦਰ, ਮਥੁਰਾ ਕਲੋਨੀ, ਪਟਿਆਲਾ ਵਿੱਚ ਸ਼ਰਾਰਤੀ ਅਨਸਰਾਂ ਖਿਲਾਫ ਅਦਾਲਤ ਵੱਲੋਂ ਕੀਤੀ ਗਈ ਸਟੇਅ
ਪਟਿਆਲਾ- ਸ੍ਰੀ ਕੇਦਾਰਨਾਥ ਮੰਦਰ, ਮਥੁਰਾ ਕਲੋਨੀ, ਪਟਿਆਲਾ ਵਿੱਚ ਸ਼ਰਾਰਤੀ ਅਨਸਰਾਂ ਖਿਲਾਫ ਅਦਾਲਤ ਵੱਲੋਂ ਕੀਤੀ ਗਈ ਸਟੇਅ : ਹਰੀ ਸਿੰਘ ਚੌਹਾਨ ਵਾਇਸ ਚੇਅਰਮੈਨ, ਸੁਧਾਰ ਸਭਾ ਸ੍ਰੀ ਕੇਦਾਰਨਾਥ ਜੀ ਰਜਿ. ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੁਧਾਰ ਸਭਾ ਮੰਦਰ ਸ੍ਰੀ ਕੇਦਾਰਨਾਥ, ਰਾਜਪੁਰਾ ਰੋਡ, ਮਥੁਰਾ ਕਲੋਨੀ, ਪਟਿਆਲਾ ਦੇ ਹਰੀ ਸਿੰਘ ਚੌਹਾਨ ਵਾਇਸ ਚੇਅਰਮੈਨ ਨੇ ਦਸਿਆ ਕਿ ਉਕਤ ਮੰਦਰ ਸ੍ਰੀ ਕੇਦਾਰਨਾਥ ਜੀ, ਰਾਜਪੁਰਾ ਰੋਡ, ਮਥੁਰਾ ਕਲੋਨੀ, ਪਟਿਆਲਾ ਸ਼ਹਿਰ ਦਾ ਇੱਕ ਪ੍ਰਾਚੀਨ ਮੰਦਰ ਹੈ। ਪਿਛਲੇ ਕਾਫੀ ਸਮੇਂ ਤੋਂ ਉਕਤ ਮੰਦਰ ਦਾ ਸਹੀ ਦੇਖਭਾਲ ਨਹੀਂ ਹੋ ਰਹੀ ਸੀ ਤਾਂ ਸਾਰੇ ਭਗਤਾਂ ਨੇ ਮਿਲ ਕੇ ਉਕਤ ਸੁਧਾਰ ਸਭਾ ਬਣਾਈ ਸੀ, ਜੋ ਉਕਤ ਮੰਦਰ ਦੀ ਦੇਖ-ਰੇਖ, ਸਾਂਭ-ਸੰਭਾਲ, ਸਫਾਈ, ਭੰਡਾਰੇ ਵਗੈਰਾ ਕਰਵਾਉਂਦੀ ਹੈ। ਹਰੀ ਸਿੰਘ ਚੌਹਾਨ ਜੀ ਨੇ ਦੱਸਿਆ ਕਿ ਮੰਦਰ ਦੇ ਅੰਦਰ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਮੰਜੂਰੀ ਲੈ ਕੇ ਮੰਦਰ ਦੇ ਅੰਦਰ ਚਿੱਤਰਕਾਰੀ ਕਰਵਾਈ ਅਤੇ ਹੋਰ ਮੰਦਰ ਦੇ ਬਾਹਰ ਕੱਚੀ ਜਗ੍ਹਾ ਤੇ ਲੋਕਿੰਗ ਟਾਈਲਾਂ ਲਗਵਾਈਆਂ ਅਤੇ ਜਦੋਂ ਤੋਂ ਭਗਵਾਨ ਸ਼ੰਕਰ ਜੀ, ਅਤੇ ਨੰਦੀ ਜੀ ਦੀ ਮੂਰਤੀ ਬਣੀ ਹੈ ਇਸ ਨਾਲ ਮੰਦਰ ਦੀ  ਸੁੰਦਰਤਾ ਹੋਰ ਵੱਧ ਗਈ ਜਿਸ ਕਾਰਨ ਮੰਦਰ ਤੇ ਲੋਕਾਂ ਦੀ ਆਵਾਜਾਈ ਤੇ ਆਸਥਾ ਬਹੁਤ ਵੱਧ ਗਈ ਹੈ। ਜਿਸ ਬਾਰੇ ਸਾਰੇ ਇਲਾਕਾ ਵਾਸੀ / ਸ਼ਹਿਰ ਵਾਸੀ ਬਹੁਤ ਖੁਸ਼ ਹਨ ਅਤੇ ਸੁਧਾਰ ਸਭਾ ਦੀ ਸਰਹਾਨਾ ਕਰਦੇ ਹਨ। ਮੁਕੇਸ਼ ਠਾਕੁਰ ਉਰਫ ਸ਼ੰਟੀ  ਵਾਇਸ ਚੇਅਰਮੈਨ ਪ੍ਰਾਚੀਨ ਮੰਦਰ ਸ੍ਰੀ ਕੇਦਾਰਨਾਥ ਸੇਵਾ ਸੰਮਤੀ ਅਤੇ ਮੋਹਿਤ ਠਾਕੁਰ ਪ੍ਰਧਾਨ ਪ੍ਰਾਚੀਨ ਮੰਦਰ ਸ੍ਰੀ ਕੇਦਾਰਨਾਥ ਸੇਵਾ ਸੰਮਤੀ ਵਾਸੀਆਨ ਮਥੁਰਾ ਕਲੋਨੀ, ਪਟਿਆਲਾ ਵਗੈਰਾ ਮੰਦਰ ਦੀ ਮਰਿਆਦਾ ਭੰਗ ਕਰਦੇ ਸੀ ਅਤੇ ਭਗਤਾਂ ਦੀ ਆਸਥਾ ਵਿੱਚ ਵਿਘਨ ਪਾਉਂਦੇ ਸੀ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਸੀ, ਸੁਧਾਰ ਸਭਾ ਦੇ ਕੰਮ ਕਾਰ ਵਿੱਚ ਦਖਲ ਅੰਦਾਜੀ ਕਰਦੇ ਸੀ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਚੰਦਾ ਇਕੱਠੇ ਕਰਦੇ ਸੀ ਅਤੇ ਆਪਣੇ ਆਪ ਨੂੰ ਮੰਦਰ ਦੀ ਦੇਖ-ਰੇਖ ਲਈ ਆਪਣਾ ਹੱਕ ਜਤਾਉਂਦੇ ਸੀ ਤਾਂ ਸਾਡੀ ਸੰਸਥਾ ਨੇ ਆਪਣੇ ਵਕੀਲ ਸ੍ਰੀ ਅਮਿਤ ਜੈਨ ਰਾਹੀਂ ਸਿਵਲ ਸੂਟ ਨੰਬਰ 1494/2024 ਅਨੁਮਾਨੀ ਸੁਧਾਰ ਸਭਾ ਸ੍ਰੀ ਕੇਦਾਰਨਾਥ ਜੀ ਬਨਾਮ ਮੁਕੇਸ਼ ਠਾਕੁਰ ਵਗੈਰਾ ਦਾਇਰ ਕੀਤਾ ਸੀ ਜੋ ਸ੍ਰੀ ਹਰਜੋਤ ਸਿੰਘ ਗਿੱਲ, ਪੀ.ਸੀ.ਐਸ ਸਿਵਲ ਜੱਜ, ਜੂਨੀਅਰ ਡਵੀਜਨ, ਪਟਿਆਲ਼ਾ ਦੀ ਅਦਾਲਤ ਵਿੱਚ ਮਿਤੀ 29-04-2026 ਲਈ ਵਿਚਾਰ ਅਧੀਨ ਹੈ। ਮਾਨਯੋਗ ਅਦਾਲਤ ਨੇ ਉਕਤ ਕੇਸ ਵਿੱਚ ਸੁਧਾਰ ਸਭਾ ਵੱਲੋਂ ਦਾਇਰ ਬੰਦੀ ਦੀ ਦਰਖਾਸਤ ਹੁਕਮ ਮਿਤੀ 02-02-2026 ਨੂੰ ਮੰਨਜੂਰ ਕਰ ਲਿਆ ਹੈ ਅਤੇ ਦੂਜੀ ਧਿਰ ਮੁਕੇਸ਼ ਠਾਕੁਰ ਅਤੇ ਮੋਹਿਤ ਠਾਕੁਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਾਡੀ ਸਭਾ ਵੱਲੋਂ ਉਕਤ ਮੰਦਰ ਦੀ ਕੀਤੀ ਜਾ ਰਹੀ ਦੇਖ-ਰੇਖ, ਮੈਨੇਜਮੈਂਟ ਵਿੱਚ ਦਖਲ ਅੰਦਾਜੀ ਕਰਨ ਤੋਂ ਮੰਦਰ ਦੇ ਅਹਾਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨਿਉਸੈਂਸ (ਹੁਲੜਬਾਜੀ), ਮੰਦਰ ਦੇ ਵਿੱਚ ਕਿਸੇ ਤਰ੍ਹਾਂ ਦਾ ਹੱਕ ਜਤਾਉਣ ਵਿੱਚ ਰੋਕ ਲਗਾ ਦਿੱਤੀ ਹੈ।

Related posts

ਪ੍ਰਧਾਨ ਮੰਤਰੀ ਮੋਦੀ ਨਵੀਂ ਦਿੱਲੀ ਪਹੁੰਚੇ, ਹਵਾਈ ਅੱਡੇ ’ਤੇ ਕਸ਼ਮੀਰ ਦੇ ਹਾਲਾਤ ਬਾਰੇ ਜਾਣਕਾਰੀ ਲਈ

Current Updates

ਬਾਬਾ ਬੰਦਾ ਸਿੰਘ ਬਹਾਦਰ ਦੇ ਲਾਸਾਨੀ ਰੋਲ ਬਾਰੇ ਕੈਨੇਡਾ ’ਚ ਸੈਮੀਨਾਰ ਕਰਵਾਇਆ

Current Updates

ਮੈਂ ਭਾਜਪਾ ਵਰਕਰ ਹਾਂ, ਨਿਤਿਨ ਨਬੀਨ ਮੇਰੇ ਬੌਸ

Current Updates

Leave a Comment