September 14, 2026
ਖਾਸ ਖ਼ਬਰਰਾਸ਼ਟਰੀ

ਸੋਨੇ ਅਤੇ ਚਾਂਦੀ ਦੀ ਚਮਕ ਨੇ ਬਣਾਇਆ ਨਵਾਂ ਰਿਕਾਰਡ

ਸੋਨੇ ਅਤੇ ਚਾਂਦੀ ਦੀ ਚਮਕ ਨੇ ਬਣਾਇਆ ਨਵਾਂ ਰਿਕਾਰਡ

ਨਵੀਂ ਦਿੱਲੀ: ਕੌਮਾਂਤਰੀ ਬਾਜ਼ਾਰਾਂ ’ਚ ਮਜ਼ਬੂਤ ਖਰੀਦਦਾਰੀ ਦੇ ਰੁਝਾਨ ਦੇ ਮੱਦੇਨਜ਼ਰ ਦੇਸ਼ ਦੀ ਰਾਜਧਾਨੀ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਆਉਣ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ। ਬਾਜ਼ਾਰਾਂ ਮੁਤਾਬਕ ਚਾਂਦੀ ਦੀ ਕੀਮਤ ਲਗਾਤਾਰ ਤੀਜੇ ਦਿਨ 15,000 ਰੁਪਏ ਜਾਂ 4.05 ਫੀ ਸਦੀ ਦੇ ਵਾਧੇ ਨਾਲ 3,85,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸੱਭ ਤੋਂ ਉੱਚੇ ਪੱਧਰ ਉਤੇ ਪਹੁੰਚ ਗਈ। ਸਰਾਫਾ ਬਾਜ਼ਾਰਾਂ ’ਚ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ ਵੀ 5,000 ਰੁਪਏ ਜਾਂ 3 ਫੀ ਸਦੀ ਵਧ ਕੇ 1,71,000 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ।

ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ – ਕਮੋਡਿਟੀਜ਼ ਸੌਮਿਲ ਗਾਂਧੀ ਨੇ ਕਿਹਾ, ‘‘ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਇਕ ਮਜ਼ਬੂਤ ਅਤੇ ਨਿਰੰਤਰ ਵਾਧਾ ਜਾਰੀ ਹੈ, ਜਿਸ ਨਾਲ ਤੇਜੜੀਆਂ ਨੂੰ ਕੀਮਤਾਂ ਨੂੰ ਵਧਾਉਣ ਲਈ ਲਗਭਗ ਹਰ ਰੋਜ਼ ਨਵੇਂ ਉਤਪ੍ਰੇਰਕ ਮਿਲ ਰਹੇ ਹਨ।’’ ਉਨ੍ਹਾਂ ਕਿਹਾ ਕਿ ਇਸ ਰੁਝਾਨ ਨੂੰ ਮੁੱਖ ਤੌਰ ਉਤੇ ਭੂ-ਸਿਆਸੀ ਤਣਾਅ ਅਤੇ ਵਪਾਰ ਨਾਲ ਸਬੰਧਤ ਨਿਰੰਤਰ ਅਨਿਸ਼ਚਿਤਤਾਵਾਂ ਦਾ ਸਮਰਥਨ ਮਿਲਿਆ ਹੈ, ਜਿਸ ਨੇ ਕੀਮਤੀ ਧਾਤਾਂ ਦੀ ਸੁਰੱਖਿਅਤ ਪਨਾਹਗਾਹ ਦੀ ਮੰਗ ਨੂੰ ਵਧਾ ਦਿਤਾ ਹੈ।

Related posts

ਸ਼ਹੀਦੀ ਜੋੜ ਮੇਲ: ਰੇਲਵੇ ਵੱਲੋਂ ਸਰਹਿੰਦ ਵਿਖੇ 12 ਗੱਡੀਆਂ ਦੇ ਆਰਜ਼ੀ ਠਹਿਰਾਅ ਦਾ ਐਲਾਨ

Current Updates

ਲੁਪਤ ਹੋ ਰਹੇ ਜੰਗਲੀ ਜੀਵਨ ਦੀ ਬਹਾਲੀ ਜ਼ਰੂਰੀ : ਡੀਐਸਪੀ ਸਿੰਗਲਾ

Current Updates

ਨਿਸ਼ਾਨੇਬਾਜ਼ੀ: ਅਰਜੁਨ ਤੇ ਏਲਾਵੇਨਿਲ ਨੇ ਸੋਨ ਤਗ਼ਮਾ ਜਿੱਤਿਆ

Current Updates

Leave a Comment