September 13, 2026
ਖਾਸ ਖ਼ਬਰਰਾਸ਼ਟਰੀ

ਸ਼ੇਫਾਲੀ ਜਰੀਵਾਲਾ ਦੀ ਮੌਤ ‘ਕਾਲੇ ਜਾਦੂ’ ਨਾਲ ਜੁੜੀ ਸੀ, ਪਤੀ ਦੇ ਦਾਅਵੇ ਨੇ ਨਵਾਂ ਵਿਵਾਦ ਛੇੜਿਆ

ਸ਼ੇਫਾਲੀ ਜਰੀਵਾਲਾ ਦੀ ਮੌਤ ‘ਕਾਲੇ ਜਾਦੂ’ ਨਾਲ ਜੁੜੀ ਸੀ, ਪਤੀ ਦੇ ਦਾਅਵੇ ਨੇ ਨਵਾਂ ਵਿਵਾਦ ਛੇੜਿਆ

ਚੰਡੀਗੜ੍ਹ- ਟੈਲੀਵਿਜ਼ਨ ਸਟਾਰ ਸ਼ੇਫਾਲੀ ਜਰੀਵਾਲਾ ਦੀ ਚਾਣਚੱਕ ਹੋਈ ਮੌਤ ਤੋਂ ਛੇ ਮਹੀਨਿਆਂ ਬਾਅਦ ਉਸ ਦੇ ਪਤੀ ਅਦਾਕਾਰ ਪਰਾਗ ਤਿਆਗੀ ਨੇ ਇਹ ਦੋਸ਼ ਲਗਾ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ ਕਿ ਸ਼ੇਫਾਲੀ ਦੀ ਮੌਤ ‘ਕਾਲੇ ਜਾਦੂ’ ਨਾਲ ਜੁੜੀ ਹੋਈ ਸੀ। ਤਿਆਗੀ ਨੇ ਪਾਰਸ ਛਾਬੜਾ ਦੇ ਪੋਡਕਾਸਟ ’ਤੇ ਬੋਲਦਿਆਂ ਕਿਹਾ ਕਿ ਉਸ ਦਾ ਇਹ ਵਿਸ਼ਵਾਸ ਅਫਵਾਹਾਂ ਦੀ ਬਜਾਏ ਨਿੱਜੀ ਤਜਰਬੇ ਅਤੇ ਸਹਿਜਤਾ ’ਤੇ ਅਧਾਰਤ ਸੀ।

ਤਿਆਗੀ ਨੇ ਕਿਹਾ, ‘‘ਬਹੁਤ ਸਾਰੇ ਲੋਕ ਇਨ੍ਹਾਂ ਗੱਲਾਂ ’ਤੇ ਵਿਸ਼ਵਾਸ ਨਹੀਂ ਕਰਦੇ, ਪਰ ਮੈਂ ਇਨ੍ਹਾਂ ’ਤੇ ਪੂਰਾ ਵਿਸ਼ਵਾਸ ਕਰਦਾ ਹਾਂ। ਜਿੱਥੇ ਰੱਬ ਹੈ, ਉੱਥੇ ਸ਼ੈਤਾਨ ਵੀ ਹੈ। ਅਤੇ ਤੁਸੀਂ ਜਾਣਦੇ ਹੋ, ਲੋਕ ਆਪਣੇ ਦੁੱਖਾਂ ਬਾਰੇ ਉਦਾਸ ਨਹੀਂ ਹੁੰਦੇ, ਉਹ ਦੂਜਿਆਂ ਦੀ ਖੁਸ਼ੀ ਬਾਰੇ ਉਦਾਸ ਮਹਿਸੂਸ ਕਰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਪਤਾ ਹੈ ਕਿ ਇਹ ਕਿਸ ਨੇ ਕੀਤਾ। ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਕਿਸ ਨੇ ਕੀਤਾ, ਪਰ ਕਿਸੇ ਨੇ ਕੀਤਾ ਹੈ।’’ ਉਸ ਨੇ ਕਿਹਾ ਕਿ ਉਸ ਨੂੰ ਵਾਰ-ਵਾਰ ਕੁਝ ਅਜੀਬ ਮਹਿਸੂਸ ਹੋਇਆ।

ਤਿਆਗੀ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਕੁਝ ਤਾਂ ਗੜਬੜ ਹੈ। ਮੈਂ ਇਹ ਇੱਕ ਵਾਰ ਨਹੀਂ ਸਗੋਂ ਦੋ ਵਾਰ ਮਹਿਸੂਸ ਕੀਤਾ ਹੈ, ਅਤੇ ਇੱਕ ਵਾਰ ਤਾਂ ਨਿਕਲ ਗਏ, ਪਰ ਐਤਕੀਂ ਚੀਜ਼ਾਂ ਥੋੜ੍ਹੀਆਂ ਭਾਰੀ ਸਨ। ਮੈਨੂੰ ਨਹੀਂ ਪਤਾ, ਇਹ ਕੀ ਸੀ ਜਾਂ ਕੀ ਨਹੀਂ ਸੀ।’’ ਤਿਆਗੀ ਨੇ ਪ੍ਰਾਰਥਨਾ ਅਤੇ ਸ਼ਰਧਾ ਦੇ ਪਲਾਂ ਬਾਰੇ ਵੀ ਗੱਲ ਕੀਤੀ। ਉਸ ਨੇ ਕਿਹਾ ਕਿ ਉਹਨੇ ਉਨ੍ਹਾਂ ਸਮਿਆਂ ਦੌਰਾਨ ਸ਼ੇਫਾਲੀ ਵਿੱਚ ਬਦਲਾਅ ਦੇਖੇ – ਭਾਵਨਾਵਾਂ ਇੰਨੀਆਂ ਮਜ਼ਬੂਤ ​​ਸਨ ਕਿ ਉਹ ਘਰ ਵਿੱਚ ਧਾਰਮਿਕ ਰਸਮਾਂ ਨੂੰ ਤੇਜ਼ ਕਰਨ ਲਈ ਪ੍ਰੇਰਿਤ ਕਰਦੀਆਂ ਸਨ। ਸ਼ੇਫਾਲੀ ਜਰੀਵਾਲਾ, ਜੋ ‘ਕਾਂਟਾ ਲਗਾ’ ਗੀਤ ਤੋਂ ਮਕਬੂਲ ਹੋਈ ਸੀ ਤੇ ਮਗਰੋਂ ਟੀਵੀ ਅਤੇ ਰਿਐਲਿਟੀ ਸ਼ੋਅਜ਼ ਵਿੱਚ ਨਜ਼ਰ ਆਈ, ਦਾ ਪਿਛਲੇ ਸਾਲ ਜੂਨ ਵਿੱਚ ਦੇਹਾਂਤ ਹੋ ਗਿਆ। ਅਧਿਕਾਰਤ ਰਿਕਾਰਡ ਵਿਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਸੀ।

Related posts

ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ‘ਤੇ ਉਤਰਨਗੇ ਬੈਂਕ ਕਰਮਚਾਰੀ, 11 ਸਤੰਬਰ ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ

Current Updates

ਕਬੱਡੀ ਖਿਡਾਰੀ ਕਤਲ ਮਾਮਲੇ ’ਚ ਇੱਕ ਮੁਲਜ਼ਮ ਕਾਬੂ

Current Updates

ਕਾਮੇਡੀਅਨ ਅਪੂਰਵਾ ਮੁਖੀਜਾ ਨੇ ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਹਟਾਈਆਂ

Current Updates

Leave a Comment