August 12, 2026
ਖਾਸ ਖ਼ਬਰਰਾਸ਼ਟਰੀ

ਗਰੋਕ (Grok) ਰਾਹੀਂ ਅਸ਼ਲੀਲ AI ਸਮੱਗਰੀ ਨੂੰ ਰੋਕਣ ਲਈ ਐਕਸ (X) ਨੇ ਚੁੱਕੇ ਸਖ਼ਤ ਕਦਮ

ਗਰੋਕ (Grok) ਰਾਹੀਂ ਅਸ਼ਲੀਲ AI ਸਮੱਗਰੀ ਨੂੰ ਰੋਕਣ ਲਈ ਐਕਸ (X) ਨੇ ਚੁੱਕੇ ਸਖ਼ਤ ਕਦਮ

ਨਵੀਂ ਦਿੱਲੀ- ਮਾਈਕ੍ਰੋਬਲੋਗਿੰਗ ਪਲੇਟਫਾਰਮ ਐਕਸ (X) ਨੇ ਅਸ਼ਲੀਲ ਡੀਪਫੇਕ ਨੂੰ ਲੈ ਕੇ ਹੋਏ ਭਾਰੀ ਵਿਰੋਧ ਤੋਂ ਬਾਅਦ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਚੈਟਬੋਟ ‘ਗਰੋਕ’ (Grok) ਰਾਹੀਂ ਅਸਲ ਲੋਕਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਬਣਾਉਣ ‘ਤੇ ਰੋਕ ਲਗਾਉਣ ਲਈ ਨਵੇਂ ਤਕਨੀਕੀ ਉਪਾਅ ਲਾਗੂ ਕੀਤੇ ਹਨ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀ ਸਾਰੇ ਉਪਭੋਗਤਾਵਾਂ ’ਤੇ ਲਾਗੂ ਹੋਵੇਗੀ ਅਤੇ ਹੁਣ ਗਰੋਕ ਰਾਹੀਂ ਤਸਵੀਰਾਂ ਬਣਾਉਣ ਜਾਂ ਐਡਿਟ ਕਰਨ ਦੀ ਸਹੂਲਤ ਸਿਰਫ਼ ਪੈਸੇ ਦੇ ਕੇ ਸਬਸਕ੍ਰਿਪਸ਼ਨ ਲੈਣ ਵਾਲੇ ਮੈਂਬਰਾਂ ਲਈ ਹੀ ਉਪਲਬਧ ਹੋਵੇਗੀ, ਤਾਂ ਜੋ ਦੁਰਵਰਤੋਂ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾ ਸਕੇ।

ਐਕਸ ਨੇ ਉਨ੍ਹਾਂ ਖੇਤਰਾਂ ਵਿੱਚ ਜੀਓ-ਬਲਾਕਿੰਗ ਵੀ ਲਾਗੂ ਕਰ ਦਿੱਤੀ ਹੈ ਜਿੱਥੇ ਅਜਿਹੀ ਸਮੱਗਰੀ ਗੈਰ-ਕਾਨੂੰਨੀ ਹੈ। ਭਾਰਤ ਦੇ ਆਈਟੀ ਮੰਤਰਾਲੇ ਵੱਲੋਂ ਗਰੋਕ ਰਾਹੀਂ ਤਿਆਰ ਕੀਤੀ ਗਈ ਅਸ਼ਲੀਲ ਸਮੱਗਰੀ ‘ਤੇ ਸਖ਼ਤ ਇਤਰਾਜ਼ ਪ੍ਰਗਟਾਉਣ ਅਤੇ ਕਾਰਵਾਈ ਦੀ ਚੇਤਾਵਨੀ ਦੇਣ ਤੋਂ ਬਾਅਦ, ਐਕਸ ਨੇ ਆਪਣੀ ਗਲਤੀ ਮੰਨਦਿਆਂ ਲਗਪਗ 3,500 ਇਤਰਾਜ਼ਯੋਗ ਸਮੱਗਰੀਆਂ ਨੂੰ ਹਟਾਇਆ ਅਤੇ 600 ਤੋਂ ਵੱਧ ਖਾਤਿਆਂ ਨੂੰ ਡਿਲੀਟ ਕਰ ਦਿੱਤਾ ਹੈ। ਸਰਕਾਰ ਨੇ ਸਪੱਸ਼ਟ ਕੀਤਾ ਸੀ ਕਿ ਆਈਟੀ ਐਕਟ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਪਲੇਟਫਾਰਮ ਆਪਣੀ ਕਾਨੂੰਨੀ ਸੁਰੱਖਿਆ ਗੁਆ ਸਕਦਾ ਹੈ। ਇਸ ਦੇ ਜਵਾਬ ਵਿੱਚ ਐਕਸ ਨੇ ਭਾਰਤੀ ਕਾਨੂੰਨਾਂ ਦੀ ਪੂਰੀ ਪਾਲਣਾ ਕਰਨ ਅਤੇ ਜਿਨਸੀ ਸ਼ੋਸ਼ਣ ਜਾਂ ਬਿਨਾਂ ਸਹਿਮਤੀ ਦੇ ਸਾਂਝੀ ਕੀਤੀ ਗਈ ਅਸ਼ਲੀਲ ਸਮੱਗਰੀ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਣ ਦਾ ਭਰੋਸਾ ਦਿੱਤਾ ਹੈ।

Related posts

ਅਮਰਨਾਥ ਯਾਤਰਾ ਲਈ 5892 ਸ਼ਰਧਾਲੂਆਂ ਦਾ ਪਹਿਲਾ ਜਥਾ ਰਵਾਨਾ

Current Updates

ਕੈਨੇਡਾ: ਜਗਮੀਤ ਦੇ ਤੋੜ ਵਿਛੋੜੇ ਦੇ ਐਲਾਨ ਤੋਂ ਬਾਅਦ ਟਰੂਡੋ ਸਰਕਾਰ ਦੀ ਕਿਸ਼ਤੀ ਮੰਝਧਾਰ ‘ਚ ਫਸੀ

Current Updates

ਪੈਰਿਸ ਫੈਸ਼ਨ ਵੀਕ ’ਚ ਐਸ਼ਵਰਿਆ ਰਾਏ ਦਾ ਜਲਵਾ; ਸ਼ੇਰਵਾਨੀ ਪਾ ਲਿੰਗ ਭੇਦ ਨੂੰ ਦਿੱਤੀ ਚੁਣੌਤੀ !

Current Updates

Leave a Comment