September 29, 2026
ਖਾਸ ਖ਼ਬਰਪੰਜਾਬਰਾਸ਼ਟਰੀ

ਫਗਵਾੜਾ ਵਿਚ ‘ਆਪ’ ਆਗੂ ਦੇ ਘਰ ਉੱਤੇ ਫਾਇਰਿੰਗ

ਫਗਵਾੜਾ ਵਿਚ ‘ਆਪ’ ਆਗੂ ਦੇ ਘਰ ਉੱਤੇ ਫਾਇਰਿੰਗ

ਫਗਵਾੜਾ- ਇਥੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਡੇਢ ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਬਦਮਾਸ਼ਾਂ ਨੇ ਆਮ ਆਦਮੀ ਪਾਰਟੀ (ਆਪ) ਆਗੂ ਤੇ ‘ਯੁੱਧ ਨਸ਼ਿਆਂ ਵਿਰੁੱਧ’ ਫਗਵਾੜਾ ਦੇ ਕੋਆਰਡੀਨੇਟਰ ਦਲਜੀਤ ਰਾਜੂ ਵਾਸੀ ਪਿੰਡ ਦਰਵੇਸ਼, ਫਗਵਾੜਾ ਦੇ ਘਰ ’ਤੇ ਫ਼ਾਇਰਿੰਗ ਕੀਤੀ।ਘਟਨਾ ਦੌਰਾਨ ਤਕਰੀਬਨ 21 ਗੋਲੀਆਂ ਚਲਾਈਆਂ ਗਈਆਂ।ਪੁਲੀਸ ਨੇ ਮੌਕੇ ਤੋਂ ਕਈ ਖਾਲੀ ਖੋਲ ਬਰਾਮਦ ਕੀਤੇ ਹਨ। ਘਟਨਾ ਸਮੇਂ ਦਲਜੀਤ ਰਾਜੂ, ਉਸ ਦੀ ਪਤਨੀ ਅਤੇ ਨਿੱਕੀ ਧੀ ਘਰ ਵਿੱਚ ਸੌ ਰਹੇ ਸਨ। ਗੋਲੀਆਂ ਚਲਾਉਣ ਮਗਰੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।

Related posts

ਟਰੰਪ ਨੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਦੁਹਰਾਈ

Current Updates

ਕੋਈ ਹੋਰ ਤਾਂ ਨਹੀਂ ਪੜ੍ਹ ਰਿਹੈ ਨਿੱਜੀ ਮੈਸੇਜ, ਆਸਾਨੀ ਨਾਲ ਲਗਾਓ ਪਤਾ ਕਿ ਤੁਹਾਡਾ WhatsApp ਤਾਂ ਨਹੀਂ ਹੋਇਆ ਹੈਕ

Current Updates

ਮੀਤ ਹੇਅਰ ਨੇ ਡਿਜਾਸਟਰ ਮੈਨੇਜਮੈਂਟ ਸੋਧ ਬਿੱਲ ਬਾਰੇ ਚੁੱਕੇ ਅਹਿਮ ਮੁੱਦੇ, ਕਿਹਾ- ਫ਼ੰਡ ਦੀ ਵੰਡ ‘ਚ ਰਾਜ ਦੀ ਨੁਮਾਇੰਦਗੀ ਬਹੁਤ ਜ਼ਰੂਰੀ

Current Updates

Leave a Comment