July 29, 2026
ਖਾਸ ਖ਼ਬਰਪੰਜਾਬਰਾਸ਼ਟਰੀ

ਤੇਜਿੰਦਰ ਮਹਿਤਾ ਨੂੰ ਚੇਅਰਮੈਨ ਬਣਾਉਣਾ ਟਕਸਾਲੀਆਂ ਦਾ ਸਨਮਾਨਃਅਮਰੀਕ ਸਿੰਘ ਬੰਗੜ

ਤੇਜਿੰਦਰ ਮਹਿਤਾ ਨੂੰ ਚੇਅਰਮੈਨ ਬਣਾਉਣਾ ਟਕਸਾਲੀਆਂ ਦਾ ਸਨਮਾਨਃਅਮਰੀਕ ਸਿੰਘ ਬੰਗੜ

ਪਟਿਆਲਾ- ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਤੇਜਿੰਦਰ ਮਹਿਤਾ ਨੂੰ ਜਿਲਾ ਯੋਜਨਾ ਬੋਰਡ ਪਟਿਆਲਾ ਦਾ ਚੇਅਰਮੈਨ ਨਿਯੁਕਤ ਕਰਨਾ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਅਤੇ ਵਲੰਟੀਅਰਾਂ ਦਾ ਸਨਮਾਨ ਹੈ। ਪਾਰਟੀ ਦੇ ਐਸਸੀ ਵਿੰਗ ਦੇ ਮਾਲਵਾ ਜ਼ੋਨ ਇੰਚਾਰਜ ਅਤੇ ਸੂਬਾ ਸਕੱਤਰ ਅਮਰੀਕ ਸਿੰਘ ਬੰਗੜ ਨੇ ਵਿੰਗ ਦੀ ਸਾਰੀ ਟੀਮ ਨਾਲ ਸ੍ਰੀ ਮਹਿਤਾ ਨੂੰ ਅਹੁਦਾ ਸੰਭਾਲਣ ਤੇ ਵਧਾਈ ਦਿੰਦਿਆਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
ਸ. ਅਮਰੀਕ ਸਿੰਘ ਬੰਗੜ ਨੇ ਆਪਣੀ ਪੂਰੀ ਟੀਮ ਵਲੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਿ ਤੇਜਿੰਦਰ ਮਹਿਤਾ ਵਰਗੇ ਪਾਰਟੀ ਪ੍ਰਤੀ ਇਮਾਨਦਾਰ ਅਤੇ ਜੁਝਾਰੂ ਆਗੂ ਨੂੰ ਮਾਣ ਬਖਸ਼ਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਕੇਵਲ ਇਸ ਤਰਾਂ ਦੀ ਪਾਰਟੀ ਹੈ ਜੋ ਆਮ ਘਰਾਂ ਤੋਂ ਲੀਡਰਾਂ ਨੂੰ ਉੱਚੇ ਅਹੁਦੇ ਦੇ ਕੇ ਮਾਣ ਬਖ਼ਸ਼ਦੀ ਹੈ | ਉਨ੍ਹਾਂ ਕਿਹਾ ਕਿ ਤੇਜਿੰਦਰ ਮਹਿਤਾ ਹਮੇਸ਼ਾ ਜਿਲ੍ਹੇ ਦੇ ਸਾਰੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਨੂੰ ਹਮੇਸ਼ਾ ਮਾਣ ਸਤਿਕਾਰ ਦੇ ਕੇ ਨਾਲ ਲੈ ਕੇ ਚਲਦੇ ਹਨ | ਜਿਲਾ ਸਕੱਤਰ ਅਮਿਤ ਡਾਬੀ, ਜਿਲੇ ਦੇ ਮੀਡੀਆ ਇੰਚਾਰਜ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਅਤੇ ਐਸਸੀ ਵਿੰਗ ਦੇ ਜਿਲਾ ਪ੍ਰਧਾਨ ਧਰਮਪਾਲ ਨਾਹਰ ਨੇ ਵੀ ਖੁਸ਼ੀ ਪ੍ਰਗਟਾ ਕੇ ਚੇਅਰਮੈਨ ਤੇਜਿੰਦਰ ਮਹਿਤਾ ਨੂੰ ਮੁਬਾਰਕਬਾਦ ਦਿੱਤੀ ਅਤੇ ਪਾਰਟੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਸ਼੍ਰੀ ਮਨੀਸ਼ ਸ਼ਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਅਵਤਾਰ ਸਿੰਘ ਹਲਕਾ ਇੰਚਾਰਜ ਸਨੌਰ, ਲਾਲ ਸਿੰਘ ਹਲਕਾ ਇੰਚਾਰਜ ਦਿਹਾਤੀ , ਦਵਿੰਦਰ ਮੱਟੂ ਬਲਾਕ ਪ੍ਰਧਾਨ, ਅਮਨ ਜੌਲੀ ਬਲਾਕ ਪ੍ਰਧਾਨ, ਮੰਨੂ ਬਲਾਕ ਪ੍ਰਧਾਨ ਅਤੇ ਹੋਰ ਲੀਡਰ ਮੌਜੂਦ ਸਨ |

Related posts

ਮੁੱਖ ਮੰਤਰੀ ਨੇ ਕੇਜਰੀਵਾਲ ਦੀ ਹਾਜ਼ਰੀ ਵਿੱਚ ਸੂਬੇ ਭਰ ਦੇ ਨਵੇਂ ਚੁਣੇ 10031 ਸਰਪੰਚਾਂ ਨੂੰ ਚੁਕਾਈ ਸਹੁੰ

Current Updates

ਹਵਾਈ ਸਫ਼ਰ ਰਾਹੀਂ ਵਿੱਦਿਅਕ ਟੂਰ ਲਾਉਣਗੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀ: ਮੁੱਖ ਮੰਤਰੀ ਨੇ ਕੀਤਾ ਐਲਾਨ

Current Updates

ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ

Current Updates

Leave a Comment