October 30, 2026
ਅੰਤਰਰਾਸ਼ਟਰੀਖਾਸ ਖ਼ਬਰ

ਇਟਲੀ: ਫਲਸਤੀਨੀਆਂ ਦੀ ਹਮਾਇਤ ’ਚ 20 ਲੱਖ ਲੋਕਾਂ ਵੱਲੋਂ ਰੈਲੀ

ਇਟਲੀ: ਫਲਸਤੀਨੀਆਂ ਦੀ ਹਮਾਇਤ ’ਚ 20 ਲੱਖ ਲੋਕਾਂ ਵੱਲੋਂ ਰੈਲੀ

ਇਟਲੀ- ਗਾਜ਼ਾ ’ਚ ਫਲਸਤੀਨੀਆਂ ਅਤੇ ਮਾਨਵੀ ਸਹਾਇਤਾ ਮਿਸ਼ਨਾਂ ਦੀ ਹਮਾਇਤ ’ਚ ਇਟਲੀ ’ਚ ਸ਼ੁੱਕਰਵਾਰ ਨੂੰ 100 ਤੋਂ ਵੱਧ ਸ਼ਹਿਰਾਂ ’ਚ 20 ਲੱਖ ਤੋਂ ਵੱਧ ਲੋਕਾਂ ਨੇ ਰੈਲੀਆਂ ਕੀਤੀਆਂ। ਗਾਜ਼ਾ ’ਚ ਰਾਹਤ ਸਮੱਗਰੀ ਲਿਜਾ ਰਹੇ ਜਹਾਜ਼ ਗਲੋਬਲ ਸੁਮੁਡ ਫਲੋਟਿਲਾ ਨੂੰ ਇਜ਼ਰਾਇਲੀ ਫ਼ੌਜ ਵੱਲੋਂ ਰੋਕੇ ਜਾਣ ਮਗਰੋਂ ਇਤਾਲਵੀ ਯੂਨੀਅਨਾਂ ਨੇ ਸ਼ੁੱਕਰਵਾਰ ਨੂੰ ਮੁਲਕ ’ਚ ਹੜਤਾਲ ਦਾ ਸੱਦਾ ਦਿੱਤਾ ਸੀ। ਪੂਰੇ ਯੂਰਪ ’ਚ ਪ੍ਰਦਰਸ਼ਨਕਾਰੀਆਂ ਵੱਲੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ ਪਰ ਇਟਲੀ ’ਚ ਜ਼ੋਰਦਾਰ ਪ੍ਰਦਰਸ਼ਨ ਹੋ ਰਹੇ ਹਨ। ਕੁਝ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਾਲੇ ਝੜਪਾਂ ਵੀ ਹੋਈਆਂ।

ਪੁਲੀਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਧੂੰਏਂ ਵਾਲੇ ਬੰਬ ਵੀ ਸੁੱਟੇ। ਤੁਰਿਨ, ਬੋਲੋਗਨਾ ਅਤੇ ਨੇਪਲਜ਼ ’ਚ ਵੀ ਝੜਪਾਂ ਹੋਈਆਂ ਹਨ। ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਨੇ ਹੜਤਾਲ ਦੀ ਤਿੱਖੀ ਆਲੋਚਨਾ ਕੀਤੀ ਹੈ। ਉਸ ਨੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ। ਸੀ ਜੀ ਆਈ ਐੱਲ ਯੂਨੀਅਨ ਮੁਤਾਬਕ 3 ਲੱਖ ਤੋਂ ਵੱਧ ਲੋਕਾਂ ਨੇ ਇਕੱਲੇ ਰੋਮ ਦੀਆਂ ਸੜਕਾਂ ’ਤੇ ਪ੍ਰਦਰਸ਼ਨ ਕੀਤੇ। ਹੜਤਾਲ ਦੌਰਾਨ ਆਵਾਜਾਈ ਅਤੇ ਸਕੂਲਾਂ ਸਮੇਤ ਮੁੱਖ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ। ਫਲੋਰੈਂਸ ’ਚ ਪ੍ਰਦਰਸ਼ਨਕਾਰੀ ਇਤਾਲਵੀ ਨੈਸ਼ਨਲ ਫੁਟਬਾਲ ਟੀਮ ਦੇ ਸਿਖਲਾਈ ਕੇਂਦਰ ਦੇ ਗੇਟ ਤੱਕ ਪਹੁੰਚ ਗਏ ਅਤੇ ਉਨ੍ਹਾਂ ਇਜ਼ਰਾਈਲ ਖ਼ਿਲਾਫ਼ ਵਿਸ਼ਵ ਕੱਪ ਕੁਆਲੀਫਾਇਰ ਨਾ ਖੇਡਣ ਦੀ ਮੰਗ ਕੀਤੀ। ਇਹ ਮੁਕਾਬਲਾ ਯੂਡਾਈਨ ’ਚ 14 ਅਕਤੂਬਰ ਨੂੰ ਹੋਣਾ ਹੈ।

Related posts

ਟਰਾਂਸਫ਼ਾਰਮਰ ਤੋਂ ਅੱਗ ਲੱਗਣ ਕਾਰਨ 200 ਘਰ ਸੜੇ, ਇੱਕ ਵਿਅਕਤੀ ਝੁਲਸਿਆ

Current Updates

‘AAP’ ਵਿਧਾਇਕਾ ਦੇ ਪਤੀ ਨੂੰ ਵੱਡਾ ਝਟਕਾ; ਔਰਤਾਂ ਲਈ ਰਾਖਵੇਂ ਵਾਰਡ ਤੋਂ ਭਰਿਆ ਨਾਮਜ਼ਦਗੀ ਪੱਤਰ ਰੱਦ

Current Updates

ਸ੍ਰੀ ਹੇਮਕੁੰਟ ਸਾਹਿਬ ਯਾਤਰਾ ‘ਤੇ ਜਾ ਰਹੇ ਪੰਜਾਬ ਦੇ ਸ਼ਰਧਾਲੂਆਂ ਨੂੰ ਟਰੱਕ ਨੇ ਕੁਚਲਿਆ, 2 ਦੀ ਮੌਤ, 2 ਜ਼ਖ਼ਮੀ

Current Updates

Leave a Comment