September 13, 2026
ਅੰਤਰਰਾਸ਼ਟਰੀਖਾਸ ਖ਼ਬਰ

ਭਾਰਤ ਖਿਲਾਫ਼ ਜ਼ਹਿਰ ਉਗਲ ਰਹੇ ਸੀ ਟਰੰਪ ਦੇ ‘ਖਾਸ’ ਪੀਟਰ ਨਵਾਰੋ

ਭਾਰਤ ਖਿਲਾਫ਼ ਜ਼ਹਿਰ ਉਗਲ ਰਹੇ ਸੀ ਟਰੰਪ ਦੇ ‘ਖਾਸ’ ਪੀਟਰ ਨਵਾਰੋ

ਅਮਰੀਕਾ- ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਰੂਸੀ ਤੇਲ ਖਰੀਦੇ ਜਾਣ ਨੂੰ ਲੈ ਕੇ ਇਕ ਵਾਰ ਫਿਰ ਭਾਰਤ ਦੀ ਆਲੋਚਨਾ ਕੀਤੀ ਹੈ। ਨਵਾਰੋ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਰੂਸ ਨਾਲ ਊਰਜਾ ਸਬੰਧਾਂ ਨੂੰ ਲੈ ਕੇ ਕਈ ਵਾਰ ਭਾਰਤ ਨੂੰ ਨਿਸ਼ਾਨਾ ਬਣਾਇਆ ਹੈ।

ਨਵਾਰੋ ਨੇ ਸ਼ਨਿੱਚਰਵਾਰ ਨੂੰ X ’ਤੇ ਇੱਕ ਪੋਸਟ ਵਿੱਚ ਕਿਹਾ, ‘‘ਵਾਹ, ਐਲਨ ਮਸਕ ਲੋਕਾਂ ਦੀਆਂ ਪੋਸਟਾਂ ਜ਼ਰੀਏ ਕੂੜਪ੍ਰਚਾਰ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਹੇਠਾਂ ਦਿੱਤਾ ਬਕਵਾਸ ਨੋਟ ਵੀ ਇਹੀ ਕੁਝ ਹੈ। ਬਕਵਾਸ। ਭਾਰਤ ਰੂਸ ਤੋਂ ਸਿਰਫ਼ ਮੁਨਾਫ਼ਾ ਕਮਾਉਣ ਲਈ ਤੇਲ ਖਰੀਦਦਾ ਹੈ। ਰੂਸ ਵੱਲੋਂ ਯੂਕਰੇਨ ’ਤੇ ਹਮਲਾ ਕਰਨ ਤੋਂ ਪਹਿਲਾਂ ਇਸ ਨੇ ਤੇਲ ਨਹੀਂ ਖਰੀਦਿਆ ਸੀ। ਭਾਰਤ ਸਰਕਾਰ ਦੀ ਪ੍ਰਚਾਰ ਮਸ਼ੀਨਰੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਯੂਕਰੇਨੀਆਂ ਨੂੰ ਮਾਰਨਾ ਬੰਦ ਕਰੋ। ਅਮਰੀਕੀ ਨੌਕਰੀਆਂ ਖੋਹਣਾ ਬੰਦ ਕਰੋ।’’

ਭਾਰਤ ਦਾ ਕਹਿਣਾ ਹੈ ਕਿ ਉਸ ਦੀਆਂ ਊਰਜਾ ਖਰੀਦ ਕੌਮੀ ਹਿੱਤ ਅਤੇ ਬਾਜ਼ਾਰ ਦੀ ਗਤੀਸ਼ੀਲਤਾ ਤੋਂ ਪ੍ਰੇਰਿਤ ਹੈ। ਨਵਾਰੋ ਨੇ ਆਪਣੀ ਇਕ ਪਿਛਲੀ ਪੋਸਟ ਨੂੰ ਲੈ ਕੇ ਕੀਤੀ ‘ਕਮਿਊਨਿਟੀ ਪੋਸਟ’ ਦੇ ਪ੍ਰਤੀਕਰਮ ਵਿਚ ਜਵਾਬ ਦਿੱਤਾ ਸੀ। ਨਵਾਰੋ ਨੇ ਉਸ ਪੋਸਟ ਵਿਚ ਕਿਹਾ ਸੀ ਕਿ ਭਾਰਤ ਰੂਸ ਤੋਂ ਜਿਹੜਾ ਤੇਲ ਖਰੀਦਦਾ ਹੈ ਉਸ ਤੋਂ ਰੂਸੀ ਜੰਗੀ ਮਸ਼ੀਨ ਨੂੰ ਫੰਡ ਦੇ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਸੀ, ‘‘ਭਾਰਤ ਦੇ ਉੱਚੇ ਟੈਰਿਫ ਨਾਲ ਅਮਰੀਕੀ ਨੌਕਰੀਆਂ ਖਤਮ ਹੋ ਰਹੀਆਂ ਹਨ। ਭਾਰਤ ਸਿਰਫ਼ ਮੁਨਾਫ਼ੇ ਲਈ ਰੂਸੀ ਤੇਲ ਖਰੀਦਦਾ ਹੈ। ਇਹ ਮਾਲੀਆ ਰੂਸੀ ਜੰਗੀ ਮਸ਼ੀਨ ਨੂੰ ਚਲਾਉਂਦਾ ਹੈ। ਯੂਕਰੇਨੀ ਅਤੇ ਰੂਸੀ ਲੋਕ ਮਰਦੇ ਹਨ। ਅਮਰੀਕੀ ਟੈਕਸਦਾਤਿਆਂ ਨੂੰ ਹੋਰ ਭੁਗਤਾਨ ਕਰਨਾ ਪੈਂਦਾ ਹੈ…।’’

ਕਮਿਊਨਿਟੀ ਪੋਸਟ ਵਿਚ ਨਵਾਰੋ ਦੇ ਦਾਅਵਿਆਂ ਨੂੰ ‘ਪਖੰਡ ਦੱਸਿਆ ਗਿਆ। ਇਸ ਵਿੱਚ ਕਿਹਾ ਗਿਆ, ‘‘ਊਰਜਾ ਸੁਰੱਖਿਆ ਲਈ ਭਾਰਤ ਵੱਲੋਂ ਰੂਸੀ ਤੇਲ ਦੀ ਜਾਇਜ਼, ਪ੍ਰਭੂਸੱਤਾ ਸੰਪੰਨ ਖਰੀਦ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਨਹੀਂ ਹੈ। ਅਮਰੀਕਾ ਭਾਰਤ ’ਤੇ ਦਬਾਅ ਪਾ ਰਿਹਾ ਹੈ ਜਦੋਂ ਕਿ ਉਹ ਖੁਦ ਅਰਬਾਂ ਡਾਲਰ ਦੇ ਰੂਸੀ ਸਮਾਨ ਜਿਵੇਂ ਕਿ ਯੂਰੇਨੀਅਮ ਦੀ ਦਰਾਮਦ ਕਰਨਾ ਜਾਰੀ ਰੱਖਦਾ ਹੈ, ਜੋ ਕਿ ਇਸ ਦੇ ਦੋਹਰੇ ਮਾਪਦੰਡਾਂ ਨੂੰ ਸਪੱਸ਼ਟ ਤੌਰ ‘ਤੇ ਉਜਾਗਰ ਕਰਦਾ ਹੈ।’’

Related posts

ਪਤਨੀ ਨਾਲ ਬਦਸਲੂਕੀ ਦੇ ਦੋਸ਼ ਹੇਠ ਬਿਕਰਮ ਮਜੀਠੀਆ ਤੇ DSP ਵਿਚਕਾਰ ਤਿੱਖੀ ਬਹਿਸ

Current Updates

CCTV ਕੈਮਰੇ ਲਗਾਉਣ ਵਾਲਾ ਨੌਜਵਾਨ ਗ੍ਰਿਫ਼ਤਾਰ; ਹੋਟਲ ਦੇ ਕਮਰੇ ‘ਚ ਗੁਪਤ ਕੈਮਰਾ ਲਗਾ ਕੇ ਨਿਗਰਾਨੀ ਕਰਨ ਦੇ ਲੱਗੇ ਦੋਸ਼

Current Updates

ਫਰਵਰੀ 2026 ਲਈ ACAD ਮੁਕਾਬਲੇ ਦੇ ਨਤੀਜੇ ਐਲਾਨੇ ਗਏ

Current Updates

Leave a Comment