September 29, 2026
ਖਾਸ ਖ਼ਬਰਰਾਸ਼ਟਰੀ

‘ਅਪਰੇਸ਼ਨ ਸਿੰਧੂਰ’ ਦੀ ਕਾਮਯਾਬੀ ਪਿੱਛੇ Make In India ਤੇ ਭਾਰਤੀ ਤਕਨੀਕ ਦਾ ਹੱਥ: ਨਰਿੰਦਰ ਮੋਦੀ

‘ਅਪਰੇਸ਼ਨ ਸਿੰਧੂਰ’ ਦੀ ਕਾਮਯਾਬੀ ਪਿੱਛੇ Make In India ਤੇ ਭਾਰਤੀ ਤਕਨੀਕ ਦਾ ਹੱਥ: ਨਰਿੰਦਰ ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਅਪਰੇਸ਼ਨ ਸਿੰਧੁੂਰ’ ਦੀ ਸਫਲਤਾ ਪਿੱਛੇ ਭਾਰਤੀ ਤਕਨੀਕ ਅਤੇ Make In India ਪਹਿਲਕਦਮੀ ਦਾ ਹੱਥ ਸੀ ਜਿਸ ਨੇ ਕੁਝ ਘੰਟਿਆਂ ਵਿੱਚ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਦੁਨੀਆ ਨੇ ਪਹਿਲੀ ਵਾਰ Operation Sindoor ਦੌਰਾਨ ਭਾਰਤ ਦਾ ਨਵਾਂ ਚਿਹਰਾ ਦੇਖਿਆ ਜਦੋਂ ਭਾਰਤ ਨੇ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਦੇ ਟਿਕਾਣੇ ਤਬਾਹ ਕੀਤੇ।

ਸ੍ਰੀ ਮੋਦੀ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਦੀ ਕਾਮਯਾਬੀ ਪਿੱਛੇ ਭਾਰਤੀ ਤਕਨਾਲੋਜੀ ਅਤੇ ਮੇਕ ਇਨ ਇੰਡੀਆ ਪਹਿਲਕਦਮੀ ਸੀ। ਉਨ੍ਹਾਂ ਇਹ ਵੀ ਆਖਿਆ ਕਿ ਅਪਰੇਸ਼ਨ ਸਿੰਧੂਰ ਵਿੱਚ ਬੰਗਲੁਰੂ ਅਤੇ ਇਸਦੇ ਨੌਜਵਾਨਾਂ ਦੀ ਵੱਡੀ ਭੂਮਿਕਾ ਸੀ। ਮੋਦੀ ਨੇ ਕਿਹਾ, ‘‘ਬੰਗਲੁੂਰੂ ਦੁਨੀਆ ਦੇ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ। ਭਾਰਤ ਨੂੰ ਸਿਰਫ਼ ਵਿਸ਼ਵ ਪੱਧਰ ’ਤੇ ਮੁਕਾਬਲਾ ਹੀ ਨਹੀਂ ਸਗੋਂ ਅਗਵਾਈ ਵੀ ਕਰਨੀ ਪਵੇਗੀ। ਅਸੀਂ ਉਦੋਂ ਹੀ ਤਰੱਕੀ ਕਰ ਸਕਦੇ ਹਾਂ, ਜਦੋਂ ਸਾਡੇ ਸ਼ਹਿਰ smart, fast and efficient ਹੋਣਗੇ।

ਇਸੇ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਦਾ ਜ਼ੋਰ ਆਧੁਨਿਕ ਬੁਨਿਆਦੀ ਢਾਂਚੇ ਨੂੰ ਪੂਰਾ ਕਰਨ ’ਤੇ ਰਿਹਾ ਹੈ। ਇੱਕਵੀਂ ਸਦੀ ਵਿੱਚ ਸ਼ਹਿਰੀ ਯੋਜਨਾਬੰਦੀ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਦੀ ਬਹੁਤ ਲੋੜ ਹੈ ਅਤੇ ਸਾਨੂੰ ਬੰਗਲੁੂਰੂ ਵਰਗੇ ਸ਼ਹਿਰਾਂ ਨੂੰ ਭਵਿੱਖ ਲਈ ਤਿਆਰ ਕਰਨਾ ਪਵੇਗਾ।

ਬੰਗਲੁਰੂ ਨੇ ਹਮੇਸ਼ਾ ਸ਼ਹਿਰ ਦੇ ਸੰਸਥਾਪਕ ਕੈਂਪੇ ਗੌੜਾ Kempe Gowda ਦੀ ਵਿਰਾਸਤ ਨੂੰ ਕਾਇਮ ਰੱਖਿਆ ਅਤੇ ਇਹ ਉਨ੍ਹਾਂ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲ ਰਿਹਾ ਹੈ।

ਮੋਦੀ ਨੇ ਕਿਹਾ ,“ਅਸੀਂ ਬੰਗਲੁਰੂ ਨੂੰ ਨਵੇਂ ਭਾਰਤ ਦੇ ਉਭਾਰ ਦੇ ਪ੍ਰਤੀਕ ਵਜੋਂ ਦੇਖ ਰਹੇ ਹਾਂ। ਇਸ ਸ਼ਹਿਰ ਵਿੱਚ ਅਧਿਆਤਮਕ ਅਤੇ ਤਕਨੀਕੀ ਗਿਆਨ ਹੈ।’’

Related posts

ਅਕਸ਼ੈ ਕੁਮਾਰ ਦਾ ਸੁਰੱਖਿਆ ਵਾਹਨ ਹਾਦਸਾਗ੍ਰਸਤ, ਇਕ ਜ਼ਖ਼ਮੀ

Current Updates

ਜਗਰਾਉਂ ’ਚ CHC ਸਿੱਧਵਾਂ ਬੇਟ ְ’ਚ ਵਿਜੀਲੈਂਸ ਦੀ ਵੱਡੀ ਕਾਰਵਾਈ

Current Updates

ਪੰਜਾਬ ਦੇ ਰਾਜਪਾਲ ਨੇ ਫਿਰ ਲਿਖੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ

Current Updates

Leave a Comment