August 12, 2026
ਖਾਸ ਖ਼ਬਰਪੰਜਾਬਰਾਸ਼ਟਰੀ

ਤਰਨ ਤਾਰਨ: ਛੁੱਟੀ ਆਏ ਫੌਜੀ ਦੀ ਸੜਕ ਹਾਦਸੇ ’ਚ ਮੌਤ

ਤਰਨ ਤਾਰਨ: ਛੁੱਟੀ ਆਏ ਫੌਜੀ ਦੀ ਸੜਕ ਹਾਦਸੇ ’ਚ ਮੌਤ

ਤਰਨ ਤਾਰਨ- ਇਥੋਂ ਨੇੜਲੇ ਪਿੰਡ ਸ਼ੇਰੋਂ ਵਿਚ ਸ਼ਨਿੱਚਰਵਾਰ ਨੂੰ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਇਆ ਫੌਜੀ ਜਵਾਨ ਹਸਪਤਾਲ ਵਿੱਚ ਰਾਤ ਵੇਲੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਿਆ। ਮ੍ਰਿਤਕ ਦੀ ਪਛਾਣ ਅੰਮ੍ਰਿਤਪਾਲ ਸਿੰਘ (26) ਵਾਸੀ ਚਾਂਗੀਆਂ (ਮਖੂ) ਵਜੋਂ ਕੀਤੀ ਗਈ ਹੈ।

ਮ੍ਰਿਤਕ ਦੇ ਤਾਇਆ ਗੁਰਦੀਪ ਸਿੰਘ ਨੇ ਦੱਸਿਆ ਕਿ ਸ੍ਰੀਨਗਰ ਦੇ ਬਾਰਾਮੂਲਾ ਸੈਕਟਰ ਵਿੱਚ ਫੌਜ ਵਿੱਚ ਡਿਊਟੀ ਕਰਦਾ ਅੰਮ੍ਰਿਤਪਾਲ ਸਿੰਘ ਅਜੇ 8 ਅਗਸਤ ਨੂੰ ਹੀ ਇਕ ਮਹੀਨੇ ਦੀ ਛੁੱਟੀ ’ਤੇ ਆਇਆ ਸੀ। ਉਸ ਦਾ ਅਜੇ ਅੱਠ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।

ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਸ਼ਨਿੱਚਰਵਾਰ ਨੂੰ ਅੰਮ੍ਰਿਤਸਰ ਤੋਂ ਆਪਣੇ ਕਿਸੇ ਰਿਸ਼ਤੇਦਾਰ ਦੀ ਸਿਹਤ ਦਾ ਹਾਲ ਜਾਣਨ ਉਪਰੰਤ ਪਤਨੀ ਕੰਵਲਜੀਤ ਕੌਰ ਨਾਲ ਘਰ ਨੂੰ ਪਰਤ ਰਿਹਾ ਸੀ। ਇਸ ਦੌਰਾਨ ਸ਼ੇਰੋਂ ਨੇੜੇ ਟਾਇਰ ਫਟਣ ਕਰਕੇ ਉਸ ਦੀ ਕਾਰ ਬੇਕਾਬੂ ਹੋ ਕੇ ਨੈਸ਼ਨਲ ਹਾਈਵੇ ਦੇ ਡਿਵਾਈਡਰ ਨਾਲ ਖਹਿ ਕੇ ਪਲਟ ਗਈ। ਹਾਦਸੇ ਵਿਚ ਅੰਮ੍ਰਿਤਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਤਰਨ ਤਾਰਨ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਹ ਰਾਤ ਵੇਲੇ ਦਮ ਤੋੜ ਗਿਆ।

ਥਾਣਾ ਸਰਹਾਲੀ ਦੀ ਪੁਲੀਸ ਨੇ ਬੀਐਨਐਸਐਸ ਦੀ ਦਫ਼ਾ 194 ਅਧੀਨ ਕੇਸ ਦਰਜ ਕੀਤਾ ਹੈ ਤੇ ਲਾਸ਼ ਪੋਸਟਮਾਰਟਮ ਲਈ ਤਰਨ ਤਾਰਨ ਦੇ ਮੁਰਦਾਘਰ ਵਿਚ ਰਖਵਾ ਦਿੱਤੀ ਹੈ। ਹਾਦਸੇ ਵਿੱਚ ਮ੍ਰਿਤਕ ਦੀ ਪਤਨੀ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਅੰਮ੍ਰਿਤਪਾਲ ਸਿੰਘ ਆਪਣੇ ਮਾਪਿਆਂ ਦੀ ਇਕਲੌਤਾ ਪੁੱਤ ਸੀ।

Related posts

ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ‘ਚ ਤਿੱਖੀ ਝੜਪ, ਹਾਲਾਤ ਬੇਕਾਬੂ; ਛੱਡੇ ਗਏ ਅੱਥਰੂ ਗੈਸ ਦੇ ਗੋਲੇ

Current Updates

ਭਲਕੇ ਦਿੱਲੀ ’ਚ ਪ੍ਰਧਾਨ ਮੰਤਰੀ ਮੋਦੀ, CJI ਅਤੇ ਫੌਜ ਮੁਖੀ ਨੂੰ ਮਿਲੇਗਾ ਮੈਸੀ

Current Updates

ਪੰਜਾਬ ਪੁਲੀਸ ਵੱਲੋਂ 450 ਹੋਰ ਕਿਸਾਨਾਂ ਨੂੰ ਰਿਹਾਅ ਕਰਨ ਦਾ ਐਲਾਨ

Current Updates

Leave a Comment