November 14, 2026
ਖਾਸ ਖ਼ਬਰਪੰਜਾਬਰਾਸ਼ਟਰੀ

ਰਾਜਿੰਦਰਾ ’ਚ ਫੋਰਟਿਸ ਤੇ ਮੈਕਸ ਹਸਪਤਾਲਾਂ ਵਾਂਗ ਹੋਵੇਗਾ ਇਲਾਜ: ਬਲਬੀਰ

ਰਾਜਿੰਦਰਾ ’ਚ ਫੋਰਟਿਸ ਤੇ ਮੈਕਸ ਹਸਪਤਾਲਾਂ ਵਾਂਗ ਹੋਵੇਗਾ ਇਲਾਜ: ਬਲਬੀਰ

ਪਟਿਆਲਾ- ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਅਧਰੰਗ ਦੇ ਲੱਛਣ ਸਾਹਮਣੇ ਆਉਣ ’ਤੇ ਫੌਰੀ ਬਿਹਤਰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਨੂੰ ਬਰੇਨ ਸਟ੍ਰੋਕ (ਅਧਰੰਗ) ਦੇ ਇਲਾਜ ਲਈ ਹੱਬ ਬਣਾਇਆ ਜਾਵੇਗਾ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਸੁਪਰਸਪੈਸ਼ਲਿਟੀ ਬਲਾਕ ਵਿੱਚ ਮਾਹਿਰ ਡਾਕਟਰਾਂ ਨਾਲ ਇਸ ਸਬੰਧੀ ਰਣਨੀਤੀ ਦਾ ਜਾਇਜ਼ਾ ਲੈਂਦਿਆਂ ਗੱਲਬਾਤ ਕਰ ਰਹੇ ਸਨ। ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਆਰਪੀਐਸ ਸੀਬੀਆ ਤੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵਿਸ਼ਾਲ ਚੋਪੜਾ ਵੀ ਮੌਜੂਦ ਸਨ। ਸਿਹਤ ਮੰਤਰੀ ਨੇ ਦੱਸਿਆ ਕਿ ਪਟਿਆਲਾ ਦਿਲ ਦੇ ਦੌਰੇ ਦੀ ਬਿਮਾਰੀ ਦਾ ਪਹਿਲਾ ਹੀ ਹੱਬ ਹੈ ਅਤੇ ਜੇਕਰ ਇੱਥੇ ਨੇੜਲੇ ਜ਼ਿਲ੍ਹੇ ’ਚ ਕੋਈ ਦਿਲ ਦੇ ਦੌਰੇ ਦਾ ਮਰੀਜ਼ ਆਉਂਦਾ ਹੈ ਤਾਂ ਹੱਬ ਤੇ ਸਪੋਕ ਦੇ ਡਾਕਟਰ ਪਹਿਲਾਂ ਹੀ ਉਸ ਦਾ ਈਸੀਜੀ ਕਰਕੇ ਉਸ ਦੇ ਟੀਕਾ ਲਗਾ ਦਿੰਦੇ ਹਨ ਤੇ ਫੇਰ ਨੇੜੇ ਦੇ ਹੱਬ ਵਿੱਚ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 700 ਵਿਅਕਤੀਆਂ ਨੂੰ ਸਿਖਲਾਈ ਦਿੱਤੀ ਗਈ ਹੈ ਤੇ ਹੁਣ ਤੱਕ ਇਸ ਵਿਧੀ ਨਾਲ ਦਿਲ ਦੇ 583 ਮਰੀਜ਼ਾਂ ਦਾ ਜਾਨ ਬਚਾਈ ਜਾ ਚੁੱਕੀ ਹੈ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹੁਣ ਅਧਰੰਗ ਦੇ ਇਲਾਜ ਲਈ ਵੀ ਇਹ ਵਿਧੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਜਿਹੜਾ ਇਲਾਜ ਫੋਰਟਿਸ ਜਾਂ ਮੈਕਸ ਹਸਪਤਾਲਾਂ ’ਚ ਹੁੰਦਾ ਹੈ, ਉਹ ਇਲਾਜ ਹੁਣ ਪਟਿਆਲਾ ’ਚ ਵੀ ਹੋਵੇਗਾ ਤੇ ਇਹ ਇਲਾਜ ਪੰਜਾਬ ਦੇ ਲੋਕਾਂ ਦਾ ਬਿਲਕੁਲ ਮੁਫ਼ਤ ਹੋਵੇਗਾ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਯੂਨੀਵਰਸਲ ਸਿਹਤ ਬੀਮਾ ਲੈ ਕੇ ਆ ਰਹੀ ਹੈ ਤੇ ਪ੍ਰਾਇਮਰੀ ਕੇਅਰ, ਸੈਕੰਡਰੀ ਕੇਅਰ ਤੇ ਟਰਸ਼ਰੀ ਕੇਅਰ ਤਿੰਨ ਮਜ਼ਬੂਤ ਕੀਤਾ ਜਾ ਰਿਹਾ ਹੈ।

Related posts

ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਦੂਜੇ ਸਥਾਨਕ ਤਖ਼ਤਾਂ ਨਾਲ ਸਬੰਧਤ ਮਾਮਲਿਆਂ ’ਚ ‘ਬੇਲੋੜਾ’ ਦਖ਼ਲ ਨਾ ਦੇਣ ਦੀ ਅਪੀਲ

Current Updates

ਗਾਜ਼ਾ ਵਿੱਚ ਵੱਧ ਰਹੀ ਭੁੱਖਮਰੀ ਨਾਲ ਨਜਿੱਠਣ ਲਈ ਤਿੰਨ ਇਲਾਕਿਆਂ ਵਿੱਚ ਲੜਾਈ ਰੋਕੇਗੀ ਇਜ਼ਰਾਇਲੀ ਫੌਜ

Current Updates

ਦਿੱਲੀ ਪੁਲੀਸ ਨੇ ਪ੍ਰਦਰਸ਼ਨਕਾਰੀ ਦੀ ਮੌਤ ਦੇ ਸੋਸ਼ਲ ਮੀਡੀਆ ਦਾਅਵੇ ਨੂੰ ਕੀਤਾ ਰੱਦ; ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਦਿੱਤੀ ਚਿਤਾਵਨੀ

Current Updates

Leave a Comment