November 12, 2026
ਖਾਸ ਖ਼ਬਰਰਾਸ਼ਟਰੀ

ਦਿੱਲੀ ਦਾ ਵਧਿਆ ਪਾਰਾ, ‘ਰੈੱਡ ਅਲਰਟ’ ਜਾਰੀ

ਦਿੱਲੀ ਦਾ ਵਧਿਆ ਪਾਰਾ, ‘ਰੈੱਡ ਅਲਰਟ’ ਜਾਰੀ

ਨਵੀਂ ਦਿੱਲੀ- ਭਾਰਤ ਮੌਸਮ ਵਿਭਾਗ (IMD) ਨੇ ਦਿੱਲੀ ਲਈ ਇੱਕ ਰੈੱਡ ਅਲਰਟ ਜਾਰੀ ਕੀਤਾ ਹੈ ਕਿਉਂਕਿ ਸ਼ਹਿਰ ਤੇਜ਼ ਗਰਮੀ ਦੀ ਲਹਿਰ ਹੇਠ ਹੈ। ਦਿੱਲੀ ਦੇ ਕਈ ਖੇਤਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 45.5 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਹੈ। ਅਗਲੇ ਦੋ ਦਿਨਾਂ ਵਿੱਚ ਭਿਆਨਕ ਗਰਮੀ ਹੋਣ ਬਾਰੇ ਅੱਜ ਰਿਪੋਰਟ ਜਾਰੀ ਕੀਤੀ ਗਈ ਹੈ। ਹਾਲਾਂਕਿ 13 ਜੂਨ ਦੀ ਰਾਤ ਅਤੇ 14 ਜੂਨ ਨੂੰ ਕੁਝ ਰਾਹਤ ਮਿਲ ਸਕਦੀ ਹੈ ਕਿਉਂਕਿ ਪੱਛਮੀ ਬਦਲਾਅ ਕਾਰਨ ਹਲਕੇ ਮੀਂਹ ਪੈਣ ਦੀ ਸੰਭਾਵਨਾ ਹੈ। ਦੁਪਹਿਰ 2 ਵਜੇ ਜਾਰੀ ਕੀਤੇ ਗਏ IMD ਦੇ ਰੋਜ਼ਾਨਾ ਮੌਸਮ ਬੁਲੇਟਿਨ ਦੇ ਅਨੁਸਾਰ, ‘‘ਦਿੱਲੀ-NCR ਵਿੱਚ ਕਈ ਥਾਵਾਂ ‘ਤੇ ਗਰਮੀ ਦੀਆਂ ਸਥਿਤੀਆਂ ਰਹਿਣ ਦੀ ਸੰਭਾਵਨਾ ਹੈ, ਤਾਪਮਾਨ 44 ਤੋਂ 46 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ।’’

ਇਸ ਦੌਰਾਨ ਰੈਡ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਲੋਕਾਂ ਨੂੰ ਗਰਮੀ ਵਿਚ ਨਿਕਲਣ ਤੋਂ ਬਚਣ, ਹਾਈਡਰੇਟਿਡ ਰਹਿਣ ਅਤੇ ਬਾਹਰੀ ਗਤੀਵਿਧੀਆਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਗਈ ਹੈ।

Related posts

ਇਰਾਨ ਵੱਲੋੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਹੰਗਾਮੀ ਬੈਠਕ ਸੱਦਣ ਦੀ ਮੰਗ

Current Updates

ਪੰਜਾਬ ’ਚ ਜ਼ਮੀਨੀ ਰਜਿਸਟਰੀ ਦੇ ਨਿਯਮ ਹੋਏ ਸਖ਼ਤ: ਹੁਣ ਬਿਨਾਂ ਡਿਜੀਟਲ ਤਸਦੀਕ ਨਹੀਂ ਹੋਵੇਗਾ ਕੋਈ ਰਜਿਸਟਰੀ

Current Updates

ਆਲਮੀ ਆਗੂਆਂ ਨੇ ਕੀਤੀ ਭਾਰਤ ਦੇ ਓਪ ਸਿੰਦੂਰ ਦੀ ਹਮਾਇਤ

Current Updates

Leave a Comment