October 15, 2026
ਖਾਸ ਖ਼ਬਰਰਾਸ਼ਟਰੀ

ਬੰਗਲੂਰੂ ਜਾ ਰਹੀ ਇੰਡੀਗੋ ਉਡਾਨ ਦੀ ਵਾਰਾਨਸੀ ’ਚ ਐਮਰਜੈਂਸੀ ਲੈਂਡਿੰਗ, ਸਾਰੇ ਯਾਤਰੀ ਸੁਰੱਖਿਅਤ

ਬੰਗਲੂਰੂ ਜਾ ਰਹੀ ਇੰਡੀਗੋ ਉਡਾਨ ਦੀ ਵਾਰਾਨਸੀ ’ਚ ਐਮਰਜੈਂਸੀ ਲੈਂਡਿੰਗ, ਸਾਰੇ ਯਾਤਰੀ ਸੁਰੱਖਿਅਤ

ਵਾਰਾਨਸੀ- ਇੰਡੀਗੋ ਏਅਰਲਾਈਨ ਦੀ ਬੰਗਲੂਰੂ ਜਾ ਰਹੀ ਉਡਾਨ ਨੂੰ ਪੰਛੀ ਟਕਰਾਉਣ ਕਰਕੇ ਵਾਰਾਨਸੀ ਦੇ ਲਾਲ ਬਹਾਦਰ ਸ਼ਾਸਤਰੀ ਹਵਾਈ ਅੱਡੇ ’ਤੇ ਹੰਗਾਮੀ ਹਾਲਾਤ ’ਚ ਉਤਰਨਾ ਪਿਆ ਹੈ। ਇਹ ਘਟਨਾ ਐਤਵਾਰ ਰਾਤ ਦੀ ਦੱਸੀ ਜਾਂਦੀ ਹੈ। ਹਵਾਈ ਅੱਡੇ ਦੇ ਡਾਇਰੈਕਟਰ ਪੁਨੀਤ ਗੁਪਤਾ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਸਾਰੇ 216 ਯਾਤਰੀ ਸੁਰੱਖਿਅਤ ਹਨ। ਇੰਡੀਗੋ ਦੀ ਉਡਾਨ 6ਈ437 ਗੋਰਖਪੁਰ ਤੋਂ ਬੰਗਲੂਰੂ ਜਾ ਰਹੀ ਸੀ ਤੇ ਪੰਛੀ ਟਕਰਾਉਣ ਕਰਕੇ ਜਹਾਜ਼ ਦੇ ਮੂਹਰਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ।

ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਾਇਲਟ ਨੇ ਫੌਰੀ ਵਾਰਾਨਸੀ ਏਅਰ ਟਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ ਤੇ ਜਹਾਜ਼ ਸੁਰੱਖਿਅਤ ਵਾਰਾਨਸੀ ਹਵਾਈ ਅੱਡੇ ਉੱਤੇ ਉਤਰ ਗਿਆ। ਜਹਾਜ਼ ਵਿਚ ਸਵਾਰ ਕੁਝ ਯਾਤਰੀਆਂ ਨੂੰ ਅੱਜ ਉਨ੍ਹਾਂ ਦੀ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ ਜਦੋਂਕਿ ਬਾਕੀਆਂ ਲਈ ਹੋਰ ਉਡਾਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ।

Related posts

ਫ਼ਲਸਤੀਨ ਮੁੱਦੇ ’ਤੇ ਭਾਰਤ ਨੂੰ ਅਗਵਾਈ ਦਿਖਾਉਣੀ ਚਾਹੀਦੀ ਹੈ: ਸੋਨੀਆ ਗਾਂਧੀ

Current Updates

‘ਆਪ’ ਵਿਧਾਇਕ ਪਠਾਨਮਾਜਰਾ ਵੱਲੋਂ ਇੱਕ ਹੋਰ ਵੀਡੀਓ ਜਾਰੀ

Current Updates

ਏਅਰ ਇੰਡੀਆ ਦਾ ਜਹਾਜ਼ ਤਕਨੀਕੀ ਖਰਾਬੀ ਕਾਰਨ ਮੁੰਬਈ ਪਰਤਿਆ

Current Updates

Leave a Comment